Faridkot News: ਖੇਡਾਂ ਵਤਨ ਪੰਜਾਬ 2023 ਦੇ ਖੇਡ ਪ੍ਰਬੰਧਕਾਂ 'ਤੇ ਫੰਡਾਂ ਵਿੱਚ ਵੱਡੇ ਘਪਲੇ ਨੂੰ ਲੈ ਕੇ ਇਲਜ਼ਾਮ ਲੱਗੇ!
Advertisement
Article Detail0/zeephh/zeephh2408820

Faridkot News: ਖੇਡਾਂ ਵਤਨ ਪੰਜਾਬ 2023 ਦੇ ਖੇਡ ਪ੍ਰਬੰਧਕਾਂ 'ਤੇ ਫੰਡਾਂ ਵਿੱਚ ਵੱਡੇ ਘਪਲੇ ਨੂੰ ਲੈ ਕੇ ਇਲਜ਼ਾਮ ਲੱਗੇ!

Faridkot News: ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕਿੱਕ ਬਾਕਸਿੰਗ ਕੋਚ ਕੁਲਦੀਪ ਅਟਵਾਲ ਨੇ ਦੋਸ਼ ਲਾਉਂਦੇ ਕਿਹਾ ਕਿ ਖੇਡਾਂ ਵਤਨ ਪੰਜਾਬ ਤਹਿਤ ਪਿਛਲੇ ਸਾਲ 2023 'ਚ ਫ਼ਰੀਦਕੋਟ ਜ਼ਿਲ੍ਹੇ ਅੰਦਰ ਹੋਏ ਖੇਡ ਮੁਕਾਬਲਿਆਂ ਲਈ ਕੀਤੇ ਪ੍ਰਬੰਧਾਂ ਦੌਰਾਨ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਹੈ।

Faridkot News: ਖੇਡਾਂ ਵਤਨ ਪੰਜਾਬ 2023 ਦੇ ਖੇਡ ਪ੍ਰਬੰਧਕਾਂ 'ਤੇ ਫੰਡਾਂ ਵਿੱਚ ਵੱਡੇ ਘਪਲੇ ਨੂੰ ਲੈ ਕੇ ਇਲਜ਼ਾਮ ਲੱਗੇ!

Faridkot News: ਫ਼ਰੀਦਕੋਟ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼ ਹੋ ਗਿਆ ਹੈ। ਦੂਜੇ ਪਾਸੇ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਅਟਵਾਲ ਵੱਲੋਂ 2023 'ਚ ਫ਼ਰੀਦਕੋਟ ਜ਼ਿਲ੍ਹੇ ਅੰਦਰ ਹੋਏ ਖੇਡ ਮੁਕਾਬਲਿਆਂ ਸਮੇਂ ਕੀਤੇ ਪ੍ਰਬੰਧਾਂ ਚ ਲੱਖਾਂ ਰੁਪਏ ਦੇ ਘਪਲੇ ਦੇ ਇਲਜ਼ਾਮ ਲੱਗਾ ਕੇ ਪ੍ਰਬੰਧਕਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਪਰ ਦੂਜੇ ਪਾਸੇ ਡਾਕੂਮੈਂਟਸ ਅਤੇ RTI ਤਹਿਤ ਲਈ ਗਈ ਜਾਣਕਾਰੀ ਦੇ ਆਧਾਰ ਤੇ ਵੱਡੇ ਇਲਜ਼ਾਮ ਲੱਗਾ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਗਿਆ ਹੈ।

ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕਿੱਕ ਬਾਕਸਿੰਗ ਕੋਚ ਕੁਲਦੀਪ ਅਟਵਾਲ ਨੇ ਦੋਸ਼ ਲਾਉਂਦੇ ਕਿਹਾ ਕਿ ਖੇਡਾਂ ਵਤਨ ਪੰਜਾਬ ਤਹਿਤ ਪਿਛਲੇ ਸਾਲ 2023 'ਚ ਫ਼ਰੀਦਕੋਟ ਜ਼ਿਲ੍ਹੇ ਅੰਦਰ ਹੋਏ ਖੇਡ ਮੁਕਾਬਲਿਆਂ ਲਈ ਕੀਤੇ ਪ੍ਰਬੰਧਾਂ ਦੌਰਾਨ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਹੈ। ਜਿਸ ਨਾਲ ਲੱਖਾਂ ਰੁਪਏ ਦਾ ਘਪਲਾ ਕਰ ਸਰਕਾਰ ਨੂੰ ਚੂਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ RTI ਤਹਿਤ ਇਕੱਤਰ ਕੀਤੀ ਜਾਣਕਾਰੀ ਤਹਿਤ ਇਸ ਟੂਰਨਾਮੈਂਟ ਦੌਰਾਨ ਬਣਾਏ ਗਏ ਬਿੱਲ ਫ਼ਰਜ਼ੀ ਹਨ ਜੋ ਬਿਨਾ ਕਿਸੇ GST ਦੇ ਕੱਚੇ ਬਿੱਲ ਲੱਗਾ ਪਾਸ ਕਰਵਾਏ ਗਏ ਅਤੇ ਜਾਅਲੀ ਫ਼ਰਮਾਂ ਬਣਾ ਕੇ ਇਹ ਬਿੱਲ ਬਣਾਏ ਗਏ ਹਨ।

