Gangster Vikram Brar News: ਗੈਂਗਸਟਰ ਵਿਕਰਮ ਬਰਾੜ ਦੀ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 3 ਦਿਨਾਂ ਰਿਮਾਂਡ
Advertisement

Gangster Vikram Brar News: ਗੈਂਗਸਟਰ ਵਿਕਰਮ ਬਰਾੜ ਦੀ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 3 ਦਿਨਾਂ ਰਿਮਾਂਡ

Gangster Vikram Brar latest News: ਪੁਲਿਸ ਅਨੁਸਾਰ ਉਸ ਖ਼ਿਲਾਫ਼ 11 ਕੇਸ ਦਰਜ ਹਨ ਅਤੇ ਉਸ ਨੂੰ ਹਾਲ ਹੀ ਵਿੱਚ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ।

Gangster Vikram Brar News: ਗੈਂਗਸਟਰ ਵਿਕਰਮ ਬਰਾੜ ਦੀ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, ਪੁਲਿਸ ਨੂੰ ਮਿਲਿਆ 3 ਦਿਨਾਂ ਰਿਮਾਂਡ

Gangster Vikram Brar latest News: ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ 'ਚ ਸਾਲ 2021 ਦੌਰਾਨ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਕੋਟਕਪੂਰਾ ਪੁਲਿਸ ਨੇ ਏ ਕਲਾਸ ਦੇ ਗੈਂਗਸਟਰ ਬਿਕਰਮ ਬਰਾੜ (Gangster Vikram Brar) ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ। ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਬਿਕਰਮ ਖ਼ਿਲਾਫ਼ ਫ਼ਰੀਦਕੋਟ ਜ਼ਿਲ੍ਹੇ ਵਿੱਚ ਦੋ ਕੇਸ ਦਰਜ ਹਨ ਅਤੇ ਜ਼ਿਲ੍ਹਾ ਪੁਲਿਸ ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ।  

ਦਰਅਸਲ ਗੈਂਗਸਟਰ ਵਿਕਰਮ ਬਰਾੜ (Gangster Vikram Brar) ਨੂੰ ਅੱਜ ਪੰਜਾਬ ਦੀ ਫਰੀਦਕੋਟ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਿਕਰਮ ਖਿਲਾਫ਼ ਕੋਟਕਪੂਰਾ ਸ਼ਹਿਰ 'ਚ 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਸ ਖ਼ਿਲਾਫ਼ 11 ਕੇਸ ਦਰਜ ਹਨ ਅਤੇ ਉਸ ਨੂੰ ਹਾਲ ਹੀ ਵਿੱਚ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: Manipur Violence Update: ਮਨੀਪੁਰ 'ਚ ਫਿਰ ਭੜਕੀ ਹਿੰਸਾ, 3 ਲੋਕਾਂ ਦੀ ਹੋਈ ਮੌਤ; ਕਈ ਘਰਾਂ ਨੂੰ ਲਗਾਈ ਗਈ ਅੱਗ "

ਸ਼ਨੀਵਾਰ ਨੂੰ ਪੁਲਿਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਮੰਗਿਆ ਅਤੇ ਅਦਾਲਤ ਨੇ ਉਸ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ।

ਇਹ ਵੀ ਪੜ੍ਹੋ:Ludhiana News: ਜੁੱਤੀ ਪਾ ਕੇ ਗੁਰਦੁਆਰੇ 'ਚ ਦਾਖ਼ਲ ਹੋਇਆ ਨਸ਼ੇੜੀ, ਗੋਲਕ ਤੋੜ ਕੇ ਪੈਸੇ ਕੀਤੇ ਚੋਰੀ, CCTV 'ਚ ਕੈਦ

ਬਰਾੜ  (Gangster Vikram Brar)  ਨੂੰ ਲਾਰੈਂਸ ਗੈਂਗ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ। ਅਜਿਹੇ 'ਚ ਪੁਲਿਸ ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਪੁੱਛਗਿੱਛ ਕਰੇਗੀ। ਵਿਕਰਮ ਬਰਾੜ 'ਤੇ ਕੋਟਕਪੂਰਾ 'ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ਡੇਰਾ ਪ੍ਰੇਮੀ ਦੀ ਰੇਕੀ ਉਸ ਨੂੰ ਮਾਰਨ ਤੋਂ ਪਹਿਲਾਂ ਵਿਕਰਮ ਬਰਾੜ ਨੇ ਕੀਤੀ ਸੀ।

ਵਿਕਰਮ ਬਰਾੜ (Gangster Vikram Brar)  ਨੂੰ ਲੋਕ ਬੱਬੂ ਦੇ ਨਾਂ ਨਾਲ ਜਾਣਦੇ ਹਨ। ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਤੋਂ 5 ਕਿਲੋਮੀਟਰ ਦੂਰ ਸੂਰਤਗੜ੍ਹ ਹਾਈਵੇਅ 'ਤੇ ਸਥਿਤ ਡਿੰਗਾ ਪਿੰਡ ਦਾ ਵਸਨੀਕ ਹੈ। ਮਾਤਾ ਜਸਵਿੰਦਰ ਕੌਰ ਬਿਮਾਰ ਹੈ, ਉਨ੍ਹਾਂ ਨੂੰ ਦੌਰੇ ਵੀ ਪੈਂਦੇ ਹਨ। ਵਿਕਰਮ ਦਾ ਪਿਤਾ ਜਗਰਾਜ (ਗੁਰਜੰਟ ਸਿੰਘ) ਘਰ ਦੇ ਨੇੜੇ ਬਣੇ ਰਾਮਦੇਵ ਮੰਦਰ ਦਾ ਪੁਜਾਰੀ ਹੈ। ਪਿੰਡ ਵਿੱਚ ਭੰਡਾਰਾ ਅਤੇ ਜਾਗਰਣ ਸਮੇਤ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਆਖਰੀ ਵਾਰ ਉਹ 4 ਸਾਲ ਪਹਿਲਾਂ ਆਪਣੀ ਭੈਣ ਸਮਨਦੀਪ ਕੌਰ ਦੇ ਵਿਆਹ ਲਈ ਪਿੰਡ ਆਇਆ ਸੀ।

Trending news