ਰਾਜਪੁਰਾ ਚ ਅਨਾਜ ਮੰਡੀ ਵਿੱਚ ਮੂੰਗੀ ਦੀ ਫ਼ਸਲ ਵੇਚਣ ਆਏ ਕਿਸਾਨ ਹੋ ਰਹੇ ਖੱਜਲ-ਖੁਆਰ
Advertisement
Article Detail0/zeephh/zeephh1220755

ਰਾਜਪੁਰਾ ਚ ਅਨਾਜ ਮੰਡੀ ਵਿੱਚ ਮੂੰਗੀ ਦੀ ਫ਼ਸਲ ਵੇਚਣ ਆਏ ਕਿਸਾਨ ਹੋ ਰਹੇ ਖੱਜਲ-ਖੁਆਰ

ਰਾਜਪੁਰਾ ਦੀ ਅਨਾਜ ਮੰਡੀ ਵਿੱਚ  ਜ਼ਿਲ੍ਹਾ ਮਾਰਕਫ਼ੈਡ ਦੇ ਅਧਿਕਾਰੀਆਂ ਵੱਲੋਂ ਇਕ ਹੀ ਪੱਖਾ ਰੱਖਿਆ ਗਿਆ ਹੈ। ਕਿਸਾਨ ਨੇ ਬੜੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ 30 ਕਿਲੋਮੀਟਰ ਸਫਰ ਕਰਦੇ 3 ਕੁਇੰਟਲ ਮੂੰਗੀ ਦੀ ਫ਼ਸਲ ਵੇਚਣ ਵਾਸਤੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪਹੁੰਚਿਆ ਸੀ 

ਰਾਜਪੁਰਾ ਚ ਅਨਾਜ ਮੰਡੀ ਵਿੱਚ ਮੂੰਗੀ ਦੀ ਫ਼ਸਲ ਵੇਚਣ ਆਏ ਕਿਸਾਨ ਹੋ ਰਹੇ ਖੱਜਲ-ਖੁਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਕੀਤੇ ਸਨ ਕਿਸੇ ਵੀ ਕਿਸਾਨ ਨੂੰ ਮੰਡੀਆਂ ਦੇ ਵਿੱਚ ਨਹੀਂ ਰੁਲਣ ਦਿੱਤਾ ਜਾਵੇਗਾ ਅਤੇ ਮੂੰਗੀ ਦੀ ਫ਼ਸਲ ਸਰਕਾਰੀ ਰੇਟ ਤੇ ਖਰੀਦੀ ਜਾਵੇਗੀ, ਪਰ ਰਾਜਪੁਰਾ ਦੇ ਮਾਰਕਫੈਡ ਦੇ ਅਧਿਕਾਰੀ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਤੇ ਆਪਣੇ ਏ ਸੀ ਰੂਮਾਂ ਵਿੱਚ ਬੈਠ ਕੇ ਆਰਾਮ ਫਰਮਾ ਰਹੇ ਹਨ।  ਰਾਜਪੁਰਾ ਦੀ ਅਨਾਜ ਮੰਡੀ ਮਾਰਕਫੈੱਡ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਇੰਸਪੈਕਟਰ ਇਸ ਮੰਡੀ ਵਿੱਚ ਬੈਨਰ ਲਾ ਕੇ ਬੈਠਿਆ ਹੈ। ਅਗਰ ਕੋਈ ਕਿਸਾਨ ਮੂੰਗੀ ਦੀ ਫ਼ਸਲ ਵੇਚਣ ਵਾਸਤੇ ਆਉਂਦਾ ਹੈ ਤਾਂ ਇਨ੍ਹਾਂ ਇੰਸਪੈਕਟਰਾਂ ਨੂੰ  ਪੁਰਾਣੀ ਅਨਾਜ ਮੰਡੀ ਵਿੱਚ ਲੱਭਣਾ ਪੈਂਦਾ ਹੈ । ਸ਼ਾਇਦ ਇਨ੍ਹਾਂ ਇੰਸਪੈਕਟਰਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਆਦਤ  ਨਹੀਂ ਹੈ ।

