Happy Baisakhi 2023 wishes: ਦੱਸ ਦਈਏ ਕਿ ਵੈਸਾਖ ਦੇ ਮਹੀਨੇ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਪੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ।
Trending Photos
Happy Baisakhi 2023 messages and wishes: ਪੰਜਾਬ ਵਿੱਚ ਹਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂਆਂ ਪੀਰਾਂ ਦੀ ਧਰਤੀ ਹੋਣ ਦੇ ਨਾਤੇ ਹਰ ਤਿਉਹਾਰ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਹਨਾਂ ਵਿੱਚੋਂ ਹੀ ਇੱਕ ਵਿਸਾਖੀ ਦਾ ਤਿਉਹਾਰ ਹੈ ਜਿਹੜਾ ਮੁੱਖ ਤੌਰ 'ਤੇ ਪੰਜਾਬ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਨਵੀਂ ਫ਼ਸਲ ਦੀ ਵਾਢੀ ਦੇ ਤਿਉਹਾਰ ਵਜੋਂ ਹਰ ਸਾਲ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
ਇਸ ਦਿਨ ਮੁੱਖ ਤੌਰ 'ਤੇ ਲੋਕ ਭੰਗੜਾ ਅਤੇ ਗਿੱਧਾ ਪਾਉਂਦੇ ਹਨ ਅਤੇ ਮਿਲਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਵਿਸਾਖੀ ਭਾਰਤ ਦੇ ਸਭ ਤੋਂ ਪ੍ਰਸਿੱਧ ਵਾਢੀ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਮੁੱਖ ਤੌਰ 'ਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਦੱਸ ਦਈਏ ਕਿ ਵੈਸਾਖ ਦੇ ਮਹੀਨੇ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਪੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਫਸਲ ਦੀ ਕਟਾਈ ਤੋਂ ਬਾਅਦ ਘਰ ਆਉਣ ਦੀ ਖੁਸ਼ੀ 'ਚ ਲੋਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਅੰਨ ਦੀ ਪੂਜਾ ਕਰਦੇ ਹਨ। ਸ਼ਾਮ ਨੂੰ ਲੋਕ ਇਕੱਠੇ ਹੋ ਕੇ ਗਿੱਧਾ ਅਤੇ ਭੰਗੜਾ ਪਾਉਂਦੇ ਹਨ।
ਇਸ ਦਿਨ ਪੰਜਾਬ ਦੇ ਲੋਕ ਨਵੇਂ ਕੱਪੜੇ ਪਾ ਕੇ ਗੁਰੂਦੁਆਰੇ ਜਾ ਕੇ ਅਰਦਾਸ ਕਰਦੇ ਹਨ। ਕਈ ਥਾਵਾਂ 'ਤੇ ਇਸ ਦਿਨ ਲੰਗਰ ਵੀ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਵਿਸਾਖੀ ਦੇ ਸ਼ੁਭ ਮੌਕੇ 'ਤੇ ਲੋਕ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਏ ਹਾਂ। ਇੱਥੋਂ ਤੁਸੀਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ ਦੂਜੇ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦੇ ਸਕਦੇ ਹੋ।
ਬਾਰਿਸ਼ ਦੇ ਬਾਅਦ ਸੁਨਹਿਰੀ ਧੁੱਪ
ਹਰ ਚੀਜ਼ ਦੇ ਬਾਅਦ ਥੋੜੀ ਜਿਹੀ ਖੁਸ਼ੀ
ਇਸੇ ਤਰ੍ਹਾਂ ਤੁਹਾਡੇ ਲਈ ਚੰਗੀ ਕਿਸਮਤ
ਲੈਕੇ ਆਵੇ ਵਿਸਾਖੀ ਦੀ ਨਵੀਂ ਸਵੇਰ
ਵਿਸਾਖੀ ਦਾ ਤਿਉਹਾਰ ਤੁਹਾਡੇ ਜੀਵਨ ਨੂੰ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰ ਦੇਵੇ।
ਇਹ ਵਿਸਾਖੀ ਤੁਹਾਡੇ ਜੀਵਨ ਵਿੱਚ ਨਵੀਂ ਉਮੀਦ, ਨਵੇਂ ਸੁਪਨੇ ਅਤੇ ਨਵੀਂ ਸ਼ੁਰੂਆਤ ਲੈ ਕੇ ਆਵੇ।
ਵਿਸਾਖੀ ਦੇ ਇਸ ਸ਼ੁਭ ਮੌਕੇ 'ਤੇ ਤੁਹਾਡੇ ਤੇ ਤੁਹਾਡੇ ਪਰਿਵਾਰ 'ਤੇ ਵਾਹਿਗੁਰੂ ਦੀ ਮੇਹਰ ਹੋਵੇ।
ਸਾਰੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ, ਇਹ ਦਿਨ ਤੁਹਾਡੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।
ਇਹ ਵੀ ਪੜ੍ਹੋ: Baisakhi 2023 history: ਜਾਣੋ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ
ਵਿਸਾਖੀ ਦੇ ਇਸ ਪਵਿੱਤਰ ਦਿਹਾੜੇ 'ਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੋਵੇ।
ਇਹ ਵਿਸਾਖੀ ਆਉਣ ਵਾਲੇ ਸਾਲ ਦੀ ਸਫਲਤਾ ਅਤੇ ਖੁਸ਼ਹਾਲੀ ਦੀ ਸ਼ੁਰੂਆਤ ਹੋਵੇ।
ਇਹ ਵੀ ਪੜ੍ਹੋ: Khalsa Sajna Diwas: ਜਥੇਦਾਰ ਦਾ ਕੌਮ ਦੇ ਨਾਮ ਸੰਦੇਸ਼ : ਦਮਦਮਾ ਸਾਹਿਬ ਪੁੱਜ ਕੇ ਨੌਜਵਾਨ ਬੇਖੌਫ਼ ਹੋ ਕੇ ਅੰਮ੍ਰਿਤ ਛੱਕਣ