ਪਹਿਲਾਂ ਵੋਟ ਫਿਰ ਵਿਆਹ- ਲਾੜੇ- ਲਾੜੀਆਂ ਬਣੇ ਜ਼ਿੰਮੇਵਾਰ ਨਾਗਰਿਕ, ਲਾਵਾਂ ਲੈਣ ਤੋਂ ਪਹਿਲਾਂ ਵੋਟ ਪਾਉਣ ਦੀਆਂ ਦਿਲਚਸਪ ਤਸਵੀਰਾਂ
Advertisement

ਪਹਿਲਾਂ ਵੋਟ ਫਿਰ ਵਿਆਹ- ਲਾੜੇ- ਲਾੜੀਆਂ ਬਣੇ ਜ਼ਿੰਮੇਵਾਰ ਨਾਗਰਿਕ, ਲਾਵਾਂ ਲੈਣ ਤੋਂ ਪਹਿਲਾਂ ਵੋਟ ਪਾਉਣ ਦੀਆਂ ਦਿਲਚਸਪ ਤਸਵੀਰਾਂ

ਪੰਜਾਬ ਵਿਚ 16ਵੀਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ ਅਤੇ ਹਰ ਕੋਈ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਜਾ ਰਿਹਾ ਹੈ। ਵੋਟਿੰਗ ਪ੍ਰਕਿਰਿਆ ਦੌਰਾਨ ਕੁਝ ਦਿਲਚਸਪ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।

photo

ਚੰਡੀਗੜ: ਪੰਜਾਬ ਵਿਚ 16ਵੀਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ ਅਤੇ ਹਰ ਕੋਈ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਜਾ ਰਿਹਾ ਹੈ। ਵੋਟਿੰਗ ਪ੍ਰਕਿਰਿਆ ਦੌਰਾਨ ਕੁਝ ਦਿਲਚਸਪ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।

ਵਿਧਾਨ ਸਭਾ ਹਲਕਾ ਡੇਰਾ ਬਸੀ ਅਧੀਨ ਆਉਂਦੇ ਜ਼ੀਰਕਪੁਰ ਦੇ ਵਿਚ ਵਿਆਹ ਤੋਂ ਪਹਿਲਾਂ ਲਾੜੀ ਵੋਟ ਪਾਉਣ ਪਹੁੰਚੀ ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਹਰ ਕੋਈ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਿਹਾ ਹੈ।

 

ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਰਸ਼ਪ੍ਰੀਤ ਕੌਰ ਨੇ ਪਹਿਲਾਂ ਇਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਨਿਭਾਇਆ ਅਤੇ ਲਾੜੀ ਦੇ ਲਿਬਾਸ ਵਿਚ ਆਪਣੀ ਵੋਟ ਪਾਈ।

 

 

fallback

ਬਲੌਂਗੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਨਜਾਰਾ

ਇਸ ਦੇ ਨਾਲ ਹੀ ਅਜਿਹੀਆਂ ਤਸਵੀਰਾਂ, ਵਿਧਾਨ ਸਭਾ ਹਲਕਾ ਖਰੜ ਦੇ ਬਲੌਂਗੀ ਤੋਂ ਸਾਹਮਣੇ ਆਈਆ। ਜਿੱਥੇ ਲਾੜੇ ਜਸਪ੍ਰੀਤ ਸਿੰਘ ਨੇ ਵਿਆਹ ਤੋਂ ਪਹਿਲਾਂ ਇਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਨਿਭਾਉਂਦਿਆਂ ਆਪਣੀ ਵੋਟ ਪਾਈ।

fallback

 

ਲੌਂਗੋਵਾਲ ਦੇ ਵਿਚ ਵੀ ਪਾਈ ਲਾੜੇ ਨੇ ਵੋਟ

ਬਕਾਇਦਾ ਲਾੜੇ ਬਲਵਿੰਦਰ ਸਿੰਘ ਨੇ ਕਿਹਾ, "ਮੈਂ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਆਪਣੀ ਵੋਟ ਪਾਉਣਾ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ। ਮੈਂ ਆਪਣੇ ਵਿਆਹ ਤੋਂ ਸਮਾਂ ਕੱਢ ਕੇ ਇੱਥੇ ਵੋਟ ਪਾਉਣ ਲਈ ਪਹਿਲ ਦੇ ਆਧਾਰ 'ਤੇ ਆਇਆ ਹਾਂ।"

fallback

Trending news