FIFA World Cup 2022 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਬ੍ਰਾਜ਼ੀਲ ਨੇ ਆਪਣੀ ਸ਼ੁਰੂਆਤ ਇੱਕ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਜ਼ੀਲ ਬਨਾਮ ਸਰਬਿਯਾ ਮੈਚ ਬੇਹੱਦ ਰੋਮਾਂਚਕ ਸੀ ਅਤੇ ਇਸ ਦੌਰਾਨ ਬ੍ਰਾਜ਼ੀਲ ਦੇ ਨੇਮਾਰ ਜ਼ਖਮੀ ਵੀ ਹੋ ਗਏ।
Trending Photos
FIFA World Cup 2022: ਫੀਫਾ ਵਿਸ਼ਵ ਕੱਪ 2022 ਵਿੱਚ ਬ੍ਰਾਜ਼ੀਲ ਬਨਾਮ ਸਰਬਿਯਾ ਮੈਚ ਦੇ ਡੋਰਾਨ ਪ੍ਰਸਿੱਧ ਫੁੱਟਬਾਲਰ ਨੇਮਾਰ ਜੂਨੀਅਰ ਦੇ ਨਾਲ ਮਾਸਕੌਟ ਦੇ ਤੌਰ 'ਤੇ ਇੱਕ ਸਿੱਖ ਬੱਚਾ ਮੈਦਾਨ 'ਤੇ ਆਇਆ। ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਤਾਂ ਪੰਜਾਬੀਆਂ ਨੂੰ ਬਹੁਤ ਖੁਸ਼ੀ ਮਾਣ ਹੋਈ।
ਜਿਵੇਂ ਹੀ ਬ੍ਰਾਜ਼ੀਲ ਨੇ ਆਪਣੀ FIFA World Cup 2022 ਦੀ ਮੁਹਿੰਮ ਦੀ ਸ਼ੁਰੂਆਤ ਕੀਤੀ, ਤਾਂ ਨੇਮਾਰ ਨੇ ਇੱਕ ਸਿੱਖ ਬੱਚੇ ਨੂੰ ਸ਼ੁਭੰਕਾਰ ਵਜੋਂ ਪੇਸ਼ ਕੀਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਵੱਲੋਂ ਸਾਂਝਾ ਕੀਤਾ ਗਿਆ। ਯੂਜ਼ਰ ਨੇ ਲਿਖਿਆ "ਸਾਡਾ ਛੋਟਾ ਦੋਸਤ ਜੋਸ਼ ਸਿੰਘ ਅੱਜ ਕਤਰ ਵਿੱਚ ਵਿਸ਼ਵ ਕੱਪ ਵਿੱਚ ਬ੍ਰਾਜ਼ੀਲ ਦੇ ਨੇਮਾਰ ਨਾਲ ਆਇਆ"
ਦੱਸ ਦਈਏ ਕਿ ਨੇਮਾਰ ਜੂਨੀਅਰ ਬ੍ਰਾਜ਼ੀਲ ਦੇ ਮਹਾਨ ਫੁਟਬਾਲਰ ਹਨ। ਇਸ ਦੇ ਨਾਲ ਹੀ ਨੇਮਾਰ ਫੁੱਟਬਾਲ ਦੇ ਇਤਿਹਾਸ ਵਿੱਚ ਇੱਕ ਵੱਡੇ ਖਿਡਾਰੀ ਹਨ। ਫੀਫਾ ਵਿਸ਼ਵ ਕੱਪ 2022 ਵਰਗੇ ਮੰਚ 'ਤੇ ਇੱਕ ਸਿੱਖ ਬੱਚੇ ਦਾ ਨੇਮਾਰ ਵਰਗੇ ਖਿਡਾਰੀ ਨਾਲ ਮੈਦਾਨ 'ਚ ਆਉਣਾ ਪੰਜਾਬੀਆਂ ਲਈ ਇੱਕ ਵੱਡੀ ਗੱਲ ਹੈ।
ਹੋਰ ਪੜ੍ਹੋ: UAE ਨਹੀਂ ਜਾ ਪਾਏਗੀ ਉਰਫ਼ੀ ਜਾਵੇਦ! ਵਜ੍ਹਾ ਉਨ੍ਹਾਂ ਦਾ ਅਤਰੰਗੀ ਫੈਸ਼ਨ ਨਹੀਂ ਸਗੋਂ...
ਸਰਬੀਆ ਦੇ ਖਿਲਾਫ ਆਪਣੇ ਪਹਿਲੇ ਵਿਸ਼ਵ ਕੱਪ ਦੇ ਮੈਚ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ, ਬ੍ਰਾਜ਼ੀਲ ਨੂੰ ਨੇਮਾਰ ਦੀ ਫਿਟਨੈਸ ਬਾਰੇ ਚਿੰਤਾ ਹੈ। ਨੇਮਾਰ ਨੂੰ ਸਰਬੀਆ ਦੇ ਖ਼ਿਲਾਫ਼ ਆਪਣੇ ਗਰੁੱਪ ਜੀ ਦੇ ਪਹਲੇ ਮੈਚ ਦੇ 80ਵੇਂ ਮਿੰਟ ਵਿੱਚ ਬਾਹਰ ਬੁਲਾ ਲਿਆ ਗਿਆ ਸੀ ਤੇ ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਹੋਈ ਸੀ। ਉਸਦੇ ਸੁੱਜੇ ਹੋਏ ਸੱਜੇ ਗਿੱਟੇ ਦੀ ਇੱਕ ਤਸਵੀਰ ਨਿਸ਼ਚਤ ਤੌਰ 'ਤੇ ਬ੍ਰਾਜ਼ੀਲ ਦੇ ਕੋਚ ਟਾਈਟ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਚਿੰਤਾ ਦਾ ਵਿਸ਼ੇ ਹੈ।
ਹਾਲਾਂਕਿ, ਬ੍ਰਾਜ਼ੀਲ ਦੇ ਕੋਚ ਟਾਈਟ ਨੂੰ ਭਰੋਸਾ ਹੈ ਕਿ ਨੇਮਾਰ ਵਿਸ਼ਵ ਕੱਪ ਵਿੱਚ ਖੇਡਣਾ ਜਾਰੀ ਰੱਖਣਗੇ। ਬ੍ਰਾਜ਼ੀਲ ਨੇ ਆਪਣੇ ਫੀਫਾ ਵਿਸ਼ਵ ਕੱਪ 2022 ਦੀ ਸ਼ੁਰੂਆਤ ਸਰਬੀਆ ਦੇ ਖ਼ਿਲਾਫ਼ 2-0 ਦੀ ਸ਼ਾਨਦਾਰ ਜਿੱਤ ਨਾਲ ਕੀਤੀ ਅਤੇ ਸਟ੍ਰਾਈਕਰ ਰਿਚਰਲਿਸਨ ਨੇ ਵੀਰਵਾਰ ਨੂੰ ਇੱਕ ਸ਼ਾਨਦਾਰ ਗੋਲ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ।
ਹੋਰ ਪੜ੍ਹੋ: FIFA World Cup 2022: ਕਤਰ ਦੀ ਮਹਿਮਾਨ ਨਿਵਾਜ਼ੀ! ਮੈਚ ਵੇਖਣ ਆਏ ਦਰਸ਼ਕਾਂ ਨੂੰ ਮਿਲੇ ਮਹਿੰਗੇ ਗਿਫਟ