Swachh Survekshan: ਸਵੱਛਤਾ ਮੁਹਿੰਮ ਵਿੱਚ ਫ਼ਰੀਦਕੋਟ ਜ਼ਿਲ੍ਹਾ ਪੱਛੜਿਆ, ਸ਼ਹਿਰ 'ਚ ਗੰਦਗੀ ਦਾ ਬੋਲ-ਬਾਲਾ
Advertisement
Article Detail0/zeephh/zeephh2067627

Swachh Survekshan: ਸਵੱਛਤਾ ਮੁਹਿੰਮ ਵਿੱਚ ਫ਼ਰੀਦਕੋਟ ਜ਼ਿਲ੍ਹਾ ਪੱਛੜਿਆ, ਸ਼ਹਿਰ 'ਚ ਗੰਦਗੀ ਦਾ ਬੋਲ-ਬਾਲਾ

Swachh Survekshan: ਜ਼ੋਨ ਪੱਧਰ ਦੀ ਕਰੀਏ ਤਾਂ ਜਿੱਥੇ ਪਿਛਲੇ ਸਾਲ 18ਵੇਂ ਰੈਂਕ 'ਤੇ ਸੀ, ਉੱਥੇ ਇਸ ਵਾਰ 41ਵੇਂ ਰੈਂਕ 'ਤੇ ਆ ਗਿਆ ਹੈ। ਇਸੇ ਤਰ੍ਹਾਂ ਕੋਟਕਪੂਰਾ ਜੋ ਪਿਛਲੇ ਸਾਲ ਸੂਬਾ ਪੱਧਰ ’ਤੇ 14ਵੇਂ ਸਥਾਨ ’ਤੇ ਸੀ, ਇਸ ਸਾਲ ਖਿਸਕ ਕੇ 106ਵੇਂ ਸਥਾਨ ’ਤੇ ਆ ਗਿਆ ਹੈ।

Swachh Survekshan: ਸਵੱਛਤਾ ਮੁਹਿੰਮ ਵਿੱਚ ਫ਼ਰੀਦਕੋਟ ਜ਼ਿਲ੍ਹਾ ਪੱਛੜਿਆ, ਸ਼ਹਿਰ 'ਚ ਗੰਦਗੀ ਦਾ ਬੋਲ-ਬਾਲਾ

Fardikot News (DEVA NAND SHARMA SHARMA): ਕੇਂਦਰ ਸਰਕਾਰ ਦੇ ਸਵੱਛ ਸਰਵੇਖਣ 2023 ਦੇ ਨਤੀਜਿਆਂ ਦੇ ਐਲਾਨ ਵਿੱਚ ਫ਼ਰੀਦਕੋਟ ਨੂੰ ਵੱਡਾ ਝਟਕਾ ਲੱਗਾ ਹੈ। ਸਫ਼ਾਈ ਦਰਜਾਬੰਦੀ ਵਿੱਚ ਫ਼ਰੀਦਕੋਟ ਨੂੰ 78ਵਾਂ ਸਥਾਨ ਮਿਲਿਆ ਹੈ। ਇਹ ਦਰਜਾਬੰਦੀ ਪਿਛਲੇ ਸਾਲ ਦੇ ਮੁਕਾਬਲੇ 58 ਸਥਾਨ ਹੇਠਾਂ ਆਈ ਹੈ। ਜਦੋਂ ਕਿ ਪਿਛਲੇ ਸਾਲ ਸੂਬੇ ਪੱਧਰ 'ਤੇ ਦਸਵੇਂ ਸਥਾਨ 'ਤੇ ਸੀ।

