Punjab News: ਓਮਾਨ 'ਚ ਫਸੀ ਲੜਕੀ ਨੇ ਵਾਪਸੀ ਉਪਰੰਤ ਕੁੜੀਆਂ ਨੂੰ ਅਰਬ ਦੇਸ਼ਾਂ 'ਚ ਨਾ ਭੇਜਣ ਦੀ ਲਗਾਈ ਗੁਹਾਰ
Advertisement
Article Detail0/zeephh/zeephh1871193

Punjab News: ਓਮਾਨ 'ਚ ਫਸੀ ਲੜਕੀ ਨੇ ਵਾਪਸੀ ਉਪਰੰਤ ਕੁੜੀਆਂ ਨੂੰ ਅਰਬ ਦੇਸ਼ਾਂ 'ਚ ਨਾ ਭੇਜਣ ਦੀ ਲਗਾਈ ਗੁਹਾਰ

Punjab News: ਓਮਾਨ ਦੇਸ਼ ਵਿੱਚ ਫਸੀ ਲੜਕੀ ਨੇ ਵਾਪਸੀ ਉਪਰੰਤ ਖੌਫਨਾਕ ਖੁਲਾਸੇ ਕਰਦੇ ਹੋਏ ਕਿਹਾ ਕਿ ਉਸ ਨੂੰ ਭੁੱਖੇ ਰੱਖ ਕੇ ਤਸ਼ੱਦਦ ਢਾਹਿਆ ਗਿਆ।

Punjab News: ਓਮਾਨ 'ਚ ਫਸੀ ਲੜਕੀ ਨੇ ਵਾਪਸੀ ਉਪਰੰਤ ਕੁੜੀਆਂ ਨੂੰ ਅਰਬ ਦੇਸ਼ਾਂ 'ਚ ਨਾ ਭੇਜਣ ਦੀ ਲਗਾਈ ਗੁਹਾਰ

Punjab News: ਓਮਾਨ ਦੇਸ਼ ਚ ਫਸੀ ਪੰਜਾਬੀ ਲੜਕੀ ਦੀ ਕੋਈ ਕੋਸ਼ਿਸ਼ਾਂ ਤੋਂ ਬਾਅਦ ਘਰ ਵਾਪਸੀ ਹੋਈ। ਇਸ ਦੌਰਾਨ ਲੜਕੀ ਨੇ ਖੌਫਨਾਕ ਖੁਲਾਸੇ ਕਰਦੇ ਹੋਏ ਕਿਹਾ ਕਿ ਉਸ ਨੂੰ ਭੁੱਖੇ ਰੱਖ ਕੇ ਤਸ਼ੱਦਦ ਢਾਹਿਆ ਗਿਆ। ਇਸ ਦੌਰਾਨ ਉਸ ਨੇ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਨਾ ਜਾਣ ਦੀ ਅਪੀਲ ਕੀਤੀ।

ਪਿਛਲੇ ਦਿਨੀਂ ਜ਼ੀ ਮੀਡੀਆ ਨੇ ਭਦੌੜ ਦੇ ਇੱਕ ਵਿਆਹੁਤਾ ਦੇ ਓਮਾਨ ਦੇਸ਼ ਵਿੱਚ ਫਸੇ ਹੋਣ ਬਾਰੇ ਖ਼ਬਰ ਨਸ਼ਰ ਕੀਤੀ ਸੀ ਤੇ ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਸੰਗਰੂਰ ਤੇ ਭਦੌੜ ਤੋਂ ਪਾਰਟੀ ਆਗੂ ਓਂਕਾਰ ਸਿੰਘ ਬਰਾੜ ਨੇ ਲੜਕੀ ਪਰਿਵਾਰ ਨਾਲ ਰਾਬਤਾ ਕੀਤਾ ਤੇ ਲੜਕੀ ਨੂੰ ਵਾਪਸ ਲਿਆਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ

