Faridkot News: ਫ਼ਰੀਦਕੋਟ ਦੇ ਇੱਕ ASI ਨੂੰ ਇੱਕ ਵਟਸਐਪ ਕਾਲ ਆਉਂਦੀ ਹੈ। ਜਿਸ ਦੀ DP 'ਤੇ ਇੱਕ ਪੁਲਿਸ ਅਧਿਕਾਰੀ ਦੀ ਫੋਟੋ ਲੱਗੀ ਹੁੰਦੀ ਹੈ ਅਤੇ ਕਾਲ ਕਰਨ ਵਾਲਾ ਆਪਣੇ ਆਪ ਨੂੰ CID ਅਧਿਕਾਰੀ ਦੱਸਦਾ ਹੈ।
Trending Photos
Faridkot News: ਅੱਜ ਕੱਲ੍ਹ ਠੱਗਾਂ ਵੱਲੋਂ ਠੱਗੀ ਦੇ ਨਵੇਂ-ਨਵੇਂ ਤਰੀਕੇ ਆਪਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਕਸਰ ਭੋਲੇ ਭਾਲੇ ਲੋਕਾਂ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਇਹ ਲੋਕਾਂ ਨਾਲ ਫਰਾਡ ਕਰ ਉਨ੍ਹਾਂ ਦੇ ਖਾਤਿਆਂ ਚੋਂ ਉਨ੍ਹਾਂ ਦੀ ਜਮਾਂ ਪੁੰਜੀ ਉੱਡਾ ਦਿੱਤੀ ਜਾਂਦੀ ਹੈ। ਹੁਣ ਠੱਗਾਂ ਵੱਲੋਂ ਠੱਗੀ ਦਾ ਇੱਕ ਨਵਾਂ ਢੰਗ ਅਪਣਾਇਆ ਜਾ ਰਿਹਾ ਜੋ ਨਕਲੀ ਪੁਲਿਸ ਅਧਿਕਾਰੀ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲ ਰਹੇ ਹਨ।
ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਦੋਂ ਫ਼ਰੀਦਕੋਟ ਦੇ ਇੱਕ ASI ਨੂੰ ਇੱਕ ਵਟਸਐਪ ਕਾਲ ਆਉਂਦੀ ਹੈ। ਜਿਸ ਦੀ DP 'ਤੇ ਇੱਕ ਪੁਲਿਸ ਅਧਿਕਾਰੀ ਦੀ ਫੋਟੋ ਲੱਗੀ ਹੁੰਦੀ ਹੈ ਅਤੇ ਕਾਲ ਕਰਨ ਵਾਲਾ ਆਪਣੇ ਆਪ ਨੂੰ CID ਅਧਿਕਾਰੀ ਦੱਸਦਾ ਹੈ। ਇਸ ਤੋਂ ਬਾਅਦ ਨਕਲੀ ਵਿਅਕਤੀ ਪਹਿਲਾ ਤਾਂ ਉਸਦੇ ਪਰਿਵਾਰ ਦੀ ਜਾਣਕਾਰੀ ਲੈਂਦਾ ਹੈ। ਜਿਸ ਦੌਰਾਨ ASI ਤਿਲਕ ਰਾਜ ਜੋ ਖੁਦ ਪੁਲਿਸ ਮੁਲਾਜ਼ਮ ਹੈ, ਉਹ ਠੱਗਾਂ ਦੀ ਚਾਲ ਸਮਝ ਜਾਂਦਾ ਹੈ ਅਤੇ ਆਪਣੇ ਆਪ ਨੂੰ ਦੁਕਾਨਦਾਰ ਦੱਸ ਦਿੰਦਾ ਹੈ।
ਜਿਸ ਤੋਂ ਬਾਅਦ CID ਅਫਸਰ ਬਣੇ ਠੱਗ ਵੱਲੋਂ ਉਸਨੂੰ ਉਸ ਦੇ ਪੁੱਤਰ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਆਖਦੇ ਹਾਂ ਬੇਟਾ ਕਾਲਜ ਗਿਆ ਹੋਇਆ ਹੈ। ਠੱਗ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ 5-6 ਮੁੰਡਿਆਂ ਨੂੰ ਲੜਕੇ ਨੂੰ ਰੇਪ ਕੇਸ 'ਚ ਗ੍ਰਿਫ਼ਤਾਰ ਕੀਤਾ ਹੈ। ਤੁਹਾਡੇ ਮੁੰਡੇ ਦੇ ਇੱਕ ਦੋਸਤ ਦੇ ਸਬੰਧ ਗੈਂਗਸਟਰਾਂ ਦੇ ਨਾਲ ਹਨ। ਜਿਸ ਤੋਂ ਬਾਅਦ ਠੱਗ ਦੇ ਵੱਲੋਂ ਉਨ੍ਹਾਂ ਦੇ ਨਕਲੀ ਮੁੰਡੇ ਨਾਲ ਗੱਲ ਵੀ ਕਰਵਾਈ ਜਾਂਦੀ ਹੈ। ਜਿਸ ਤੋਂ ਬਾਅਦ ਉਸ ਵਿਅਕਤੀ ਨੇ ASI ਨੂੰ ਦੱਸਿਆ ਕਿ ਲੜਕੀ ਨਾਲ ਰੇਪ ਕਰਨ ਵਾਲੇ ਨੌਜਵਾਨ ਦਾ ਨੰਬਰ ਟ੍ਰੇਸ ਕਰ ਰਹੇ ਸਨ ਤਾਂ ਤੁਹਾਡਾ ਮੁੰਡਾ ਵੀ ਇਸ ਉਸ ਨਾਲ ਚੁੱਕਿਆ ਗਿਆ। ਜਿਸ ਤੋਂ ਬਾਅਦ ਤੁਹਾਡਾ ਵੀ ਮੁੰਡਾ ਚੁੱਕਿਆ ਗਿਆ ਹੈ।
ਠੱਗ ਦੇ ਵੱਲੋਂ ASI ਨੂੰ ਇਸ ਮਾਮਲੇ ਨੂੰ ਬਾਹਰੋਂ ਬਾਹਰ ਨਬੇੜਨਾ ਲਈ ਆਖਿਆ ਜਾਂਦਾ ਹੈ। ਇਸ ਦੇ ਨਾਲ ਗੂਗਲ ਪੇ ਦੀ ਵਰਤੋਂ ਕਰਨ ਬਾਰੇ ਪੁੱਛਿਆ ਜਾਂਦਾ ਹੈ ਅਤੇ ਆਖਿਆ ਜਾਂਦਾ ਹੈ ਕਿ ਤੁਸੀਂ 2 ਲੱਖ 80 ਹਜ਼ਾਰ ਰੁਪਏ ਫਾਈਨ ਭਰਨਾ ਪੈਣਾ ਹੈ। ASI ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਐਨੇ ਜ਼ਿਆਦਾ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਜਿੰਨ੍ਹੇ ਵੀ ਪੈਸੇ ਖਾਤੇ ਵਿੱਚ ਹਨ ਉਹ ਪੈਸੇ ਟ੍ਰਾਂਸਫਰ ਕਰਨੀ ਦੀ ਗੱਲ ਆਖੀ ਹੈ। ਇਸ ਤੋਂ ਬਾਅਦ ASI ਵੱਲੋਂ ਠੱਗ ਨੂੰ ਬਹੁਤ ਸਾਰੇ ਬਹਾਨੇ ਬਣਾਏ ਗਏ ਕਿ ਮੈਂ ਗੂਗਲ ਪੇ ਨਹੀਂ ਚਲਾਉਣਾ ਨਹੀਂ ਆਉਂਦਾ। ਇਸ ਤੋਂ ਬਾਅਦ ਠੱਗ ਵੱਲੋਂ ASI ਨੂੰ ਫੋਨ ਪੇ ਚਲਾਉਣਾ ਸਿਖਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਨੰਬਰ ਨੋਟ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਤਿਲਕ ਸ਼ਰਮਾ ਨੇ ਉਸ ਵਿਅਕਤੀ ਨੂੰ ਨੈੱਟ ਸਲੋਅ ਚੱਲਣ ਦਾ ਬਹਾਨਾ ਬਣਾਕੇ ਫੋਨ ਕੱਟ ਦਿੱਤਾ।
ਇਸ ਤੋਂ ਬਾਅਦ ASI ਤਿਲਕ ਰਾਜ ਸ਼ਰਮਾ ਨੇ ਆਖਿਆ ਕਿ ਉਨ੍ਹਾਂ ਨੇ ਜਾਣਬੁਝ ਕੇ ਭੋਲੇ ਬਣਕੇ ਇਸ ਠੱਗ ਨਾਲ ਗੱਲ ਕੀਤੀ ਹੈ ਤਾਂ ਜੋ ਕਿ ਠੱਗਾਂ ਦੀ ਚਾਲ ਉਜਾਗਰ ਕਰ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਇਸ ਤਰੀਕੇ ਦੀਆਂ ਫੇਕ ਕਾਲਾਂ ਦੇ ਜਾਲ 'ਚ ਨਾ ਫਸਣ ਅਤੇ ਆਪਣੇ ਪਰਿਵਾਰ ਜਾ ਆਪਣੇ ਬੈਂਕ ਖਾਤਿਆਂ, ਅਧਾਰ ਕਾਰਡ ਜਾ ਫਿਰ ਕ੍ਰੈਡਿਟ ਕਾਰਡ ਦੀ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ। ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ।