Tarn Taran Firing: 'ਆਪ' ਦੇ ਸੀਨੀਅਰ ਨੇਤਾ ਰਣਜੀਤ ਸਿੰਘ ਚੀਮਾ ਦੇ ਘਰ 'ਤੇ ਫਾਇਰਿੰਗ; ਸਰਪੰਚੀ ਹਾਰਨ ਵਾਲੀ ਧਿਰ ਉਤੇ ਲਗਾਏ ਦੋਸ਼
Advertisement
Article Detail0/zeephh/zeephh2481503

Tarn Taran Firing: 'ਆਪ' ਦੇ ਸੀਨੀਅਰ ਨੇਤਾ ਰਣਜੀਤ ਸਿੰਘ ਚੀਮਾ ਦੇ ਘਰ 'ਤੇ ਫਾਇਰਿੰਗ; ਸਰਪੰਚੀ ਹਾਰਨ ਵਾਲੀ ਧਿਰ ਉਤੇ ਲਗਾਏ ਦੋਸ਼

  ਤਰਨਤਾਰਨ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਾਟਰ ਸੋਰਸ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ਉਤੇ ਪਿੰਡ ਵਿੱਚ ਸਰਪੰਚੀ ਹਾਰਨ ਵਾਲੀ ਧਿਰ ਨੇ ਦੇਰ ਰਾਤ ਗੋਲੀਆਂ ਚਲਾ ਦਿੱਤੀਆਂ। ਇਹ ਵੀ ਪੜ੍ਹੋ : Haryana Cabinet Portfolios: ਹਰਿਆਣਾ ਦੀ ਨਵੀਂ ਕੈਬਨਿਟ 'ਚ ਵਿਭਾਗਾਂ ਦੀ ਵੰਡ, ਮੁੱਖ ਮੰਤਰੀ ਨੇ ਗ

Tarn Taran Firing: 'ਆਪ' ਦੇ ਸੀਨੀਅਰ ਨੇਤਾ ਰਣਜੀਤ ਸਿੰਘ ਚੀਮਾ ਦੇ ਘਰ 'ਤੇ ਫਾਇਰਿੰਗ; ਸਰਪੰਚੀ ਹਾਰਨ ਵਾਲੀ ਧਿਰ ਉਤੇ ਲਗਾਏ ਦੋਸ਼

Tarn Taran Firing:  ਤਰਨਤਾਰਨ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਾਟਰ ਸੋਰਸ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ਉਤੇ ਪਿੰਡ ਵਿੱਚ ਸਰਪੰਚੀ ਹਾਰਨ ਵਾਲੀ ਧਿਰ ਨੇ ਦੇਰ ਰਾਤ ਗੋਲੀਆਂ ਚਲਾ ਦਿੱਤੀਆਂ।

ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਜਲ ਸਰੋਤ ਨਿਗਮ ਪੰਜਾਬ ਦੇ ਘਰ ਦੇ ਬਾਹਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਈ ਗਈ ਅਤੇ ਬਾਅਦ ਵਿਚ ਪਿੰਡ ਤੋਂ ਪੱਟੀ ਆ ਰਹੇ ਪਿੰਡ ਦੇ ਮੌਜੂਦਾ ਸਰਪੰਚ ਜਗਰੂਪ ਸਿੰਘ ਪੁੱਤਰ ਜੁਗਿੰਦਰ ਸਿੰਘ ਸਰਪੰਚ ਚੀਮਾ ਕਲਾਂ ਦੇ ਪੱਟੀ ਫਾਟਕ ਦੇ ਨੇੜੇ ਪਹਿਲਾਂ ਦਾਤਰ ਮਾਰਿਆ ਫਿਰ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਗਿਆ। ਚੇਅਰਮੈਨ ਰਣਜੀਤ ਚੀਮਾ ਵੱਲੋਂ ਪੁਲਿਸ ਸਦਰ ਥਾਣਾ ਵਿਖੇ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਿੰਡ ਦੇ 9 ਲੋਕਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Haryana Cabinet Portfolios: ਹਰਿਆਣਾ ਦੀ ਨਵੀਂ ਕੈਬਨਿਟ 'ਚ ਵਿਭਾਗਾਂ ਦੀ ਵੰਡ, ਮੁੱਖ ਮੰਤਰੀ ਨੇ ਗ੍ਰਹਿ ਤੇ ਵਿੱਤ ਵਿਭਾਗ ਆਪਣੇ ਕੋਲ ਰੱਖਿਆ

ਪੁਲਿਸ ਦੀ ਮੌਜੂਦਗੀ ਵਿੱਚ ਵੀ ਮੁਲਜ਼ਮ ਫਾਇਰ ਕਰਦੇ ਰਹੇ। ਇਸ ਮੌਕੇ ਸਰਪੰਚ ਦੇ ਭਰਾ ਨੇ ਦੱਸਿਆ ਕਿ ਜਦੋਂ ਜਗਰੂਪ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਸੀ, ਉਸ ਦਿਨ ਤੋਂ ਹੀ ਮੈਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ ਪਰ ਅੱਜ ਮੁਲਜ਼ਮਾਂ ਦੀ ਹੱਦ ਹੋ ਗਈ ਕਿ ਉਨ੍ਹਾਂ ਨੇ ਘਰ ਆ ਕੇ ਫਾਇਰਿੰਗ ਕੀਤੀ। 

ਆਮ ਆਦਮੀ ਪਾਰਟੀ ਨੇਤਾ ਰਣਜੀਤ ਸਿੰਘ ਚੀਮਾ ਦੇ ਬਿਆਨਾਂ ਉਤੇ ਸਿਕੰਦਰ ਸਿੰਘ, ਬਲਵਿੰਦਰ ਸਿੰਘ, ਸਾਹਿਬ ਸਿੰਘ, ਅੰਮ੍ਰਿਤਪਾਲ ਸਿੰਘ, ਕਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਦਲੇਰ ਸਿੰਘ ਅਤੇ ਕਰਨਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  ਡੀਐੱਸਪੀ ਕੰਵਲਜੀਤ ਸਿੰਘ ਮੰਡ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਸਰਪੰਚ ਜਗਰੂਪ ਸਿੰਘ ਦਾ ਇਲਾਜ ਪੱਟੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Women T20 World Cup: ਫਾਈਨਲ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਟੀਮ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ

Trending news