ਧਨਤੇਰਸ ਮੌਕੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਹਨੀਂ ਦਿਨੀਂ ਸੋਨਾ ਵਪਾਰੀਆਂ ਦੀ ਖੂਬ ਚਾਂਦੀ ਹੋ ਰਹੀ ਹੈ।ਪੰਜਾਬ ਵਿਚ ਸੋਨੇ ਦੀ ਖਰੀਦਦਾਰੀ ਚਾਵਾਂ ਨਾਲ ਕੀਤੀ ਜਾ ਰਹੀ ਹੈ।ਜੇਕਰ ਤੁਸੀਂ ਵੀ ਧਨਤੇਰਸ ਮੌਕੇ ਸੋਨਾ ਖਰੀਦਣਾ ਚਾਹੰੁਦੇ ਹੋ ਤਾਂ ਜਾਣੋ ਪੰਜਾਬ ਵਿਚ ਸੋਨੇ ਦੇ ਭਾਅ..
Trending Photos
ਚੰਡੀਗੜ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ ਆਉਂਦਾ ਹੈ ਜਿਸ ਵਿਚ ਲੋਕ ਖੂਬ ਖਰੀਦਦਾਰੀ ਕਰਦੇ ਹਨ। ਧਨਤੇਰਸ ਮੌਕੇ ਸੋਨਾ ਖਰੀਦਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ।ਕਿਉਂਕਿ ਧਨਤੇਰਸ ਮੌਕੇ ਸੋਨੇ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਕਿਹਾ ਜਾਂਦਾ ਹੈ ਕਿ ਧਨਤੇਰਸ ਤੇ ਕੋਈ ਵੀ ਨਵੀਂ ਚੀਜ਼ ਲਿਆਉਣ ਨਾਲ ਮਾਂ ਲਕਸ਼ਮੀ ਦੀ ਅਪਾਰ ਕ੍ਰਿਪਾ ਹੁੰਦੀ ਹੈ। ਪੰਜਾਬ ਦੇ ਵਿਚ ਵੀ ਧਨਤੇਰਸ ਮੌਕੇ ਸੋਨੇ ਦੀ ਮੰਗ ਵਧੀ ਹੋਈ ਹੈ ਅਤੇ ਲੋਕੀ ਧੜਾਧੜ ਸੋਨੇ ਦੇ ਗਹਿਣੇ ਖਰੀਦ ਰਹੇ ਹਨ।
ਪੰਜਾਬ ਵਿਚ ਸੋਨੇ ਦੀਆਂ ਕੀਮਤਾਂ
ਅੱਜ ਸਰਾਫਾ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਸੋਨੇ ਦੀ ਕੀਮਤ 51,520 ਰੁਪਏ ਪ੍ਰਤੀ 10 ਗ੍ਰਾਮ ਦੱਸੀ ਜਾ ਰਹੀ ਹੈ। ਉਥੇ ਈ ਪੰਜਾਬ ਦੀ ਰਾਜਧਾਨੀ ਚੰਡੀਗੜ ਵਿਚ 22 ਕੈਰੇਟ ਸੋਨੇ ਦੀ ਕੀਮਤ 47, 150 ਅਤੇ 24 ਕੈਰੇਟ ਖਰੇ ਸੋਨੇ ਦੀ ਕੀਮਤ 51,440 'ਤੇ ਟ੍ਰੇਂਡ ਕਰ ਰਹੀ ਹੈ। ਪਟਿਆਲਾ ਵਿਚ 22 ਕੈਰੇਟ ਸੋਨੇ ਦੀ ਕੀਮਤ 48, 390, ਜਲੰਧਰ ਵਿਚ ਵੀ 22 ਕੈਰੇਟ ਸੋਨੇ ਦੀ ਕੀਮਤ 48, 390, ਹੁਸ਼ਿਆਰਪੁਰ, ਪਠਾਨਕੋਟ, ਮੋਗਾ, ਬਰਨਾਲਾ, ਕਪੂਰਥਲਾ, ਫਰੀਦਕੋਟ, ਮੁਕਤਸਰ ਸਾਹਿਬ, ਅਬੋਹਰ ਅਤੇ ਹੋਰ ਸ਼ਹਿਰਾਂ ਵਿਚ ਸੋਨੇ ਦੀ ਕੀਮਤ 48, 390 ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਇਹਨਾਂ ਸ਼ਹਿਰਾਂ ਵਿਚ 24 ਕੈਰੇਟ ਸੋਨੇ ਦੀ ਕੀਮਤ 51 ਹਜ਼ਾਰ ਤੋਂ ਪਾਰ ਹੈ।
