Jagraon News: ਲੜਕੀ ਦੀ ਆਬਰੂ ਲੁੱਟਣ ਵਾਲਾ ਗੁਰਦੁਆਰਾ ਸਾਹਿਬ ਦਾ ਮੁਖੀ ਗ੍ਰਿਫ਼ਤਾਰ
Advertisement
Article Detail0/zeephh/zeephh2411832

Jagraon News: ਲੜਕੀ ਦੀ ਆਬਰੂ ਲੁੱਟਣ ਵਾਲਾ ਗੁਰਦੁਆਰਾ ਸਾਹਿਬ ਦਾ ਮੁਖੀ ਗ੍ਰਿਫ਼ਤਾਰ

Jagraon News: ਜਗਰਾਓਂ ਦੀ ਅਖਾੜੇ ਵਾਲੀ ਨਹਿਰ ਕੋਲ ਬਣੇ ਗੁਰਦੁਆਰਾ ਸਾਹਿਬ ਦੇ ਮੁਖੀ ਉਤੇ ਜਬਰ ਜਨਾਹ ਦੇ ਦੋਸ਼ ਲਗਾਏ ਜਾਣ ਤੋ ਬਾਅਦ ਪੁਲਿਸ ਨੇ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Jagraon News: ਲੜਕੀ ਦੀ ਆਬਰੂ ਲੁੱਟਣ ਵਾਲਾ ਗੁਰਦੁਆਰਾ ਸਾਹਿਬ ਦਾ ਮੁਖੀ ਗ੍ਰਿਫ਼ਤਾਰ

Jagraon News (ਰਜਨੀਸ਼ ਬਾਂਸਲ): ਜਗਰਾਓਂ ਦੀ ਅਖਾੜੇ ਵਾਲੀ ਨਹਿਰ ਕੋਲ ਬਣੇ ਗੁਰਦੁਆਰਾ ਚਰਨਘਾਟ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਉਤੇ ਇਕ ਲੜਕੀ ਵੱਲੋਂ ਬਲਾਤਕਾਰ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਪੁਲਿਸ ਨੇ ਬਾਬੇ ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਜੀਪੀਸੀ ਨੇ ਗੁਰਦੁਆਰਾ ਸਾਹਿਬ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ,ਗੁਟਕਾ ਸਾਹਿਬ ਤੇ ਪੋਥੀਆਂ ਪੂਰੀ ਮਰਿਯਾਦਾ ਨਾਲ ਚੁੱਕ ਲਏ ਗਏ ਹਨ।

ਪੁਲਿਸ ਕਰ ਰਹੀ ਅਗਲੀ ਕਾਰਵਾਈ ਜਗਰਾਓਂ ਦੀ ਅਖਾੜੇ ਵਾਲੀ ਨਹਿਰ ਕੋਲ ਬਣੇ ਗੁਰਦੁਆਰਾ ਚਰਨਘਾਟ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਜਗਰਾਓਂ ਦੀ ਥਾਣਾ ਸਿਟੀ ਪੁਲਿਸ ਨੇ ਜਬਰ ਜਨਾਹ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਜਗਰਾਓਂ ਦੀ ਰਹਿਣ ਵਾਲੀ ਇਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬਾਬਾ ਬਲਜਿੰਦਰ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ ਤਾਂ ਪੁਲਿਸ ਨੇ ਫੋਰਨ ਜਿੱਥੇ ਬਾਬੇ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਫਿਲਹਾਲ ਬਾਬਾ ਬਲਜਿੰਦਰ ਸਿੰਘ ਹੁਣ ਥਾਣਾ ਸਿਟੀ ਜਗਰਾਓਂ ਦੀ ਹਵਾਲਾਤ ਵਿੱਚ ਬੰਦ ਹੈ ਤੇ ਸੋਸ਼ਲ ਮੀਡੀਆ ਉਤੇ ਬਾਬੇ ਦੀ ਉਸ ਨਾਲ ਕੁੜੀ ਨਾਲ ਅਤੇ ਆਏ ਇਕ ਹੋਰ ਬੰਦੇ ਦੀ ਗੱਲਬਾਤ ਦੀ ਵੀਡਿਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁੜੀ ਬਾਬੇ ਉਤੇ ਆਪਣੇ ਨਾਲ ਹੋਈ ਧੱਕੇਸ਼ਾਹੀ ਦੀ ਗੱਲ ਕਰ ਰਹੀ ਹੈ ਤੇ ਬਾਬਾ ਇਸ ਗੱਲ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਮਾਮਲੇ ਬਾਰੇ ਜਦੋਂ ਐਸਜੀਪੀਸੀ ਨੂੰ ਪਤਾ ਲੱਗਿਆ ਤਾਂ ਉਨਾਂ ਫੋਰਨ ਆਪਣੀ ਇਕ ਟੀਮ ਗੁਰਦੁਆਰਾ ਸਾਹਿਬ ਭੇਜੀ ਤੇ ਗੁਰਦੁਆਰਾ ਸਾਹਿਬ ਵਿਚ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ, ਸ਼੍ਰੀ ਗੁਟਕਾ ਸਾਹਿਬ ਤੇ ਪੋਥੀਆਂ ਪੂਰੀ ਮਰਿਯਾਦਾ ਨਾਲ ਚੁਕਵਾ ਲਏ ਤੇ ਗੁਰਦੁਆਰਾ ਸਾਹਿਬ ਨੂੰ ਪੂਰੀ ਤਰ੍ਹਾਂ ਪੁਲਿਸ ਦੀ ਹਾਜ਼ਰੀ ਵਿਚ ਖਾਲੀ ਕਰਵਾ ਦਿੱਤਾ।

ਇਸ ਮੌਕੇ ਨਿਹੰਗ ਜਥੇਬੰਦੀਆਂ ਦੇ ਤਰਨਾ ਦਲ ਦੇ ਨਿਹੰਗਾਂ ਨੇ ਵੀ ਬਾਬੇ ਦੇ ਇਸ ਕੰਮ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਬਾਬੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਲ ਇਕ ਲੜਕੀ ਨੇ ਬਾਬੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਉਤੇ ਕਾਰਵਾਈ ਕਰਦਿਆਂ ਬਾਬੇ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਅਗਲੀ ਕਾਰਵਾਈ ਕਰਦਿਆਂ ਕੋਰਟ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਹੁਣ ਰਿਮਾਂਡ ਦੌਰਾਨ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।

Trending news