Ferozepur News: ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਕੰਪਿਊਟਰ ਸੜੇ
Advertisement
Article Detail0/zeephh/zeephh1949998

Ferozepur News: ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਕੰਪਿਊਟਰ ਸੜੇ

Ferozepur Fire News: ਇਸ ਬਾਰੇ ਜਦੋਂ ਉੱਥੇ ਤੈਨਾਤ ਚੌਂਕੀਦਾਰ ਨੂੰ ਪਤਾ ਲੱਗਿਆ ਤਾਂ ਉਸ ਦੀ ਜਾਣਕਾਰੀ ਉਸਦੇ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਸਥਿਤੀ ਤੇ ਕਾਬੂ ਪਾਇਆ ਗਿਆ।

 

Ferozepur News: ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਕੰਪਿਊਟਰ ਸੜੇ

Ferozepur Fire News:  ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ ਵਿੱਚ ਸ਼ਾਰਟ ਸਰਕਟ ਨਾਲ ਦੇਰ ਰਾਤ ਮਾਮੂਲੀ ਅੱਗ ਲੱਗ ਗਈ ਜਿਸ ਵਿੱਚ ਇੱਕ ਕੰਪਿਊਟਰ ਅਤੇ ਇੱਕ ਕੁਰਸੀ ਸੜ ਗਏ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਫ਼ਤਰ ਦੇ ਕਮਰਾ ਨੰਬਰ 9 DRA T Branch ਵਿੱਚ ਅਚਾਨਕ ਕੰਪਿਊਟਰ ਦੀਆਂ ਤਾਰਾਂ ਵਿੱਚੋਂ ਸਪਾਰਕਿੰਗ ਹੋਣੀ ਸ਼ੁਰੂ ਹੋ ਗਈ ਅਤੇ ਧੂਆਂ ਨਿਕਲਣਾ ਸ਼ੁਰੂ ਹੋ ਗਿਆ।

ਇਸ ਬਾਰੇ ਜਦੋਂ ਉੱਥੇ ਤੈਨਾਤ ਚੌਂਕੀਦਾਰ ਨੂੰ ਪਤਾ ਲੱਗਿਆ ਤਾਂ ਉਸ ਦੀ ਜਾਣਕਾਰੀ ਉਸਦੇ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਸਥਿਤੀ ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਇਸ ਵਿੱਚ ਡੀਸੀ ਦਫਤਰ ਵਿਭਾਗ ਦਾ ਇਕ ਕੰਪਿਊਟਰ ਅੱਤੇ ਇੱਕ ਕੁਰਸੀ ਸੜੀ ਹੈ।  ਜੇਕਰ ਸਥਿਤੀ ਦਾ ਸਮੇਂ ਸਿਰ ਪਤਾ ਨਾ ਚਲਦਾ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ। 

ਇਹ ਵੀ ਪੜ੍ਹੋ: Batala Stubble Burning: ਬਟਾਲਾ 'ਚ ਕਿਸਾਨ ਨੇ ਪਰਾਲੀ ਨੂੰ ਲਗਾਈ ਅੱਗ, ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਖੇਤੀਬਾੜੀ ਅਧਿਕਾਰੀ 

(ਰਾਜੇਸ਼ ਕਟਾਰੀਆ ਦੀ ਰਿਪੋਰਟ)

Trending news