Bathinda News: ਵਿਦੇਸ਼ ਭੇਜਣ ਦੇ ਨਾਂ 'ਤੇ 40 ਲੱਖ ਰੁਪਏ ਠੱਗਣ ਵਾਲੇ ਏਜੰਟ ਦਾ ਪੀੜਤ ਨੌਜਵਾਨਾਂ ਨੇ ਚਾੜਿਆ ਕੁਟਾਪਾ
Advertisement
Article Detail0/zeephh/zeephh2382219

Bathinda News: ਵਿਦੇਸ਼ ਭੇਜਣ ਦੇ ਨਾਂ 'ਤੇ 40 ਲੱਖ ਰੁਪਏ ਠੱਗਣ ਵਾਲੇ ਏਜੰਟ ਦਾ ਪੀੜਤ ਨੌਜਵਾਨਾਂ ਨੇ ਚਾੜਿਆ ਕੁਟਾਪਾ

Bathinda News:  ਬਠਿੰਡਾ ਵਿੱਚ ਵਿਦੇਸ਼ ਭੇਜਣ ਦੇ ਨਾਂ ਉੱਤੇ 40 ਲੱਖ ਰੁਪਏ ਦੀ ਮਾਰੀ ਠੱਗੀ ਮਾਰਨ ਉਤੇ ਪੀੜਤ ਨੌਜਵਾਨਾਂ ਨੇ ਚੌਰਾਹੇ ਵਿੱਚ ਫੜ ਏਜੰਟ ਦੇ ਕੁਟਾਪਾ ਚਾੜ ਦਿੱਤਾ।

Bathinda News: ਵਿਦੇਸ਼ ਭੇਜਣ ਦੇ ਨਾਂ 'ਤੇ 40 ਲੱਖ ਰੁਪਏ ਠੱਗਣ ਵਾਲੇ ਏਜੰਟ ਦਾ ਪੀੜਤ ਨੌਜਵਾਨਾਂ ਨੇ ਚਾੜਿਆ ਕੁਟਾਪਾ

Bathinda News (ਕੁਲਬੀਰ ਬੀਰਾ): ਕੈਨੇਡਾ ਭੇਜਣ ਦੇ ਨਾਂ ਉੱਤੇ 40 ਲੱਖ ਰੁਪਏ ਦੀ ਮਾਰੀ ਠੱਗੀ ਮਾਰਨ ਉਤੇ ਪੀੜਤ ਨੌਜਵਾਨਾਂ ਨੇ ਚੌਰਾਹੇ ਵਿੱਚ ਫੜ ਏਜੰਟ ਦੇ ਕੁਟਾਪਾ ਚਾੜ ਦਿੱਤਾ। ਬਠਿੰਡਾ ਦੇ ਕੋਰਟ ਕੰਪਲੈਕਸ ਸਾਹਮਣੇ ਫੜੇ ਗਏ ਏਜੰਟ ਬਾਰੇ ਪੀੜਤ ਵਿਅਕਤੀਆਂ ਨੇ ਦੱਸਿਆ ਹੈ ਕਿ 40 ਲੱਖ ਰੁਪਏ ਲਏ ਹੈ ਤੇ ਕੈਨੇਡਾ ਭੇਜਣਾ ਸੀ ਜਿਸਦੇ ਚੱਲਦੇ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ਤੇ ਅੱਜ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਤੇ ਨਾ ਹੀ ਫੋਨ ਚੁੱਕਦਾ ਸੀ ਜਿਸਦੇ ਚੱਲਦੇ ਅੱਜ ਉਨ੍ਹਾਂ ਦੇ ਅੜਿੱਕੇ ਆਇਆ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਜਦ ਇਸ ਏਜੰਟ ਨੂੰ ਪੀੜਤ ਨੌਜਵਾਨਾਂ ਨੇ ਫੜਿਆ ਹੋਇਆ ਸੀ ਤਾਂ ਰਸਤੇ ਤੋਂ ਲੰਘ ਰਹੇ ਏਡੀਜੀਪੀ ਦੀ ਗੱਡੀ ਨੂੰ ਦੇਖ ਕੇ ਇਸ ਏਜੰਟ ਵੱਲੋਂ ਰੌਲਾ ਪਾਇਆ ਗਿਆ ਅਤੇ ਛੁਡਾਉਣ ਲਈ ਮਿੰਨਤਾਂ ਕੀਤੀਆਂ। ਦੂਜੇ ਪਾਸੇ ਥਾਣਾ ਸਿਵਲ ਲਾਈਨ ਹਰਜੋਤ ਸਿੰਘ ਨੇ ਕਿਹਾ ਹੈ ਉਨ੍ਹਾਂ ਨੂੰ ਅਗਵਾ ਦੀ ਕਾਲ ਆਈ ਸੀ। ਇਹ ਸਖ਼ਸ਼ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਸਦਾ ਕੋਈ ਰੌਲਾ ਹੈ। ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਲੁਧਿਆਣਾ ਦੇ ਮਾਡਲ ਟਾਊਨ 'ਚ ਸਥਿਤ ਪਾਣੀ ਦੀ ਟੈਂਕੀ 'ਤੇ ਇੱਕ ਜੋੜਾ ਚੜ੍ਹ ਗਿਆ ਸੀ। ਜੋੜੇ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖ ਕੇ ਆਸਪਾਸ ਦੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਆ ਕੇ ਚਾਰਜ ਸੰਭਾਲ ਲਿਆ ਤੇ ਟੈਂਕੀ ’ਤੇ ਬੈਠੇ ਪਤੀ-ਪਤਨੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜੋੜੇ ਨਾਲ ਫੋਨ 'ਤੇ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਜੋੜਾ ਟੈਂਕੀ ਤੋਂ ਹੇਠਾਂ ਆ ਗਿਆ ਸੀ।

ਇਨ੍ਹਾਂ ਦੀ ਪਛਾਣ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਾਸੀ ਧੂਰੀ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਟੈਂਕੀ ’ਤੇ ਸਵਾਰ ਲੋਕ ਰੌਲਾ ਪਾ ਰਹੇ ਸਨ ਕਿ ਟਰੈਵਲ ਕੰਪਨੀ ਦੇ ਏਜੰਟ ਨੇ ਉਨ੍ਹਾਂ ਨਾਲ 10 ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗ ਲਏ ਹਨ। ਉਹ ਕਈ ਦਿਨਾਂ ਤੋਂ ਗੇੜੇ ਮਾਰ ਰਹੇ ਹਨ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਅੱਜ ਉਸ ਨੇ ਪਰੇਸ਼ਾਨ ਹੋ ਕੇ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ।

ਇਹ ਵੀ ਪੜ੍ਹੋ : Tarn Taran News: ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

Trending news