Governor vs CM: ਰਾਜਪਾਲ ਨੇ ਸੀਐਮ ਨੂੰ ਪੱਤਰ ਲਿਖ ਕੇ ਲੈਂਡ ਪ੍ਰਮੋਟਰ ਵੱਲੋਂ ਵਾਤਾਵਰਣ ਨਿਯਮਾਂ ਦੀ ਉਲੰਘਣਾ ਮਾਮਲੇ 'ਚ ਦਖ਼ਲ ਮੰਗਿਆ
Advertisement
Article Detail0/zeephh/zeephh1931333

Governor vs CM: ਰਾਜਪਾਲ ਨੇ ਸੀਐਮ ਨੂੰ ਪੱਤਰ ਲਿਖ ਕੇ ਲੈਂਡ ਪ੍ਰਮੋਟਰ ਵੱਲੋਂ ਵਾਤਾਵਰਣ ਨਿਯਮਾਂ ਦੀ ਉਲੰਘਣਾ ਮਾਮਲੇ 'ਚ ਦਖ਼ਲ ਮੰਗਿਆ

Governor vs CM: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੋਹਾਲੀ ਸਥਿਤ ਜਨਤਾ ਲੈਂਡ ਪ੍ਰਮੋਟਰ ਵੱਲੋਂ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। 

ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕੰਪਨੀ ਦਾ ਪ੍ਰੋਜੈਕਟਾਂ ਵਿੱਚ ਵਾਤਾਵਰਣ ਨਾਲ ਸਬੰਧਤ ਮਾਪਦੰਡਾਂ ਦਾ ਪਾਲਣਾ ਨਹੀਂ ਹੋ ਰਹੀ ਹੈ। ਰਾਜਪਾਲ ਨੇ ਇਹ ਪੱਤਰ ਮਨਿਸਟਰੀ ਆਫ ਇਨਵਾਇਰਨਮੈਂਟ ਫਾਰੈਸਟ ਐਂਡ ਕਲਾਈਮੇਟ ਚੇਂਜ ਵਾਈਲਡਲਾਈਫ ਡਿਵੀਜਨ ਗਵਰਨਮੈਂਟ ਆਫ ਇੰਡੀਆ ਵੱਲੋਂ ਵਧੀਕ ਸਕੱਤਰ ਗਵਰਨਰ ਪੰਜਾਬ ਦੇ ਨਾਲ ਕੀਤੇ ਗਏ ਪੱਤਰ ਵਿਹਾਰ ਦੇ ਆਧਾਰ ਲਿਖਿਆ ਗਿਆ ਹੈ। 

ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਵਿੱਚ ਖੁਲਾਸਾ ਕੀਤਾ ਹੈ ਕਿ ਮੈਸਰਜ਼ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਵੱਲੋਂ ਸੈਕਟਰ 82-83 ਅਤੇ 66-ਏ ਐਸ.ਏ.ਐਸ ਨਗਰ, ਮੁਹਾਲੀ ਅਤੇ ਗਲੈਕਸੀ ਹਾਈਟਸ ਪ੍ਰੋਜੈਕਟ “ਸੁਪਰ ਮੈਗਾ ਮਿਕਸਡ ਯੂਜ਼ ਏਕੀਕ੍ਰਿਤ ਉਦਯੋਗਿਕ ਪਾਰਕ” ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC), ਭਾਰਤ ਸਰਕਾਰ ਵੱਲੋਂ ਸਥਿਤੀ ਨੂੰ ਦੇਖਿਆ ਗਿਆ ਹੈ।

ਇਸ ਮਾਮਲੇ ਵਿੱਚ ਮੈਸਰਜ਼ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਨੇ SCNBWL ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ "ਸੁਪਰ ਮੈਗਾ ਮਿਕਸਡ ਯੂਜ਼ ਏਕੀਕ੍ਰਿਤ ਉਦਯੋਗਿਕ ਪਾਰਕ" ਦਾ ਨਿਰਮਾਣ ਸ਼ੁਰੂ ਕੀਤਾ ਹੈ। ਇਸ ਪਾਰਕ ਦੀ ਉਸਾਰੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਹੁਕਮਾਂ ਨੂੰ ਅਣਗੌਲਿਆ ਗਿਆ ਹੈ।

ਇਹ ਵੀ ਪੜ੍ਹੋ : Punjab Weather News: ਰਾਤ ਨੂੰ ਦਸੰਬਰ ਵਰਗੀ ਠੰਢ, ਡਿੱਗਿਆ ਤਾਪਮਾਨ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲਾਂ ਵੀ ਕਈ ਮੁੱਦਿਆਂ ਨੂੰ ਲੈ ਕੇ ਆਹਮੋ-ਸਾਹਮਣੇ ਹੋ ਚੁੱਕੇ ਹਨ। ਹਾਲ ਵਿੱਚ ਵਿਧਾਨ ਸਭਾ ਸੈਸ਼ਨ ਨੂੰ ਗੈਰਕਾਨੂੰਨੀ ਕਰਾਰ ਦੇਣ ਮਗਰੋਂ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਦੇ ਕਰਜ਼ੇ ਦੇ ਮਾਮਲੇ ਉਤੇ ਵੀ ਬਨਵਾਰੀ ਲਾਲ ਪੁਰੋਹਿਤ ਨੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਸਨ।

ਇਹ ਵੀ ਪੜ੍ਹੋ : Punjab News: ਖੁੱਲ੍ਹੀ ਬਹਿਸ 'ਚ ਹਰ ਪਾਰਟੀ ਨੂੰ ਆਪਣਾ ਪੱਖ ਰੱਖਣ ਲਈ ਮਿਲਣਗੇ 30 ਮਿੰਟ; ਸੀਐਮ ਨੇ ਕੀਤਾ ਖ਼ੁਲਾਸਾ

Trending news