Gurdaspur News: ਕਾਂਗਰਸੀ ਆਗੂ ਦੇ ਘਰ 'ਤੇ ਇਨਕਮ ਟੈਕਸ ਛਾਪਾ, ਸੁਖਜਿੰਦਰ ਰੰਧਾਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ
Advertisement
Article Detail0/zeephh/zeephh2263454

Gurdaspur News: ਕਾਂਗਰਸੀ ਆਗੂ ਦੇ ਘਰ 'ਤੇ ਇਨਕਮ ਟੈਕਸ ਛਾਪਾ, ਸੁਖਜਿੰਦਰ ਰੰਧਾਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ

Gurdaspur News: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਦੀਪ ਸਿੰਘ ਤੇਜਾ ਮੇਹਰ ਕਿਸੇ ਕੋਲ ਡਰਨ ਵਾਲਾ ਨਹੀਂ। ਇਨਕਮ ਟੈਕਸ ਦੀ ਰੇਡ ਕਰਕੇ ਕਾਂਗਰਸੀ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ ਰੇਡ ਛੱਡ ਕੇ ਹੁਣ ਈਡੀ ਦੀ ਵੀ ਰੇਡ ਹੋ ਜਾਵੇ ਤਾਂ ਵੀ ਕਾਂਗਰਸੀ ਵਰਕਰ ਡਰਨ ਵਾਲੇ ਨਹੀਂ ਹਨ। 

Gurdaspur News: ਕਾਂਗਰਸੀ ਆਗੂ ਦੇ ਘਰ 'ਤੇ ਇਨਕਮ ਟੈਕਸ ਛਾਪਾ, ਸੁਖਜਿੰਦਰ ਰੰਧਾਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ

Gurdaspur News: ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਤੜਕਸਾਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ ਜਿਸ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀ ਅਤੇ ਬਟਾਲਾ ਤੋਂ ਮੇਹਰ ਦੇ ਘਰ ਵੀ ਰੇਡ ਹੋਏ ਇਸ ਤੋਂ ਇਲਾਵਾ ਕੁੱਲ ਸੱਤ ਲੋਕਾਂ ਤੇ ਇਨਕਮ ਟੈਕਸ ਦੀ ਰੇਡ ਹੋਈ। ਜਿਸ ਤੋਂ ਬਾਅਦ ਕਾਂਗਰਸ ਦੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸੁਖਦੀਪ ਸਿੰਘ ਤੇਜਾ ਮੇਹਰ ਦੇ ਘਰ ਪਹੁੰਚੇ।  ਜਿੱਥੇ ਉਹਨਾਂ ਨੇ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ।  ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। 

ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਦੀਪ ਸਿੰਘ ਤੇਜਾ ਮੇਹਰ ਕਿਸੇ ਕੋਲ ਡਰਨ ਵਾਲਾ ਨਹੀਂ। ਇਨਕਮ ਟੈਕਸ ਦੀ ਰੇਡ ਕਰਕੇ ਕਾਂਗਰਸੀ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ ਰੇਡ ਛੱਡ ਕੇ ਹੁਣ ਈਡੀ ਦੀ ਵੀ ਰੇਡ ਹੋ ਜਾਵੇ ਤਾਂ ਵੀ ਕਾਂਗਰਸੀ ਵਰਕਰ ਡਰਨ ਵਾਲੇ ਨਹੀਂ ਹਨ। 

ਬੇਸ਼ੱਕ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਵੀ ਬਟਾਲੇ ਵਿੱਚੋਂ ਹੋ ਕੇ ਗਏ ਹਨ। ਜਿਸ ਤੋਂ ਬਾਅਦ ਇਹ ਰੇਡਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਰੰਧਾਵਾ ਨੇ ਕਿਹਾ ਕਿ ਕੱਲ੍ਹ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੀਨਾਨਗਰ ਵਿੱਚ ਰੈਲੀ ਕਰਨ ਆਏ ਸਨ। ਉੱਥੇ ਆਮ ਲੋਕਾਂ ਦੀ ਗਿਣਤੀ ਘੱਟ ਵੇਖ ਕੇ ਬੁਖਲਾਹਟ ਵਿੱਚ ਆ ਕੇ ਇਨਕਮ ਟੈਕਸ ਦੀਆਂ ਰੇਡਾਂ ਕਰਵਾਈਆਂ ਜਾ ਰਹੀਆਂ ਹਨ। 

ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਕੱਲ ਬਟਾਲਾ ਵਿੱਚ ਰੈਲੀ ਕਰਕੇ ਗਏ ਨੇ ਉੱਥੇ ਬਹੁਤ ਥੋੜੇ ਲੋਕ ਹੋਣ ਕਰਕੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰੇਡਾਂ ਕਰਵਾ ਕੇ ਕਾਂਗਰਸੀਆਂ ਨੂੰ ਦਬਾਉਣਾ ਚਾਹੁੰਦੇ ਆ ਪਰ ਅਜਿਹਾ ਸੰਭਵ ਨਹੀ ਹੈ।

ਇਹ ਵੀ ਪੜ੍ਹੋ: Mohali News: ਮੁਹਾਲੀ 'ਚ ਦੂਜੀ ਵੱਡੀ ਵਾਰਦਾਤ; ਜਿਮ ਟ੍ਰੇਨਰ ਦੀ ਸ਼ਰੇਆਮ ਬਾਜ਼ਾਰ 'ਚ ਕੀਤੀ ਕੁੱਟਮਾਰ

 

ਦੱਸ ਦਈਏ ਕਿ ਸਵੇਰੇ ਬਟਾਲਾ ਵਿੱਚ ਅੱਜ ਤੜਕੇ ਇਨਕਮ ਟੈਕਸ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਉਸ ਦੇ ਘਰ ਦੇ ਨਾਲ-ਨਾਲ ਉਸ ਦੇ ਨਜ਼ਦੀਕੀਆਂ ਦੇ ਘਰ ਵੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਅੱਜ ਸਵੇਰੇ ਪੰਜਾਬ ਵਿੱਚ ਕੁੱਲ ਤਿੰਨ ਥਾਵਾਂ ’ਤੇ ਪਹੁੰਚੀਆਂ।

Trending news