Fazilka News: ਠੱਗਾਂ ਨੇ ਸੁਸ਼ਾਂਤ ਨਾਗਪਾਲ ਨੂੰ ਲਾਲਚ ਦੇ ਕੇ ਸਾਗਰ ਸੁਨੇਹਾ ਬਰੋਕਰ ਸਾਈਟ ਦੇ ਨਾਂ 'ਤੇ 60 ਲੱਖ 23 ਹਜ਼ਾਰ ਰੁਪਏ ਲਗਵਾ ਦਿੱਤੇ। ਕੁਝ ਦਿਨਾਂ ਬਾਅਦ ਸਾਗਰ ਭਾਈ ਨਾਂ ਦੇ ਵਿਅਕਤੀ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੇਅਰ ਮਾਰਕੀਟ 'ਚ ਕਾਫੀ ਘਾਟਾ ਪੈ ਗਿਆ ਹੈ।
Trending Photos
Fazilka News: ਫਾਜ਼ਿਲਕਾ ਸਾਈਬਰ ਕ੍ਰਾਈਮ ਥਾਣੇ ਦੁਆਰਾ ਇਕ ਨੌਜਵਾਨ ਨਾਲ ਟ੍ਰੇਡਿੰਗ ਅਕਾਊਂਟ ਖੁਲ੍ਹਵਾਉਣ ਦੇ ਨਾਂ 'ਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਤਿੰਨ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਪੀੜਤ ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਗੁਜਰਾਤ ਦੇ ਤਿੰਨ ਲੋਕਾਂ 'ਚੋਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਸ਼ਾਂਤ ਨਾਗਪਾਲ ਨੇ ਦੱਸਿਆ ਕਿ ਉਹ ਥੋੜ੍ਹਾ ਬਹੁਤ ਟ੍ਰੇਡਿੰਗ ਦਾ ਕੰਮ ਕਰਦਾ ਸੀ। ਅਪ੍ਰੈਲ 2024 'ਚ ਉਸ ਨੂੰ ਯਸ਼ਪਾਲ ਪਟੇਲ ਨਾਮਕ ਇਕ ਵਿਅਕਤੀ ਦਾ ਫੋਨ ਆਇਆ। ਜਿਸ ਨੇ ਉਸ ਨੂੰ ਸ਼ੇਅਰ ਮਾਰਕੀਟ 'ਚ ਜ਼ਿਆਦਾ ਮੁਨਾਫਾ ਦਿਵਾਉਣ ਦੇ ਨਾਂ ’'ਤੇ ਆਪਣੇ ਦੋਸਤ ਅਮਿਤ ਅਤੇ ਸਾਗਰ ਭਾਈ ਨਾਲ ਫੋਨ 'ਤੇ ਗੱਲ ਕਰਵਾਈ।
ਜਿਨ੍ਹਾਂ ਨੇ ਉਸ ਨੂੰ ਲਾਲਚ ਦੇ ਕੇ ਸਾਗਰ ਸੁਨੇਹਾ ਬਰੋਕਰ ਸਾਈਟ ਦੇ ਨਾਂ 'ਤੇ 60 ਲੱਖ 23 ਹਜ਼ਾਰ ਰੁਪਏ ਲਗਵਾ ਦਿੱਤੇ। ਕੁਝ ਦਿਨਾਂ ਬਾਅਦ ਸਾਗਰ ਭਾਈ ਨਾਂ ਦੇ ਵਿਅਕਤੀ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੇਅਰ ਮਾਰਕੀਟ 'ਚ ਕਾਫੀ ਘਾਟਾ ਪੈ ਗਿਆ ਹੈ। ਉਸ ਨੇ ਆਪਣੇ ਫੇਕ ਸਾਈਟ ਜੋ ਕਿ ਸਾਗਰ ਭਾਈ ਦੇ ਨਾਂ 'ਤੇ ਸੀ ਉਸ ਨੂੰ ਬੰਦ ਕਰ ਦਿੱਤਾ।
ਇਸ ਤਰ੍ਹਾਂ ਯਸ਼ਪਾਲ, ਅਮਿਤ ਅਤੇ ਸਾਗਰ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ। ਸਾਈਬਰ ਕ੍ਰਾਈਮ ਪੁਲਿਸ ਨੇ ਸ਼ੁਸਾਂਤ ਨਾਗਪਾਲ ਦੇ ਬਿਆਨਾਂ 'ਤੇ ਗੁਜਰਾਤ ਦੇ ਮੇਹਸਾਨਾ ਜ਼ਿਲੇ ਦੇ ਮਹਤਵਾੜ ਵਾਸੀ ਯਸ਼ਪਾਲ ਪਟੇਲ, ਅਮਿਤ ਭਾਈ ਅਤੇ ਸਾਗਰ ਭਾਈ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਯਸ਼ਪਾਲ ਨੂੰ ਗ੍ਰਿਫਤਾਰ ਕਰ ਲਿਆ।