French President Emmanuel Macron slapped video: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਮੂੰਹ 'ਤੇ ਥੱਪੜ ਮਾਰਨ ਦਾ ਵੀਡੀਓ ਮੁੜ ਵਾਇਰਲ ਹੋ ਰਿਹਾ ਪਰ ਇਹ ਵੀਡੀਓ ਪੁਰਾਣਾ ਹੈ। ਫਿਰ ਵੀ ਇਸ ਵੀਡੀਓ 'ਤੇ ਲੋਕ ਤਰ੍ਹਾਂ- ਤਰ੍ਹਾਂ ਦੀਆਂ ਰਿਐਕਸ਼ਨ ਦੇ ਰਹੇ ਹਨ।
Trending Photos
French President Video Viral : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮੂੰਹ 'ਤੇ ਥੱਪੜ ਮਾਰਨ ਦਾ ਇਕ ਵੀਡੀਓ ਮੁੜ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਥਿਤ ਤੌਰ 'ਤੇ ਜੈਤੂਨ ਵਾਲੀ ਹਰੇ ਰੰਗ ਦੀ ਟੀ-ਸ਼ਰਟ ਵਿਚ ਇਕ ਔਰਤ ਰਾਸ਼ਟਰਪਤੀ ਮੈਕਰੋਨ ਨੂੰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਵੀਡੀਓ ਬਹੁਤ ਪੁਰਾਣਾ ਹੈ ਜਿਸ ਨੂੰ ਅੱਜ ਮੁੜ ਤੋਂ ਸੁਰਖੀਆਂ ਵਿਚ ਲਿਆਂਦਾ ਗਿਆ ਹੈ।
ਇਸ ਵੀਡੀਓ ਦੀ ਗੱਲ ਕਰੀਏ ਜੇਕਰ ਇਸ ਵਿਚ ਜੈਤੂਨ ਦੀ ਹਰੇ ਰੰਗ ਦੀ ਟੀ-ਸ਼ਰਟ ਪਾ ਕੇ ਇਕ ਔਰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਉਸ ਨੂੰ ਥੱਪੜ ਮਾਰ ਰਹੀ ਹੈ। ਇਸ ਤੋਂ ਤੁਰੰਤ ਬਾਅਦ ਮੈਕਰੋਨ ਦੇ ਸੁਰੱਖਿਆ ਕਰਮਚਾਰੀਆਂ ਨੇ ਔਰਤ ਨੂੰ ਫੜ ਲਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਨੂੰ ਵੀ ਸੁਰੱਖਿਆ ਕਰਮੀਆਂ ਨੇ ਬਚਾ ਲਿਆ ਅਤੇ ਕੰਢੇ 'ਤੇ ਲੈ ਗਏ। ਫਰਾਂਸ ਦੀ ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ।
A woman protesting in #France slapped President Emmanuel #Macron pic.twitter.com/C6IDowZm4e
— Saida Zahidova (@Saida_Zahidova) November 20, 2022
ਦਰਅਸਲ ਇਹ ਘਟਨਾ ਪਿਛਲੇ ਸਾਲ 8 ਜੂਨ ਦੀ ਹੈ ਜਦੋ ਵਿਅਕਤੀ ਨੇ ਰਾਸ਼ਟਰਪਤੀ ਨੂੰ ਥੱਪੜ ਮਾਰ ਦਿੱਤਾ ਸੀ। ਉਦੋਂ ਰਾਸ਼ਟਰਪਤੀ ਇੱਕ ਛੋਟੀ ਭੀੜ ਨੂੰ ਸੰਬੋਧਨ ਕਰਨ ਜਾ ਰਹੇ ਸਨ, ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਦੇਖਿਆ ਗਿਆ ਸੀ ਕਿ ਹਮਲਾਵਰ ਨੇ ਮੈਕਰੋਨ ਦੀ ਬਾਂਹ ਫੜ ਕੇ ਉਸ ਦੇ ਮੂੰਹ 'ਤੇ ਥੱਪੜ ਮਾਰਿਆ। ਬਾਅਦ ਵਿੱਚ ਸੁਰੱਖਿਆ ਕਰਮੀਆਂ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ : Earthquake in Indonesia: ਇੰਡੋਨੇਸ਼ੀਆ 'ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 162 ਲੋਕਾਂ ਦੀ ਮੌਤ!
ਦੱਸਣਯੋਗ ਹੈ ਕਿ ਇੰਨਾਂ ਵਾਇਰਲ ਵੀਡਿਓ 'ਚ ਹਮਲਾਵਰ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਬਾਂਹ ਫੜ ਕੇ ਉਸ ਦੇ ਮੂੰਹ 'ਤੇ ਥੱਪੜ ਮਾਰਦੇ ਹੋਏ ਦਿਖਾਇਆ ਹੈ। ਫੁਟੇਜ ਵਿੱਚ, ਇੱਕ ਚਿੱਟੀ ਕਮੀਜ਼ ਵਿੱਚ, ਮੈਕਰੋਨ ਆਸ ਪਾਸ ਦੇ ਲੋਕਾਂ ਦੀ ਭੀੜ ਵੱਲ ਚੱਲ ਰਿਹਾ ਸੀ ਜਦੋਂ ਕਿ ਥੱਪੜ ਮਾਰਨ ਵਾਲੇ ਵਿਅਕਤੀ ਨੂੰ 'ਮੈਕਰੌਨ ਨਾਲ ਹੇਠਾਂ' ਕਹਿੰਦੇ ਹੋਏ ਸੁਣਿਆ ਗਿਆ। ਇਹ ਸ਼ਬਦ ਕਦੇ-ਕਦੇ ਮੈਕਰੋਨ ਦੇ ਪ੍ਰਸ਼ਾਸਨ ਦਾ ਹਵਾਲਾ ਦੇਣ ਲਈ ਅਪਮਾਨਜਨਕ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਮਾਮਲੇ ਵਿੱਚ ਹਮਲਾਵਰ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।