ਇੱਕ ਵਾਰ ਫਿਰ ਸੁਰਖੀਆਂ 'ਚ ਜਲੰਧਰ ਦਾ Pizza Couple, ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ‘ਤੇ ਕੇਸ ਹੋਇਆ ਦਰਜ
Advertisement
Article Detail0/zeephh/zeephh1454264

ਇੱਕ ਵਾਰ ਫਿਰ ਸੁਰਖੀਆਂ 'ਚ ਜਲੰਧਰ ਦਾ Pizza Couple, ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ‘ਤੇ ਕੇਸ ਹੋਇਆ ਦਰਜ

Jalandhar Kulhad Pizza Couple:  ਜਲੰਧਰ 'ਚ ਕੁੱਲੜ ਪੀਜ਼ਾ ਵਜੋਂ ਜਾਣੇ ਜਾਂਦੇ ਜੋੜੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੱਥਾਂ 'ਚ ਰਾਈਫਲਾਂ ਫੜੀ ਇਹ ਜੋੜਾ ਪੰਜਾਬੀ ਗੀਤ 'ਤੇ ਵੀਡੀਓ ਸ਼ੂਟ ਕਰ ਰਿਹਾ ਸੀ।

 

ਇੱਕ ਵਾਰ ਫਿਰ ਸੁਰਖੀਆਂ 'ਚ ਜਲੰਧਰ ਦਾ Pizza Couple, ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ‘ਤੇ ਕੇਸ ਹੋਇਆ ਦਰਜ

ਸੁਨੀਲ ਮਹਿੰਦਰੂ/ ਜਲੰਧਰ: ਜਲੰਧਰ ਸ਼ਹਿਰ ਦੇ ਕੁੱਲੜ ਪੀਜ਼ਾ ਵਜੋਂ ਜਾਣੇ ਜਾਂਦੇ ਇੱਕ (Jalandhar Kulhad Pizza Couple) ਜੋੜੇ ਦੇ ਪੰਜਾਬੀ ਗੀਤ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ ਖਿਲਾਫ ਧਾਰਾ 188 ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਵੀਡਿਓ 'ਚ ਇਹ ਜੋੜਾ ਹੱਥ 'ਚ ਰਾਈਫਲ ਫੜ ਕੇ ਪੰਜਾਬੀ ਗੀਤ 'ਤੇ ਵੀਡੀਓ ਬਣਾ ਰਿਹਾ ਸੀ। ਦੱਸ ਦਈਏ ਕਿ 6 ਦਿਨ ਪਹਿਲਾਂ ਦੋਨੋ ਦੋਨਾਲੀ ਦੇ ਗੀਤ 'ਤੇ ਦੋਵੇਂ ਹੱਥ ਹਿਲਾ ਰਹੇ ਹਨ। ਉਸ ਦਾ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਿਆ। 

ਦਰਅਸਲ ਪੰਜਾਬ ਸਰਕਾਰ ਦੀ ਤਰਫੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਵਜੂਦ ਲੋਕ ਹਥਿਆਰਾਂ ਨਾਲ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਅਤੇ ਇੰਟਰਨੈੱਟ ਮੀਡੀਆ 'ਤੇ ਪੋਸਟ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਹੁਣ ਇਸ ਵਿੱਚ ਇੱਕ ਨਵਾਂ ਨਾਮ ਜੋੜਿਆ ਗਿਆ ਹੈ। ਦੂਜੇ ਪਾਸੇ ਕੁੱਲੜ ਪੀਜ਼ਾ ਦੇ ਮਾਲਕ ਸਹਿਜ ਨੇ ਕਿਹਾ ਕਿ ਜੇਕਰ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਪਿਸਤੌਲ ਰੱਖਣਾ ਕੋਈ ਗਲਤ ਗੱਲ ਨਹੀਂ ਹੈ। ਉਨ੍ਹਾਂ ਨੂੰ ਹੀ ਨਹੀਂ ਪੰਜਾਬ ਪੁਲਿਸ ਅਤੇ ਸਾਰੇ ਲੋਕਾਂ ਨੂੰ ਇਸ ਦੀ ਲੋੜ ਹੈ। ਉਸ ਨੇ ਦੱਸਿਆ ਕਿ ਉਸ ਕੋਲ ਇੱਕ ਨਕਲੀ ਬੰਦੂਕ ਸੀ ਜੋ ਉਸ ਨੇ ਸਿਰਫ਼ ਵੀਡੀਓ ਬਣਾਉਣ ਲਈ ਰੱਖੀ ਸੀ।

ਕੁੱਲੜ ਪੀਜ਼ਾ ਦੇ ਨਾਂ ਨਾਲ ਮਸ਼ਹੂਰ ਜੋੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੇ ਵੱਡੇ ਵਾਅਦੇ ਕਰਨ ਵਾਲੀ ਪੰਜਾਬ ਪੁਲਿਸ ਇਸ ਸਾਰੇ ਮਾਮਲੇ ਤੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨ ਵੀ ਜ਼ਿਲ੍ਹੇ ਵਿੱਚ 371 ਅਸਲਾ ਲਾਇਸੈਂਸ ਰੱਦ ਕੀਤੇ ਗਏ ਅਤੇ 438 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਜਦੋਂ ਇਸ ਵੀਡੀਓ ਸਬੰਧੀ ਥਾਣਾ ਸਦਰ ਦੇ ਇੰਚਾਰਜ ਮੁਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਕੁਝ ਪਤਾ ਨਹੀਂ ਹੈ। 

ਇਹ ਵੀ ਪੜ੍ਹੋ: ਗੁਰੂਘਰ 'ਚੋਂ ਗੋਲਕ ਹੀ ਚੁੱਕ ਕੇ ਫ਼ਰਾਰ ਹੋਏ ਚੋਰ, CCTV 'ਚ ਕੈਦ ਹੋਈਆਂ ਤਸਵੀਰਾਂ 

ਦੱਸ ਦੇਈਏ ਕਿ ਜਲੰਧਰ ਦੇ ਕੁੱਲੜ ਪੀਜ਼ਾ (Jalandhar Kulhad Pizza Couple) ਜੋੜੇ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਸੋਸ਼ਲ ਮੀਡੀਆ 'ਤੇ ਗੰਨ ਲੈ ਕੇ ਗੀਤ ਗਾਉਂਦਾ ਦੇਖਿਆ ਗਿਆ, ਜਿਸ ਦੇ ਮੱਦੇਨਜ਼ਰ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਉਸ ਖ਼ਿਲਾਫ਼ ਐਫਆਈਆਰ ਨੰਬਰ 137, ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ 'ਚ ਏ.ਸੀ.ਪੀ ਸੈਂਟਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖਿਡੌਣਾ ਬੰਦੂਕ ਸੀ ਜਾਂ ਅਸਲ ਬੰਦੂਕ, ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

Trending news