Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ
Advertisement
Article Detail0/zeephh/zeephh1815933

Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ

Punjab Governor News:  ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਕੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ ਵਿੱਚ ਰੁਕਣ ਉਤੇ ਰੋਕ ਲਗਾ ਦਿੱਤੀ ਹੈ।

Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ

Punjab Governor News: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਦਿੱਲੀ ਦੌਰੇ ਸਮੇਂ ਖ਼ਰਚਿਆਂ ਉਤੇ ਕੈਂਚੀ ਚਲਾ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਇੱਕ ਹੁਕਮਾਂ ਵਿੱਚ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਦਿੱਲੀ ਦੌਰੇ ਉਤੇ ਜਾਣ ਵਾਲੇ ਚੰਡੀਗੜ੍ਹ ਦੇ ਅਧਿਕਾਰੀਆਂ ਲਈ ਹਵਾਈ ਯਾਤਰਾ ਤੇ ਸਟਾਰ ਹੋਟਲਾਂ ਵਿੱਚ ਠਹਿਰਨ ਉਤੇ ਪਾਬੰਦੀ ਲਗਾ ਦਿੱਤੀ ਹੈ। ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਖਰਚਿਆਂ ਵਿੱਚ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਸਲਾਹਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫਰਜ਼ ਹੈ ਕਿ ਜਨਤਕ ਦੌਲਤ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਤੇ ਫਜ਼ੂਲਖ਼ਰਚੀ ਕਿਸੇ ਵੀ ਕੀਮਤ ਉਤੇ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਖ਼ਰਚਿਆਂ ਨਾਲ ਸਬੰਧਤ ਇੱਕ ਖ਼ਬਰ ਉਨ੍ਹਾਂ ਦੇ ਨੋਟਿਸ ਵਿੱਚ ਲਿਆਂਦੀ ਗਈ ਹੈ।

ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਅਧਿਕਾਰੀ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿੱਚ ਰੁਕੇ ਤੇ ਹਵਾਈ ਯਾਤਰਾ ਦੌਰਾਨ ਬਿਜਨੈਸ ਕਲਾਸ ਵਿੱਚ ਯਾਤਰਾ ਕੀਤੀ ਹੈ। ਮੌਜੂਦਾ ਸਥਿਤੀਆਂ ਉਤੇ ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਨਿਰਦੇਸ਼ ਕੀਤੇ ਜਾਂਦੇ ਹਨ ਕਿ ਹੁਣ ਦਿੱਲੀ ਲਈ ਕਿਸੇ ਵੀ ਹਵਾਈ ਯਾਤਰੀ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਨੇ ਅਜਿਹੇ ਖਰਚਿਆਂ ਉਤੇ ਰੋਕ ਲਗਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : Delhi Services Bill: ਦਿੱਲੀ ਸੇਵਾ ਬਿੱਲ ਪਾਸ ਹੋਣ ਮਗਰੋਂ CM ਭਗਵੰਤ ਮਾਨ ਦਾ ਬਿਆਨ, ਕਿਹਾ "ਲੋਕਤੰਤਰ ਨੂੰ ਬਚਾਉਣ ਲਈ..."

ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਤੇ ਵੰਦੇ ਭਾਰਤ ਰੇਲਗੱਡੀਆਂ ਰਾਹੀਂ ਯਾਤਰਾ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀ ਯੂਟੀ ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ ਵਿੱਚ ਰੁਕਣਗੇ ਪਰ ਕਿਸੇ ਸਟਾਰ ਹੋਟਲ ਵਿੱਚ ਨਹੀਂ।

 

ਕਾਬਿਲੇਗੌਰ ਹੈ ਕਿ ਬੀਤੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ਵਿੱਚ ਟਮਾਟਰ ਦੇ ਇਸਤੇਮਾਲ ਉਤੇ ਵੀ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਨੇ ਮਹਿੰਗਾਈ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਸੀ।

ਇਹ ਵੀ ਪੜ੍ਹੋ : Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ

 

Trending news