ਰਾਜਪੁਰਾ ਦੀ ਅਨਾਜ ਮੰਡੀ ਵਿੱਚ  ਜ਼ਿਲ੍ਹਾ ਮਾਰਕਫ਼ੈਡ ਦੇ ਅਧਿਕਾਰੀਆਂ ਵੱਲੋਂ ਇਕ ਹੀ ਪੱਖਾ ਰੱਖਿਆ ਗਿਆ ਹੈ। ਗੁਰਦੀਪ ਸਿੰਘ ਕਿਸਾਨ  ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ  ਪਿੰਡ ਕੋਟਲਾ ਸੁਲੇਮਾਨ ਨੇ ਬੜੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ 30 ਕਿਲੋਮੀਟਰ ਸਫਰ ਕਰਦੇ 3 ਕੁਇੰਟਲ ਮੂੰਗੀ ਦੀ ਫ਼ਸਲ ਵੇਚਣ ਵਾਸਤੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪਹੁੰਚਿਆ ਸੀ , ਕਿਉਂਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਮੂੰਗੀ ਦੀ ਫ਼ਸਲ ਖ਼ਰੀਦਣ ਵਾਸਤੇ  ਕੋਈ ਵੀ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ। ਇਸ ਲਈ ਸਾਨੂੰ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਆਉਣਾ ਪਿਆ ਪਰ ਇੱਥੇ ਇੰਸਪੈਕਟਰ  ਏਸੀ ਰੂਮ ਦੇ ਵਿੱਚ ਬੈਠੇ ਹਨ. ਇੱਥੇ ਸਾਡੀ ਮੂੰਗੀ ਦੀ ਫ਼ਸਲ ਦੀ ਖ਼ਰੀਦ ਨਹੀਂ ਦਿੱਤੀ ਗਈ। ਇਸ ਲਈ ਸਾਨੂੰ ਨਿੱਜੀ ਆਡ਼੍ਹਤੀ ਨੂੰ  5800 ਰੁਪਏ ਕੁਵਿੰਟਲ ਵੇਚਣੀ ਪਈ . ਜਦੋਂਕਿ ਸਰਕਾਰੀ ਰੇਟ 7275 ਰੁਪਏ ਹੈ। ਤਿੱਨ ਸਪੈਕਟਰਾਂ ਦੀ ਨਲਾਇਕੀ ਕਾਰਨ ਸਰਕਾਰਾਂ ਦੀ ਬਦਨਾਮੀ ਹੋ ਰਹੀ ਹੈ। ਕਿਸਾਨ ਨੇ ਦੱਸਿਆ ਕਿ ਸਾਡਾ ਮਸਾਂ ਖ਼ਰਚੇ ਹੀ ਪੂਰਾ ਹੋਇਆ ਹੈ ਅਤੇ ਅੱਜ ਤੋਂ ਮੂੰਗੀ ਦੀ ਫ਼ਸਲ ਨਹੀਂ ਬੀਜੀ ਜਾਵੇਗੀ।

ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਕਫੈੱਡ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਇਸ ਲਈ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ  ਸਾਡੀ ਸਰਕਾਰ ਨੂੰ ਅਪੀਲ ਹੈ  ਮੂੰਗੀ ਦੀ ਆੜ੍ਹਤੀਆਂ ਦੇ ਥ੍ਰੋਅ ਹੀ ਖਰੀਦੀ ਜਾਵੇ  ਤਾਂ ਕਿ ਕਿਸਾਨ ਮੰਡੀ ਵਿੱਚ ਪ੍ਰੇਸ਼ਾਨ ਨਹੀਂ।

ਨਿਊਜ਼18 ਚ ਲ਼ੱਗੀ ਖ਼ਬਰ ਮੁਤਾਬਿਕ ਇੰਸਪੈਕਟਰ ਕੋਆਪਰੇਟਿਵ ਸੁਸਾਇਟੀ ਮੈਨੇਜਰ ਸਿਮਰਨ ਸਿੰਘ ਮਾਨ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ  ਸਾਡਾ ਦਫਤਰ ਰਾਜਪੁਰਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਹੈ. ਜਦੋਂ ਕੋਈ ਜ਼ਿਮੀਂਦਾਰ ਆਉਂਦਾ ਹੈ ਤਾਂ ਇੱਥੋਂ ਚਲਾ ਜਾਂਦਾ ਹੈ  ਜਦੋਂ ਦਫ਼ਤਰ ਦਾ ਦੌਰਾ ਕੀਤਾ ਗਿਆ, ਉੱਥੇ ਕੋਈ ਵੀ ਬੈਨਰ ਵਗੈਰਾ ਨਹੀਂ ਲੱਗਿਆ ਅਤੇ ਨਾ ਹੀ ਕਿਸੇ ਕਿਸਾਨ ਨੂੰ ਪਤਾ ਸੀ ਕਿ ਇੱਥੇ ਮਾਰਕਫੈੱਡ ਦਾ ਖਰੀਦ ਦਫ਼ਤਰ ਹੈ। ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਇਹ ਇੰਸਪੈਕਟਰ ਦਫਤਰਾਂ ਵਿਚ ਬੈਠ ਕੇ ਆਨੰਦ ਮਾਣ ਰਹੇ ਹਨ।  ਮੂੰਗੀ ਖਰੀਦਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੋਰਡ ਲਗਾਏ ਗਏ ਹਨ , ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।

Trending news