ਆਪਣੇ ਹੀ ਕਰਦੇ ਰਹੇ 9 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ, ਇਨਸਾਨੀਅਤ ਹੋਈ ਸ਼ਰਮਸਾਰ
Advertisement
Article Detail0/zeephh/zeephh1330112

ਆਪਣੇ ਹੀ ਕਰਦੇ ਰਹੇ 9 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ, ਇਨਸਾਨੀਅਤ ਹੋਈ ਸ਼ਰਮਸਾਰ

ਲੁਧਿਆਣਾ ‘ਚ 9 ਸਾਲਾਂ ਦੇ ਬੱਚੀ ਨਾਲ ਉਸਦੇ ਦਾਦੇ ਤੇ ਚਾਚੇ ਵੱਲੋਂ ਲਗਾਤਾਰ ਜਬਰ ਜਨਾਹ ਕੀਤਾ ਗਿਆ। ਬੱਚੀ ਦੇ ਪੇਟ ‘ਚ ਦਰਦ ਹੋਣ ਤੋਂ ਬਾਅਦ ਆਪਣੀ ਮਾਂ ਨੂੰ ਦੱਸਿਆ ਗਿਆ। ਜਿਸ ਤੋਂ ਬਾਅਦ ਮਾਂ ਵੱਲੋਂ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਆਪਣੇ ਹੀ ਕਰਦੇ ਰਹੇ 9 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ, ਇਨਸਾਨੀਅਤ ਹੋਈ ਸ਼ਰਮਸਾਰ

ਚੰਡੀਗੜ੍ਹ- ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਦੱਸਦੇਈਏ ਕਿ 9 ਸਾਲਾ ਦੀ ਬੱਚੀ ਨੂੰ ਉਸਦੇ ਸਕੇ ਦਾਦੇ ਤੇ ਚਾਚੇ ਵੱਲੋਂ ਲਗਾਤਾਰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਪਰ ਜਦੋਂ ਬੱਚੀ ਦੇ ਢਿੱਡ ‘ਚ ਦਰਦ ਹੋਈ ਜਿਸ ਤੋਂ ਬਾਅਦ ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਜਿਸ ਤੋਂ ਬਾਅਦ ਮਾਂ ਵੱਲੋਂ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਚਾਚੇ ਨਰੇਸ਼ ਕੁਮਾਰ ਅਤੇ ਉਸ ਦੇ ਪਿਤਾ (ਬੱਚੀ ਦੇ ਦਾਦੇ) ਮਹਿੰਦਰਪਾਲ ਖ਼ਿਲਾਫ਼ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੱਚੀ ਵੱਲੋਂ ਮਾਂ ਨੂੰ ਦੱਸਿਆ ਗਿਆ ਕਿ ਉਸ ਦੇ ਦਾਦੇ ਮਹਿੰਦਰਪਾਲ ਅਤੇ ਚਾਚੇ ਨਰੇਸ਼ ਨੇ ਕਈ ਵਾਰ ਉਸ ਨਾਲ ਗਲਤ ਕੰਮ ਕੀਤਾ ਹੈ। ਉਸ ਨੇ ਦੱਸਿਆ ਕਿ ਇਕ ਦਿਨ ਦਾਦੇ ਵੱਲੋਂ ਉਸ ਨਾਲ ਗਲਤ ਕੰਮ ਕੀਤਾ ਜਾ ਰਿਹਾ ਸੀ ਜਿਸਨੂੰ ਕਿ ਉਸਦਾ ਚਾਚਾ ਦੇਖ ਲੈਂਦਾ ਹੈ ਪਰ ਉਸ ਦੇ ਚਾਚੇ ਵੱਲੋਂ ਆਪਣੇ ਪਿਤਾ ਨੂੰ ਰੋਕਣ ਦੀ ਬਜਾਇ ਖੁਦ ਵੀ ਬੱਚੀ ਨਾਲ ਜਬਰ-ਜਨਾਹ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬੱਚੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਸਨ। ਉਧਰ, ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ।

WATCH LIVE TV

Trending news