ਸਰਕਾਰਾਂ ਬਦਲੀਆਂ ਪਰ ਯੂਨੀਵਰਸਿਟੀ ਦੇ ਹਾਲਾਤ ਨਹੀਂ ਬਦਲੇ, ਯੂਨੀਵਰਸਿਟੀ ਕੋਲ ਨਾ ਤਾਂ ਵਾਈਸ ਚਾਂਸਲਰ ਨਾ ਹੀ ਰਜਿਸਟਰਾਰ

ਸਰਕਾਰਾਂ ਬਦਲੀਆਂ ਪਰ ਯੂਨੀਵਰਸਿਟੀ ਦੇ ਹਾਲਾਤ ਨਹੀਂ ਬਦਲੇ, ਯੂਨੀਵਰਸਿਟੀ ਕੋਲ ਨਾ ਤਾਂ ਵਾਈਸ ਚਾਂਸਲਰ ਨਾ ਹੀ ਰਜਿਸਟਰਾਰ

ਪੰਜਾਬ ਵਿੱਚ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਯੂਨੀਵਰਸਿਟੀਆਂ ਦੇ ਹਾਲਾਤ ਨਹੀਂ ਬਦਲ ਰਹੇ। ਪੰਜਾਬ ਐਗਰੀਕਲਚਰਜ਼ ਯੂਨੀਵਰਸਿਟੀ ਵਿੱਚ ਖਾਲੀ ਆਸਾਮੀਆਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਦੱਸਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ‘ਚ ਵਾਈਸ ਚਾਂਸਲਰ ਅਤੇ ਰਜਿਸਟਰਾਰ ਦੀ ਆਸਾਮੀ ਖਾਲੀ ਪਈ ਹੈ।

ਸਰਕਾਰਾਂ ਬਦਲੀਆਂ ਪਰ ਯੂਨੀਵਰਸਿਟੀ ਦੇ ਹਾਲਾਤ ਨਹੀਂ ਬਦਲੇ,  ਯੂਨੀਵਰਸਿਟੀ ਕੋਲ ਨਾ ਤਾਂ ਵਾਈਸ ਚਾਂਸਲਰ ਨਾ ਹੀ ਰਜਿਸਟਰਾਰ

ਚੰਡੀਗੜ੍ਹ- ਪੰਜਾਬ ਇਸ ਵੇਲੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ। ਪਰ ਸੂਬੇ ਦੀ ਇਕਲੌਤੀ ਸਿਰਮੌਰ ਸੰਸਥਾ ’ਚ ਪੰਜਾਬ ਅਗਰੀਕਲਚਰਜ਼ ਯੂਨੀਵਰਸਿਟੀ ਲੁਧਿਆਣਾ ਅਸਾਮੀਆਂ ਖਾਲੀ ਹਨ। ਨਵੀਂ ਸਰਕਾਰ ਨੇ ਅਪਰੈਲ 2022 ’ਚ ਨਵੇਂ ਵੀਸੀ ਲਈ ਅਰਜ਼ੀਆਂ ਮੰਗੀਆਂ ਸਨ ਪਰ ਚਾਰ ਮਹੀਨਿਆਂ ਮਗਰੋਂ ਵੀ ਨਿਯੁਕਤੀ ਨਹੀਂ ਹੋਈ। ਯੂਨੀਵਰਸਿਟੀ ਦੇ ਰਜਿਸਟਰਾਰ ਦਾ ਅਹੁਦਾ ਵੀ ਖਾਲੀ ਪਿਆ ਹੈ। ਯੂਨੀਵਰਸਿਟੀ ਦੇ ਕਰੀਬ 15 ਵਿਭਾਗਾਂ ਦਾ ਕੰਮ ਵਾਧੂ ਚਾਰਜ ਨਾਲ ਚੱਲ ਰਿਹਾ ਹੈ।

ਮੌਜੂਦਾ ਸਰਕਾਰ ‘ਤੇ ਸਵਾਲ

ਪੰਜਾਬ ਅਗਰੀਕਲਚਰਜ਼ ਯੂਨੀਵਰਸਿਟੀ ਵਿੱਚ ਨਿਯੁਕਤੀਆਂ ਨੂੰ ਲੈ ਕੇ ਵਿਦਿਆਰਥੀ ਕਈ ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ। ਟੀਚਰਜ਼ ਐਸੋਸੀਏਸ਼ਨ ਦੇ ਸਕੱਤਰ ਮਨਦੀਪ ਸਿੰਘ  ਨੇ ਕਿਹਾ ਕਿ ਖਾਲੀ ਪਈ ਆਸਾਮੀਆਂ ਨਾਲ ਯੂਨੀਵਰਸਿਟੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਯੂਨੀਵਰਸਿਟੀ ਦੇ ਬਜਟ ’ਚ ਵੀ ਕੋਈ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਲਦ ਹੀ ਯੂਨੀਵਰਸਿਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ।

ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ

ਪੰਜਾਬ ਅਗਰੀਕਲਚਰਜ਼ ਯੂਨੀਵਰਸਿਟੀ ‘ਚ ਨਿਯੁਕਤੀਆਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ਪੈਰਾਂ ਸਿਰ ਕਰਨਾ ਹੈ। ਨਿਯੁਕਤੀਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਲਦ ਹੀ ਖਾਲੀ ਆਸਾਮੀਆਂ ਭਰੀਆਂ ਜਾਣਗੀਆਂ ਅਤੇ ਯੂਨੀਵਰਸਿਟੀ ਨੂੰ ਵਿਸ਼ੇਸ਼ ਗਰਾਂਟ ਵੀ ਦਿੱਤੀ ਜਾਵੇਗੀ।

 

WATCH LIVE TV

 

Trending news