Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ
Advertisement
Article Detail0/zeephh/zeephh2491439

Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ

Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ

Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ

Farmers Protest:  ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਉਲਟ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਵਿਖੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਰਹਿਦ ਖੂੰਹਦ ਦਾ ਕੋਈ ਵੀ ਹੱਲ ਨਹੀਂ ਕੀਤਾ ਜਿਸ ਕਾਰਨ ਮਜਬੂਰੀ ਵੱਸ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਆ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। 

ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਜਮੀਨਾਂ ਤੇ ਲਾਲ ਲਕੀਰ ਅਤੇ ਪਰਚੇ ਦਰਜ ਕਰਨ ਦੇਵੀ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਪਰ ਸਰਕਾਰ ਦੇ ਆਦੇਸ਼ਾਂ ਦੇ ਉਲਟ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਦੀ ਰਹਿਦ ਖੂੰਹਦ ਦਾ ਕੋਈ ਹੱਲ ਨਾ ਦੱਸਦੇ ਹੋਏ ਪਰਾਲੀ ਨੂੰ ਅੱਗ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮਾਨਸਾ ਜਿਲ੍ਹੇ ਦੇ ਪਿੰਡ ਖਿਲਣ ਦੇ ਵਿੱਚ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਦੇ ਲਈ ਸਰਕਾਰ ਤੋਂ ਮੁਆਵਜ਼ਾ ਮੰਗ ਰਹੇ ਨੇ ਪਰ ਸਰਕਾਰ ਵੱਲੋਂ ਕੋਈ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। 

ਇਹ ਵੀ ਪੜ੍ਹੋ: Punjab Farmrs Protest: ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਜਥੇਬੰਦੀਆਂ ਨੇ ਖੋਲ੍ਹੇ ਜਾਮ, ਅੰਦੋਲਨ ਜਾਰੀ

ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਜਮੀਨ ਵਿੱਚ ਇੱਕ ਕੁਇੰਟਲ ਪਰਾਲੀ ਮਗਰ 500 ਰੁਪਏ ਦਿੱਤੇ ਜਾਣ ਪਰ ਸਰਕਾਰ ਨੇ ਨਹੀਂ ਦਿੱਤੇ ਪਰ ਦੂਸਰੇ ਪਾਸੇ ਕਿਸਾਨਾਂ ਦਾ ਝੋਨਾ ਵੀ ਨਹੀਂ ਖਰੀਦਿਆ ਜਾ ਰਿਹਾ ਅਤੇ ਡੰਡੇ ਦੇ ਜ਼ੋਰ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਵੀ ਰੋਕਿਆ ਜਾ ਰਿਹਾ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਵੀ ਇਸ ਜਗ੍ਹਾ ਦੇ ਉੱਪਰ ਕਈ ਪੁਲਿਸ ਮੁਲਾਜ਼ਮ ਅੱਗ ਬੁਝਾਉਣ ਦੇ ਲਈ ਆਏ ਸਨ ਜੋ ਅੱਗ ਬੁਝਾ ਵੀ ਗਏ ਸਨ ਪਰ ਬਾਅਦ ਵਿੱਚ ਕਿਸਾਨ ਆਗੂਆਂ ਨੂੰ ਇਸ ਦਾ ਪਤਾ ਲੱਗਦਿਆਂ ਹੀ ਉਹਨਾਂ ਨੇ ਆ ਕੇ ਕਿਸਾਨ ਦੇ ਖੇਤ ਵਿੱਚ ਪਈ ਰਹਿਦ ਖੂੰਹਦ ਪਰਾਲੀ ਨੂੰ ਅੱਗ ਲਵਾਈ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਨੇ ਉਹਨਾਂ ਨੂੰ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। 

Trending news