ਧਨਤੇਰਸ ਮੌਕੇ ਸੋਨਾ ਖਰੀਦਣਾ ਦਾ ਸ਼ੁਭ ਸਮਾਂ
ਧਨਤੇਰਸ ਵਿਚ ਸੋਨਾ ਖਰੀਦਣ ਦਾ ਸ਼ੁਭ ਮਹੂਰਤ ਵੀ ਕੱਢਿਆ ਜਾਂਦਾ ਹੈ।ਅੱਜ 22 ਅਕਤੂਬਰ ਨੂੰ ਸੋਨਾ ਖਰੀਦਣ ਦਾ ਸ਼ੁਭ ਸਮਾਂ ਸ਼ਾਮ 6.02 ਵਜੇ ਤੋਂ ਸ਼ੁਰੂ ਹੋਵੇਗਾ ਜੋ 23 ਅਕਤੂਬਰ ਨੂੰ ਸਵੇਰੇ 06.27 ਵਜੇ ਤੱਕ ਰਹੇਗਾ। ਸੋਨਾ ਖਰੀਦਣ ਦੀ ਕੁੱਲ ਮਿਆਦ 12 ਘੰਟੇ 25 ਮਿੰਟ ਹੋਵੇਗੀ ਹਾਲਾਂਕਿ ਕੁਝ ਲੋਕ ਇਹ ਤਿਉਹਾਰ 23 ਅਕਤੂਬਰ ਨੂੰ ਵੀ ਮਨਾਉਣਗੇ।
ਸੋਨੇ ਚਾਂਦੀ ਦੇ ਸਿੱਕੇ ਖਰੀਦਣੇ ਵੀ ਸ਼ੁਭ
ਧਨਤੇਰਸ ਮੌਕੇ ਸੋਨੇ ਦੇ ਗਹਿਿਣਆ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਸਿੱਕੇ ਖਰੀਦਣੇ ਵੀ ਸ਼ੁਭ ਮੰਨੇ ਜਾਂਦੇ ਹਨ।ਕਿਹਾ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਜੇਕਰ ਇਹਨਾਂ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਪੂਜਾ ਕੀਤੀ ਜਾਵੇ ਤਾਂ ਲਕਸ਼ਮੀ ਮਾਤਾ ਪ੍ਰਸੰਨ ਹੁੰਦੀ ਅਤੇ ਘਰ ਵਿਚ ਧਨ ਦੀਆਂ ਲਹਿਰਾਂ ਬਹਿਰਾਂ ਹੁੰਦੀਆਂ ਹਨ। ਹਾਲਾਂਕਿ ਧਨਤੇਰਸ ਦੇ ਦਿਨ ਚਾਂਦੀ ਖਰੀਦਣਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਤੁਸੀਂ ਚਾਂਦੀ ਜਾਂ ਚਾਂਦੀ ਦੀ ਬਣੀ ਹੋਈ ਕੋਈ ਵੀ ਚੀਜ਼ ਖਰੀਦ ਸਕਦੇ ਹੋ। ਇਹ ਮੰਨਿਆ ਜਾਂਦਾ ਹੈ ਕਿ ਮਾਤਾ ਲਕਸ਼ਮੀ ਸਮੁੰਦਰ ਮੰਥਨ ਦੌਰਾਨ ਹੇਠਾਂ ਉਤਰੇ ਸਨ। ਜਿਸ ਨੂੰ ਖੁਸ਼ਹਾਲੀ, ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
WATCH LIVE TV