Gurdaspur News: ਗੁਰਦਾਸਪੁਰ 'ਚ "ਡਰੋਨ ਦੀਦੀ' ਲਈ ਚੁਣੀਆਂ ਗਈਆਂ ਪਿੰਡਾਂ ਦੀਆ ਔਰਤਾ ਨੂੰ ਪਹਿਲਾਂ ਹਰਿਆਣੇ ਵਿਖੇ ਟ੍ਰੇਨਿਗ ਲਈ ਭੇਜਿਆ ਗਿਆ ਅਤੇ ਮੁੜ ਉਹਨਾਂ ਨੂੰ ਮੁਫ਼ਤ ਡਰੋਨ ਦਿੱਤੇ ਗਏ ਹਨ।
Trending Photos
Gurdaspur News: ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪੇਂਡੂ ਖੇਤਰ ਦੀਆਂ ਔਰਤਾ 'ਚ ਵੱਖਰਾ ਹੀ ਚਾਅ ਦੇਖਣ ਨੂੰ ਮਿਲ ਰਿਹਾ ਹੈ। ਪ੍ਰੋਜੈਕਟ "ਡਰੋਨ ਦੀਦੀ" ਜਿਸ ਦੇ ਤਹਿਤ ਦੇਸ਼ ਭਰ ਦੇ ਸੂਬਿਆ ਵਿਚੋਂ ਔਰਤਾਂ ਅਤੇ ਲੜਕੀਆਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਡਰੋਨ ਰਾਹੀ ਖੇਤਾਂ 'ਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਔਰਤਾਂ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੇ ਡਰੋਨ ਵੀ ਦਿੱਤੇ ਗਏ ਹਨ।
ਗੁਰਦਾਸਪੁਰ 'ਚ "ਡਰੋਨ ਦੀਦੀ' ਲਈ ਚੁਣੀਆਂ ਗਈਆਂ ਪਿੰਡਾਂ ਦੀਆ ਔਰਤਾ ਨੂੰ ਪਹਿਲਾਂ ਹਰਿਆਣੇ ਵਿਖੇ ਟ੍ਰੇਨਿਗ ਲਈ ਭੇਜਿਆ ਗਿਆ ਅਤੇ ਮੁੜ ਉਹਨਾਂ ਨੂੰ ਮੁਫ਼ਤ ਡਰੋਨ ਦਿੱਤੇ ਗਏ ਹਨ। ਹੁਣ ਉਹਨਾਂ ਨੂੰ ਡਰੋਨ ਰਾਹੀ ਕਿਵੇਂ ਫਸਲਾਂ 'ਤੇ ਦਵਾਈ ਦੀ ਛਿੜਕਾਅ ਕਰਨਾ ਹੈ। ਇਸ ਦੀ ਵਿਸ਼ੇਸ਼ ਸਿਖਲਾਈ ਪੰਜਾਬ ਦੇ ਪਿੰਡਾਂ 'ਚ ਦਿੱਤੀ ਜਾ ਰਹੀ ਹੈ।
ਉਥੇ ਹੀ ਇਨ੍ਹਾਂ ਔਰਤਾ ਦਾ ਕਹਿਣਾ ਹੈ ਕਿ ਉਹਨਾਂ ਕਦੇ ਇਹ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਨੂੰ ਅਜਿਹੇ ਮੌਕੇ ਵੀ ਮਿਲਣਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ 'ਚ ਵਾਧਾ ਕਰ ਸਕਦੀਆਂ ਹਨ। ਟ੍ਰੇਨਿੰਗ ਲੈ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ "ਡਰੋਨ ਦੀਦੀ" ਅਤੇ "ਡਰੋਨ ਪਾਇਲ" ਦੀ ਵੱਖਰੀ ਪਹਿਚਾਣ ਮਿਲੀ ਹੈ ।
ਖੇਤੀਬਾੜੀ ਡਰੋਨ ਦੀ ਵਿਸ਼ੇਸ਼ਤਾ ਕੀ ਹੈ?
ਖੇਤਾਂ ਵਿੱਚ ਛਿੜਕਾਅ ਕਰਨ ਲਈ ਬਣਾਏ ਗਏ ਇਸ ਡਰੋਨ ਦੀ ਕੀਮਤ ਕਰੀਬ 7 ਲੱਖ ਰੁਪਏ ਹੈ। ਇਹ ਡਰੋਨ ਕਰੀਬ 30 ਕਿਲੋ ਭਾਰ ਚੁੱਕ ਸਕਦਾ ਹੈ ਅਤੇ ਇਸ ਵਿੱਚ ਫਿੱਟ ਟੈਂਕ ਵਿੱਚ 10 ਲੀਟਰ ਦਵਾਈ ਅਤੇ ਪਾਣੀ ਦਾ ਮਿਸ਼ਰਣ ਪਾ ਕੇ ਸਿਰਫ਼ ਪੰਜ ਤੋਂ ਸੱਤ ਮਿੰਟ ਵਿੱਚ ਇੱਕ ਏਕੜ ਖੇਤ ਵਿੱਚ ਛਿੜਕਾਅ ਕਰ ਸਕਦਾ ਹੈ। ਇਸ ਨਾਲ ਨਾ ਸਿਰਫ 70 ਫੀਸਦੀ ਪਾਣੀ, 25 ਫੀਸਦੀ ਦਵਾਈ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਸਗੋਂ ਵਿਅਕਤੀ ਇਕ ਕਿਲੋਮੀਟਰ ਦੂਰ ਬੈਠ ਕੇ ਵੀ ਇਸ ਦਾ ਛਿੜਕਾਅ ਕਰ ਸਕਦਾ ਹੈ। ਡਰੋਨ ਦੀ 1600 ਐਮਐਚਏ ਬੈਟਰੀ ਲਗਭਗ ਦੋ ਤੋਂ ਢਾਈ ਏਕੜ ਵਿੱਚ ਸਪਰੇਅ ਕਰ ਸਕਦੀ ਹੈ। ਇਸ ਦੀ ਬੈਟਰੀ 50 ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।