ਜੇ ਗੱਲ ਜ਼ੋਨ ਪੱਧਰ ਦੀ ਕਰੀਏ ਤਾਂ ਜਿੱਥੇ ਪਿਛਲੇ ਸਾਲ 18ਵੇਂ ਰੈਂਕ 'ਤੇ ਸੀ, ਉੱਥੇ ਇਸ ਵਾਰ 41ਵੇਂ ਰੈਂਕ 'ਤੇ ਆ ਗਿਆ ਹੈ। ਇਸੇ ਤਰ੍ਹਾਂ ਕੋਟਕਪੂਰਾ ਜੋ ਪਿਛਲੇ ਸਾਲ ਸੂਬਾ ਪੱਧਰ ’ਤੇ 14ਵੇਂ ਸਥਾਨ ’ਤੇ ਸੀ, ਇਸ ਸਾਲ ਖਿਸਕ ਕੇ 106ਵੇਂ ਸਥਾਨ ’ਤੇ ਆ ਗਿਆ ਹੈ। ਜ਼ੋਨ ਪੱਧਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਹ 8ਵੇਂ ਰੈਂਕ 'ਤੇ ਸੀ ਪਰ ਇਸ ਵਾਰ 60ਵੇਂ ਰੈਂਕ 'ਤੇ ਹੈ। ਜਦੋਂਕਿ ਪਿਛਲੇ ਸਾਲ ਜੈਤੋ ਦੀ ਰੈਂਕਿੰਗ ਸੂਬਾ ਪੱਧਰ 'ਤੇ 14ਵੀਂ ਅਤੇ ਜ਼ੋਨ ਪੱਧਰ 'ਤੇ 8ਵੀਂ ਸੀ ਪਰ ਇਸ ਵਾਰ ਇਹ ਪਛੜ ਕੇ ਸੂਬਾ ਪੱਧਰ 'ਤੇ 101ਵੇਂ ਸਥਾਨ 'ਤੇ ਰਹੀ ਹੈ। ਜ਼ੋਨ ਪੱਧਰ 'ਤੇ ਇਹ 118 ''ਤੇ ਪਹੁੰਚ ਗਿਆ ਹੈ।

ਜੇ ਗੱਲ ਕਰੀਏ ਨਗਰ ਕੌਂਸਲ ਫ਼ਰੀਦਕੋਟ ਦੀ ਤਾਂ ਇੱਥੇ 600 ਦੇ ਕਰੀਬ ਸਫ਼ਾਈ ਕਰਮਚਾਰੀ ਹ। ਕੋਟਕਪੂਰਾ ਵਿੱਚ 128 ਪੱਕੇ ਅਤੇ 20 ਆਰਜ਼ੀ ਸਫ਼ਾਈ ਕਰਮਚਾਰੀ ਹਨ ਅਤੇ ਜੈਤੋ ਸ਼ਹਿਰ 'ਚ 26 ਪੱਕੇ ਅਤੇ 30 ਕੱਚੇ ਕਰਮਚਾਰੀ ਹਨ। ਪਰ ਸ਼ਹਿਰਾਂ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ।

ਪੂਰੇ ਜ਼ਿਲ੍ਹੇ ਚ ਥਾਂ-ਥਾਂ ਤੇ ਲੱਗੇ ਕੂੜੇ ਦੇ ਲੱਗੇ ਢੇਰ ਸਵੱਛਤਾ ਸਰਵੇਖਣ ਦੀ ਰਿਪੋਰਟ ਨੂੰ ਸਹੀ ਦਰਸਾ ਰਹੇ ਹਨ। ਜਿੱਥੇ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ 'ਚ ਫੈਲ ਰਹੀ ਗੰਦਗੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਹੁਣ ਸ਼ਹਿਰਾਂ ਨਾਲੋਂ ਪਿੰਡਾਂ 'ਚ ਸਫ਼ਾਈ ਵੱਧ ਹੈ, ਸ਼ਹਿਰਾਂ ਦਾ ਬੁਰਾ ਹਾਲ ਹੈ। ਉਧਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰਾਂ ਦੇ ਪਬਲਿਕ ਪਲੇਸ ਵਾਲੀ ਜਗ੍ਹਾ 'ਤੇ ਲੱਗੇ ਕੂੜੇ ਦੇ ਢੇਰ ਸਿੱਧੇ ਤੌਰ ਤੇ ਸਰਕਾਰ ਅਤੇ ਪ੍ਰਸਾਸ਼ਨ ਦੀ ਨਾਕਾਮੀ ਦਰਸਾ ਰਹੇ ਹਨ।

