Barnala Gangwar News: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ ਹੰਡਿਆਇਆ ਦੇ ਨਜ਼ਦੀਕ ਦੇ ਗਿਰੋਹਾਂ ਦੇ ਵਿਚਾਲੇ ਗੈਂਗਵਾਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
Trending Photos
Barnala Gangwar News: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ ਹੰਡਿਆਇਆ ਦੇ ਨਜ਼ਦੀਕ ਦੇ ਗਿਰੋਹਾਂ ਦੇ ਵਿਚਾਲੇ ਗੈਂਗਵਾਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੋਵੇਂ ਗਿਰੋਹ ਦੇ ਗੁਰਗਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ਉਪਰ ਹਮਲਾ ਕਰ ਦਿੱਤਾ ਅਤੇ ਮੌਕੇ ਉਤੇ ਗੋਲੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਹੈ।
ਘਟਨਾ ਸਥਾਨ ਉਤੇ ਪੁੱਜੀ ਪੁਲਿਸ ਅਤੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਕ੍ਰਿਮੀਨਲ ਗੈਂਗ ਦੇ ਅਪਰਾਧੀਆਂ ਦੀ ਅੱਜ ਅਦਾਲਤ ਵਿੱਚ ਪੇਸ਼ੀ ਸੀ। ਪੇਸ਼ੀ ਦੌਰਾਨ ਵਾਪਸੀ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਅਤੇ ਉਨ੍ਹਾਂ ਵਿਚਾਲੇ ਖੂਨੀ ਝੜਪ ਹੋਈ। ਮੌਕੇ ਉਤੇ ਪੁਲਿਸ ਨੇ ਗੁਰਗਿਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਵਿੱਚ ਲੱਗੀ ਹੈ। ਗਿਰੋਹ ਦੇ ਦੋ ਗੁਰਗਿਆਂ ਨੂੰ ਪੁਲਿਸ ਨੇ ਮੌਕੇ ਉਤੋਂ ਗ੍ਰਿਫਤਾਰ ਕਰ ਲਿਆ ਹੈ। ਬਾਕੀ ਗਿਰੋਹ ਦੇ ਗੁਰਗਿਆਂ ਨੂੰ ਰਾਊਂਡਅੱਪ ਕਰਨ ਲ਼ਈ ਪੁਲਿਸ ਟੁਕੜੀਆਂ ਚਾਰੇ ਪਾਸੇ ਤਲਾਸ਼ ਵਿੱਚ ਜੁਟੀ ਹੋਈ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਰਨਾਲਾ ਪੁਲਿਸ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਬਰਨਾਲਾ ਦੇ ਡੀ.ਐਸ.ਪੀ ਸਤਬੀਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਦੀ ਆਪਸੀ ਲੜਾਈ ਚੱਲ ਰਹੀ ਸੀ।
ਥਾਣਾ ਕੈਂਚੀਆਂ-ਬਰਨਾਲਾ-ਬਠਿੰਡਾ ਹਾਈਵੇਅ 'ਤੇ ਪੁਲਿਸ ਅਤੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ ਅਦਾਲਤ 'ਚ ਪੇਸ਼ ਹੋਏ ਅਪਰਾਧਿਕ ਗਿਰੋਹ ਦੇ ਦੋ ਮੈਂਬਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਨ੍ਹਾਂ ਦੀ ਵਾਪਸੀ ਉਤੇ ਖੂਨੀ ਝਗੜਾ ਹੋ ਗਿਆ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੈਂਗ ਦੇ ਬਾਕੀ ਉਨ੍ਹਾਂ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਰਾਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਧਰ-ਉਧਰ ਲੁਕੇ ਬਾਕੀਆਂ ਬਾਰੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਗੋਲੀਬਾਰੀ ਵਾਲੀ ਥਾਂ 'ਤੇ ਲੋਕ ਮੌਜੂਦ ਸਨ। ਇਸ ਗੋਲੀਬਾਰੀ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਵੱਲੋਂ ਹੋਰ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪਰ ਇਸ ਮਾਲ ਦੇ ਆਲੇ-ਦੁਆਲੇ ਦੇ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕ ਚਸ਼ਮਦੀਦ ਨੇ ਦੱਸਿਆ ਕਿ ਮੌਕੇ ਉਤੇ ਦੋ ਗੁੱਟਾਂ ਵਿਚਾਲੇ ਖੂਨੀ ਝੜਪ ਹੋਈ ਅਤੇ ਤੇਜ਼ਧਾਰ ਹਥਿਆਰ ਸਨ ਤੇ ਗੋਲੀ ਵੀ ਚੱਲੀ ਹੈ।