Indian Railway News: ਭਾਰਤੀ ਰੇਲਵੇ ਵੱਲੋਂ ਸਟੇਸ਼ਨਾਂ 'ਤੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਜਿਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।
Trending Photos
Indian Railway News: ਦੇਸ਼ ਭਰ 'ਚ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਅਜਿਹੇ 'ਚ ਸਰਕਾਰ ਵੱਲੋਂ ਪੰਜਾਬ ਦੇ ਕੁਝ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਦਾ ਯਾਤਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਹੁਣ ਫਿਰੋਜ਼ਪੁਰ ਦੇ ਰੇਲਵੇ ਬੋਰਡ (Indian Railway News) ਸਟੇਸ਼ਨਾਂ 'ਤੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
ਫਿਰੋਜ਼ਪੁਰ ਦੇ ਸਟੇਸ਼ਨਾਂ 'ਤੇ (Indian Railway News) ਲਿਫਟਾਂ ਅਤੇ ਆਟੋਮੈਟਿਕ ਪੌੜੀਆਂ ਯਾਨੀ ਐਸਕੇਲੇਟਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਕੈਂਟ ਅਤੇ ਜੰਮੂ ਸਟੇਸ਼ਨਾਂ 'ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਬਜ਼ੁਰਗਾਂ, ਔਰਤਾਂ, ਬੱਚਿਆਂ ਤੋਂ ਇਲਾਵਾ ਭਾਰੀ ਸਾਮਾਨ ਲੈ ਕੇ ਜਾਣ ਵਾਲੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਐਲਾਨ; ਕਿਸਾਨਾਂ ਨੂੰ ਮਿਲੇਗਾ 5 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ!
ਇਸ ਬਾਰੇ ਰੇਲਵੇ ਦੀ ਡੀਆਰਐਮ ਦਾ ਕਹਿਣਾ (Indian Railway News) ਹੈ ਕਿ ਰੇਲਵੇ ਨੇ ਜਿਨ੍ਹਾਂ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਲਈ ਚੁਣਿਆ ਹੈ, ਉਨ੍ਹਾਂ ਵਿੱਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਕੈਂਟ, ਮੁਕਤਸਰ, ਫਾਜ਼ਿਲਕਾ, ਕੋਟਕਪੂਰਾ, ਢੰਡਾਰੀ ਕਲਾਂ, ਫਗਵਾੜਾ, ਫਿਲੌਰ, ਬੈਜਨਾਥ ਪਪਰੋਲਾ ਦੇ ਸਟੇਸ਼ਨ ਸ਼ਾਮਲ ਹਨ।
ਯਾਤਰੀਆਂ ਦੀ ਸਹੂਲਤ ਲਈ ਇਨ੍ਹਾਂ ਸਟੇਸ਼ਨਾਂ 'ਤੇ ਐਸਕੇਲੇਟਰ ਜਾਂ ਲਿਫਟਾਂ ਲਗਾਈਆਂ ਜਾਣਗੀਆਂ। ਜਲੰਧਰ ਕੈਂਟ ਤੋਂ ਇਲਾਵਾ ਲੁਧਿਆਣਾ ਅਤੇ ਜੰਮੂ ਤਵੀ ਸਟੇਸ਼ਨਾਂ 'ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਲਿਫਟਾਂ ਲਗਾਉਣ ਦਾ ਕੰਮ ਵੀ ਇਨ੍ਹਾਂ ਹੀ ਵੱਡੇ ਸਟੇਸ਼ਨਾਂ 'ਤੇ ਕੀਤਾ ਜਾਵੇਗਾ।
ਇਸ ਦੌਰਾਨ ਯਾਤਰੀਆਂ ਨੂੰ ਕੁਝ ਹਦਾਇਤ ਜਾਰੀ ਕਰ ਕਿਹਾ ਗਿਆ ਹੈ ਕਿ ਜ਼ਿਆਦਾ ਯਾਤਰੀ ਲਿਫਟ 'ਚ ਨਾ ਚੜ੍ਹਨ, ਬਿਨਾਂ ਕਿਸੇ ਕਾਰਨ ਐਮਰਜੈਂਸੀ ਵਾਲਾ ਬਟਨ ਨਾ ਦਬਾਉਣ ਅਤੇ ਲੋੜ ਪੈਣ 'ਤੇ ਆਟੋਮੈਟਿਕ ਪੌੜੀਆਂ ਦੀ ਵਰਤੋਂ ਕਰਨ।