ਜ਼ਿਲ੍ਹੇ ਦੇ ਤਿੰਨੋਂ ਸ਼ਹਿਰ ਘਰੇਲੂ ਕੂੜਾ ਇਕੱਠਾ ਕਰਨ ਦੇ ਮਾਮਲੇ ਵਿੱਚ ਪੱਛੜ ਰਹੇ ਹਨ। ਨਿਯਮਾਂ ਅਨੁਸਾਰ ਸਫ਼ਾਈ ਕਰਮਚਾਰੀਆਂ ਨੇ ਕੂੜਾ-ਕਰਕਟ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਹੁੰਦਾ ਹੈ ਪਰ ਉਹ ਇੱਕ ਥਾਂ 'ਤੇ ਹੀ ਇਕੱਠਾ ਹੋਇਆ ਨਜ਼ਰ ਆਉਂਦਾ ਹੈ।

 ਡਿਪਟੀ ਕਮਿਸ਼ਨਰ ਫ਼ਰੀਦਕੋਟ ਵਨੀਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਸਰਵੇਖਣ ਦੀ ਆਈ ਰਿਪੋਰਟ ਅਨੁਸਾਰ ਜੋ ਰੈਕਿੰਗ ਪਿੱਛੇ ਆਈ ਹੈ। ਉਹ ਸਾਡੇ ਲਈ ਸਬਕ ਹੈ, ਅਸੀਂ ਉਕਤ ਰਿਪੋਰਟ ਦੀ ਪੜਤਾਲ ਕਰਾਂਗੇ ਕਿ ਆਖ਼ਿਰ ਕਿੱਥੇ ਸਾਡੀਆਂ ਕਮੀਆਂ ਰਹੀਆਂ ਜੋ ਵੀ ਕਮੀਆਂ ਹੋਣਗੀਆਂ ਉਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਤਿੰਨਾਂ ਸ਼ਹਿਰਾਂ 'ਚ ਜੋ ਮਸ਼ੀਨਰੀ ਦੀ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ ਹਰ ਹਫ਼ਤੇ ਪਹਿਲਾਂ ਵੀ ਮੀਟਿੰਗ ਹੁੰਦੀ ਹੁਣ ਇਸ 'ਤੇ ਬਾਰੀਕੀ ਨਾਲ ਵਿਚਾਰ ਕੀਤਾ ਜਾਵੇਗਾ।

ਜਿੱਥੇ ਸਫ਼ਾਈ ਕਰਮੀਆਂ ਦੀ ਲੋੜ ਹੈ, ਉਹ ਵੀ ਪੂਰੀ ਕਰੀ ਜਾਵੇਗੀ। ਸਾਡੀ ਕੋਸ਼ਿਸ਼ ਹੋਵੇਗੀ ਕਿ ਅਗਲੀ ਸਵੱਛਤਾ ਰਿਪੋਰਟ ਸਾਲ ਬਾਅਦ ਆਵੇਗੀ ਅਸੀਂ ਦੋ ਮਹੀਨੇ 'ਚ ਕਮੀਆਂ ਪੂਰੀਆਂ ਕਰ ਕੇ ਲੋਕਾਂ ਨੂੰ ਸਾਫ਼ ਸੁਥਰਾ ਸ਼ਹਿਰ ਦਿਖਾ ਦੇਈਏ ਅਤੇ ਅਗਲੀ ਸਾਡੀ ਬਹੁਤ ਵਧੀਆ ਰਿਪੋਰਟ ਆਵੇ। 

Trending news