Ferozepur News: ਬੱਚਿਆਂ ਦੇ ਵਿਵਾਦ 'ਚ ਚੱਲੇ ਇੱਟਾਂ ਰੋੜੇ ਤੇ ਕਿਰਪਾਨਾਂ; ਦੋਵੇਂ ਧਿਰਾਂ ਦੇ ਛੇ ਲੋਕ ਜ਼ਖ਼ਮੀ
Advertisement
Article Detail0/zeephh/zeephh2369572

Ferozepur News: ਬੱਚਿਆਂ ਦੇ ਵਿਵਾਦ 'ਚ ਚੱਲੇ ਇੱਟਾਂ ਰੋੜੇ ਤੇ ਕਿਰਪਾਨਾਂ; ਦੋਵੇਂ ਧਿਰਾਂ ਦੇ ਛੇ ਲੋਕ ਜ਼ਖ਼ਮੀ

ਫਿਰੋਜ਼ਪੁਰ ਵਿੱਚ ਬੱਚਿਆਂ ਦੇ ਵਿਵਾਦ ਨੂੰ ਲੈਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ ਹੋ ਗਈਆਂ। ਦੋਵੇਂ ਧਿਰਾਂ ਵਿਚਾਲੇ ਇੱਟਾਂ-ਰੋੜੇ ਅਤੇ ਕਿਰਪਾਨਾਂ ਚੱਲੀਆਂ। ਦੋਵੇਂ ਧਿਰਾਂ ਨੇ ਇੱਕ ਦੂਜੇ ਉਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ। ਇਸ ਟਕਰਾਅ ਵਿਚ ਦੋਵੇਂ ਧਿਰਾਂ ਦੇ ਪੰਜ ਤੋਂ ਛੇ ਲੋਕ ਹੋਏ ਦੇ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੇ ਬਿਆਨਾਂ ਉਤੇ 11 ਲੋਕਾਂ ਦੇ

Ferozepur News: ਬੱਚਿਆਂ ਦੇ ਵਿਵਾਦ 'ਚ ਚੱਲੇ ਇੱਟਾਂ ਰੋੜੇ ਤੇ ਕਿਰਪਾਨਾਂ; ਦੋਵੇਂ ਧਿਰਾਂ ਦੇ ਛੇ ਲੋਕ ਜ਼ਖ਼ਮੀ

Ferozepur News: ਫਿਰੋਜ਼ਪੁਰ ਵਿੱਚ ਬੱਚਿਆਂ ਦੇ ਵਿਵਾਦ ਨੂੰ ਲੈਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ ਹੋ ਗਈਆਂ। ਦੋਵੇਂ ਧਿਰਾਂ ਵਿਚਾਲੇ ਇੱਟਾਂ-ਰੋੜੇ ਅਤੇ ਕਿਰਪਾਨਾਂ ਚੱਲੀਆਂ। ਦੋਵੇਂ ਧਿਰਾਂ ਨੇ ਇੱਕ ਦੂਜੇ ਉਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ। ਇਸ ਟਕਰਾਅ ਵਿਚ ਦੋਵੇਂ ਧਿਰਾਂ ਦੇ ਪੰਜ ਤੋਂ ਛੇ ਲੋਕ ਹੋਏ ਦੇ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੇ ਬਿਆਨਾਂ ਉਤੇ 11 ਲੋਕਾਂ ਦੇ ਖਿਲਾਫ ਥਾਣਾ ਸਦਰ ਵਿੱਚ ਮੁਕੱਦਮਾ ਕੀਤਾ ਦਰਜ ਕਰ ਲਿਆ ਹੈ।

ਫਿਰੋਜ਼ਪੁਰ ਦੇ ਪਿੰਡ ਲੂੰਬੜੀ ਵਾਲਾ ਮਰਲਿਆਂ ਵਿਚ ਦੋਵੇ ਧਿਰਾਂ ਵਿਚਾਲੇ ਟਕਰਾਅ ਹੋ ਗਿਾ। ਜਿੱਥੋਂ ਦੀ ਇੱਟਾਂ-ਰੋੜੇ ਚੱਲਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਇੱਟਾਂ ਰੋੜੇ ਤੇ ਕਿਰਪਾਨਾਂ ਚੱਲੀਆਂ ਹਨ। ਜਿਸ ਵਿੱਚ ਦੋ ਧਿਰਾਂ ਦੇ ਪੰਜ ਤੋਂ ਛੇ ਲੋਕ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਹੁਣ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਵਿੱਚ 11 ਮੁਲਜ਼ਮਾਂ ਖਿਲਾਫ ਥਾਣਾ ਸਦਰ ਵਿੱਚ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੀੜਤ ਰਾਜੂ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਰਾਜੂ ਅਤੇ ਉਸ ਦੇ ਸਾਥੀਆਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਹਨਾਂ ਉਪਰ ਹਮਲਾ ਕੀਤਾ ਗਿਆ ਅਤੇ ਇੱਟਾਂ ਰੋੜੇ ਮਾਰੇ ਗਏ ਜਿਸ ਉਤੇ ਕਈ ਦਿਨ ਬਾਅਦ ਹੁਣ ਪੁਲਿਸ ਹਰਕਤ ਵਿੱਚ ਆਈ ਹੈ ਤੇ ਮੁਲਜ਼ਮਾਂ ਨੂੰ ਵੀ ਜਲਦ ਫੜਨ ਦੀ ਗੱਲ ਕਹੀ ਜਾ ਰਹੀ ਹੈ।

ਇਸ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗਲੀ ਵਿੱਚੋਂ ਬੱਚੇ ਲੰਘ ਰਹੇ ਸਨ ਤਾਂ ਗੁਆਂਢੀਆਂ ਵੱਲੋਂ ਬੱਚਿਆਂ ਨੂੰ ਗਾਲੀ- ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦ ਇਨ੍ਹਾਂ ਵਿਅਕਤੀਆਂ ਨੂੰ ਰੋਕਿਆ ਤਾਂ ਛੱਤ ਉਤੇ ਚੜ੍ਹ ਕੇ ਸਾਡੇ ਘਰ ਉਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਘਰ ਦੇ ਸਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਪਾਣੀ ਵਾਲੀਆਂ ਟੈਂਕੀਆਂ ਤੱਕ ਤੋੜ ਦਿੱਤੀਆਂ ਗਈਆਂ ਤੇ ਡਾਂਗਾ ਸੋਟੇ ਤੇ ਕਿਰਪਾਨਾਂ ਨਾਲ ਵੀ ਹਮਲਾ ਕੀਤਾ ਗਿਆ ਜਿਸ ਵਿੱਚ ਪੰਜ ਤੋਂ ਛੇ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ ਅਤੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਆ ਕੇ ਸਾਨੂੰ ਘਰਾਂ ਵਿੱਚੋਂ ਬਾਹਰ ਕੱਢਿਆ ਗਿਆ। ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। 

 

Trending news