ਹਫ਼ਤੇ ਦੇ ਅੰਦਰ ਅੰਦਰ ਲੜਕੀ ਅੱਜ ਭਦੌੜ ਆਪਣੇ ਸਹੁਰੇ ਪਰਿਵਾਰ ਪਹੁੰਚ ਚੁੱਕੀ ਹੈ। ਲੜਕੀ ਨੇ ਦੱਸਿਆ ਕਿ ਘਰ ਦੀ ਰੋਜ਼ੀ ਰੋਟੀ ਲਈ ਵਿਦੇਸ਼ ਗਈ ਸੀ। ਏਜੰਟਾਂ ਨੇ ਗਲਤ ਥਾਂ ਭੇਜ ਦਿੱਤਾ ਤੇ ਜਿਥੇ ਉਸ ਨੂੰ ਗਲਤ ਕੰਮ ਕਰਨ ਲਈ ਕਿਹਾ ਜਾਂਦਾ ਸੀ ਤੇ ਭੁੱਖੇ ਰੱਖ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਕਤ ਵਿਅਕਤੀਆਂ ਦੇ ਉਪਰਾਲੇ ਸਦਕਾ ਮੈਂ ਘਰੇ ਮੁੜੀ ਹਾਂ ਤੇ ਉਸ ਨੇ ਅਪੀਲ ਕਿ ਇਨ੍ਹਾਂ ਦੇਸ਼ਾਂ ਵਿੱਚ ਲੜਕੀਆਂ ਨਾ ਭੇਜੀਆਂ ਜਾਣ।

ਕਾਬਿਲੇਗੌਰ ਹੈ ਕਿ ਪੰਜਾਬ ਵਿਚੋਂ ਬਹੁਤ ਸਾਰੀਆਂ ਲੜਕੀਆਂ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ ਦਾ ਰੁਖ ਕਰਦੀਆਂ ਹਨ ਪਰ ਗਲਤ ਏਜੰਟਾਂ ਕਾਰਨ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਢੰਗ ਦਾ ਕੰਮ ਨਾਲ ਮਿਲਣ ਕਾਰਨ ਉਨ੍ਹਾਂ ਦਾ ਜੀਵਨ ਉਥੇ ਬਦਤਰ ਹੋ ਜਾਂਦਾ ਹੈ। ਬੀਤੇ ਦਿਨੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਵੀ ਬਾਹਰਲੇ ਦੇਸ਼ ਵਿੱਚ ਫਸੀਆਂ ਲੜਕੀਆਂ ਨੂੰ ਉਥੋਂ ਕੱਢਣ ਵਿੱਚ ਮਦਦ ਕੀਤੀ ਤੇ ਉਹ ਪੰਜਾਬ ਪੁੱਜੀਆਂ।

 ਇਰਾਕ ਵਿੱਚ ਫਸੀਆਂ ਦੋ ਪੰਜਾਬੀ ਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਦੂਤਾਵਾਸ ਨੇ ਸਾਡੀ ਮਦਦ ਨਾ ਕੀਤੀ ਹੁੰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ। ਵਾਪਸ ਆਈ ਜ਼ਿਲ੍ਹਾ ਕਪੂਰਥਲਾ ਦੀ ਵਸਨੀਕ ਸੀਮਾ (ਬਦਲਿਆ ਹੋਇਆ ਨਾਮ) ਨੇ ਦੱਸਿਆ ਸੀ ਕਿ ਉਸ ਦੀ ਰਿਸ਼ਤੇਦਾਰ ਮੀਰਾ ਨਾਂ ਦੀ ਔਰਤ ਨੇ ਉਸ ਨਾਲ ਸੰਪਰਕ ਕੀਤਾ ਸੀ। ਮੀਰਾ ਨੇ ਉਸ ਨੂੰ ਘਰੇਲੂ ਕੰਮ ਦੱਸ ਕੇ ਗ੍ਰੀਸ ਭੇਜਣ ਦਾ ਝਾਂਸਾ ਦਿੱਤਾ ਅਤੇ ਮੋਟੀ ਤਨਖਾਹ ਦਾ ਲਾਲਚ ਵੀ ਦਿੱਤਾ। ਪਰ ਮੀਰਾ ਨੇ ਇਸ ਨੂੰ ਗ੍ਰੀਸ ਭੇਜਣ ਦੀ ਬਜਾਏ ਧੋਖੇ ਨਾਲ ਇਰਾਕ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ

Trending news