ਜਿਸ 'ਚ ਖਿਡਾਰੀਆਂ ਨੂੰ ਮਿਲਣ ਵਾਲੇ ਖਾਣੇ, ਸਰਟੀਫਿਕੇਟ, ਮੈਡਲ,ਟੈਂਟ ,ਖਿਡਾਰੀਆਂ ਲਈ ਬਿਸਤਰੇ , ਟੂਰਨਾਮੈਂਟ ਦੀ ਵੀਡੀਓਗ੍ਰਾਫੀ, ਸਾਊਡ ਆਦਿ ਸਬੰਧੀ ਬਣਾਏ ਗਏ ਬਿੱਲ ਦੁੱਗਣੇ ਤਿਗਣੇ ਰੇਟ ਨਾਲ ਬਣਾ ਕੇ ਸਰਕਾਰ ਨੂੰ ਚੂਨਾ ਲਗਾਇਆ ਗਿਆ। ਜਿਸ ਨੂੰ ਲੈ ਕੇ ਉਸ ਵਕਤ ਦੇ ਜ਼ਿਲ੍ਹਾ ਸਪੋਰਟਸ ਅਫ਼ਸਰ ਬਲਜਿੰਦਰ ਸਿੰਘ 'ਤੇ ਵੱਡੇ ਇਲਜ਼ਾਮ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ। ਜਿਸ ਸਬੰਧੀ ADC ਫ਼ਰੀਦਕੋਟ ਨੂੰ ਇਹ ਜਾਂਚ ਸੌਂਪੀ ਗਈ ਸੀ ਪਰ ਇੱਕ ਸਾਲ ਬੀਤ ਜਾਣਦੇ ਬਾਅਦ ਵੀ ਹਲੇ ਤੱਕ ਜਾਂਚ ਮੁਕੰਮਲ ਨਹੀਂ ਕੀਤੀ ਗਈ। ਕਿਉਂਕਿ ਇਸ ਪਿੱਛੇ ਰਾਜਨੀਤਿਕ ਦਬਾਅ ਲਾਗਾਤਰ ਜਾਰੀ ਹੈ। ਉਨ੍ਹਾਂ ਇਲਜ਼ਾਮ ਲੱਗਾ ਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਦੇ ਸਬੰਧ ਵੀ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਜਲਦ ਕਰ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਖਿਡਾਰੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨਾਲ ਮਿਲ ਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਖ਼ਿਲਾਫ਼ ਧਰਨਾ ਸ਼ੁਰੂ ਕਰਨਗੇ।

ਦੂਜੇ ਪਾਸੇ ਇਨ੍ਹਾਂ ਇਲਜ਼ਾਮਾਂ ਨੂੰ ਲੈਕੇ ਜ਼ਿਲਾ ਸਪੋਰਟਸ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਕੁਲਦੀਪ ਅਟਵਾਲ ਵੱਲੋਂ ਰੰਜਸ਼ਿਨ ਉਨ੍ਹਾਂ ਖਿਲਾਫ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਮਾਮਲੇ 'ਚ ਜਾਂਚ ਵੀ ਚਲ ਰਹੀ ਹੈ। ਜਿਸ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਈਆਂ ਖੇਡਾਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਜੋ ਪ੍ਰਬੰਧ ਕੀਤੇ ਗਏ ਸਨ ਉਨ੍ਹਾਂ ਨੂੰ ਹਰ ਪਾਸਿਓਂ ਸਰਾਹਿਆ ਗਿਆ ਸੀ।

 

Trending news