Barnala News: ਬਰਨਾਲਾ ਜ਼ਿਲ੍ਹੇ ਦੇ ਪਿੰਡ ਮੇਹਤਾ ਦਾ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਾਹਮਣੇ ਆਇਆ ਹੈ ਅਤੇ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਰਾਸ਼ੀ ਨਾ ਦੇਣ ਉਤੇ ਰੋਸ ਜ਼ਾਹਿਰ ਕੀਤਾ।
Trending Photos
Barnala News (ਦਵਿੰਦਰ ਸ਼ਰਮਾ): ਸੰਸਦ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਫ਼ੌਜ ਵਿੱਚ ਅਗਨੀਵੀਰ ਯੋਜਨਾ ਨੂੰ ਲੈ ਕੇ ਸਵਾਲ ਚੁੱਕੇ ਹਨ। ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਇੱਕ ਅਗਨੀਵੀਰ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੇਹਤਾ ਦਾ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਾਹਮਣੇ ਆਇਆ ਹੈ ਅਤੇ ਸਰਕਾਰ ਨੂੰ ਸਵਾਲ ਕੀਤੇ।
ਉਥੇ ਹੀ ਅਗਨੀਵੀਰ ਯੋਜਨਾ ਦਾ ਵਿਰੋਧ ਵੀ ਕੀਤਾ ਹੈ। ਬਰਨਾਲਾ ਦੇ ਪਿੰਡ ਮੇਹਤਾ ਦਾ ਅਗਨੀਵੀਰ ਸੁਖਵਿੰਦਰ ਸਿੰਘ ਅਪ੍ਰੈਲ 2024 ਵਿੱਚ ਡਿਊਟੀ ਦੌਰਾਨ ਜੰਮੂ ਵਿੱਚ ਸ਼ਹੀਦ ਹੋ ਗਏ ਸਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਮਦਦ ਜਾਂ ਸੁਵਿਧਾ ਨਹੀਂ ਦਿੱਤੀ ਗਈ ਹੈ। ਇਸ ਕਾਰਨ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਰਕਾਰ ਤੋਂ ਨਾਰਾਜ਼ ਹੈ।
ਸ਼ਹੀਦ ਅਗਨੀਵੀਰ ਦੀ ਮਾਂ ਅਤੇ ਦਾਦੀ ਨੇ ਭਰੇ ਮਨ ਨਾਲ ਕਿਹਾ ਕਿ ਸੁਖਵਿੰਦਰ ਸਿੰਘ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਉਨ੍ਹਾਂ ਦੀ ਨੌਕਰੀ ਦੀ ਸੁਵਿਧਾ ਅੱਜ ਤੱਕ ਪਰਿਵਾਰ ਨੂੰ ਮਿਲ ਰਹੀ ਹੈ ਪਰ ਸੁਖਵਿੰਦਰ ਸਿੰਘ ਵੀ ਦੇਸ਼ ਲਈ ਸ਼ਹੀਦ ਹੋ ਗਏ। ਇਸ ਦੇ ਬਾਵਜੂਦ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ।
ਸ਼ਹੀਦ ਅਗਨੀਵੀਰ ਦੀ ਮਾਂ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਸੁਖਵਿੰਦਰ ਸਿੰਘ 25 ਦਸੰਬਰ 2022 ਨੂੰ ਅਗਨੀਵੀਰ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ 16 ਅਪ੍ਰੈਲ 2024 ਨੂੰ ਸ਼ਹੀਦ ਹੋ ਗਿਆ ਸੀ।
ਸਿਰਫ ਇਕ ਸਾਲ ਚਾਰ ਮਹੀਨੇ ਦੀ ਡਿਊਟੀ ਕਰ ਸਕਿਆ। ਪਰਿਵਾਰ ਨੂੰ ਫੋਨ ਉਤੇ ਸੁਖਵਿੰਦਰ ਦੇ ਸ਼ਹੀਦ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਅਗਲੇ ਦਿਨ ਉਸ ਦੀ ਲਾਸ਼ ਘਰ ਆ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਪਹਿਲੀ ਪੋਸਟਿੰਗ ਜੰਮੂ ਵਿੱਚ ਹੋਈ ਅਤੇ ਸੁਖਵਿੰਦਰ ਸ਼ਹੀਦ ਹੋ ਗਿਆ ਸੀ। ਇਸ ਤੋਂ ਇਲਾਵਾ ਬੇਟੇ ਦੀ ਸ਼ਹਾਦਤ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਘਰ ਵਿਚੋਂ ਦੋ ਬੇਟੇ ਹਨ। ਇੱਕ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ। ਬੇਟੇ ਦੀ ਸ਼ਹਾਦਤ ਤੋਂ ਬਾਅਦ ਕਿਸੇ ਵੀ ਸਰਕਾਰ ਵੱਲੋਂ ਮੁਆਵਜ਼ਾ ਜਾਂ ਸਹਾਇਤਾ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪੁੱਤਰ ਦੀ ਸ਼ਹਾਦਤ ਉਤੇ ਸਰਕਾਰ ਨੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਅਗਨੀਵੀਰ ਸਕੀਮ ਖਿਲਾਫ ਹੈ, ਕਿਉਂਕਿ ਇਸ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਸ਼ਹਾਦਤ ਤੋਂ ਬਾਅਦ ਪੁੱਤਰ ਦੇ ਅੰਤਿਮ ਸਸਕਾਰ ਮੌਕੇ ਸਲਾਮੀ ਵੀ ਨਹੀਂ ਦਿੱਤੀ ਗਈ।
ਉਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਘਰ-ਘਰ ਆ ਕੇ ਪਰਿਵਾਰ ਨਾਲ ਕਈ ਵਾਅਦੇ ਕੀਤੇ ਪਰ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਫੌਜ ਵਿਚ ਸੀ, ਜਿਸ ਕਾਰਨ ਉਸ ਦਾ ਪੁੱਤਰ ਵੀ ਫੌਜ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਸੀ। ਅੱਜ ਤੱਕ ਪਤੀ ਦੀ ਨੌਕਰੀ ਕਾਰਨ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਕੋਈ ਸਹੂਲਤ ਨਹੀਂ ਮਿਲੀ।
ਇਸ ਦੌਰਾਨ ਸ਼ਹੀਦ ਦੀ ਦਾਦੀ ਗੁਰਦੇਵ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਪਿਤਾ ਫੌਜ ਵਿੱਚ ਸਨ, ਜਿਸ ਕਾਰਨ ਪੋਤਰੇ ਸੁਖਵਿੰਦਰ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਬੱਚਾ ਫੌਜ ਵਿੱਚ ਸ਼ਹੀਦ ਹੋ ਗਿਆ ਸੀ।
ਇਹ ਵੀ ਪੜ੍ਹੋ : Exercise for Belly Fat: ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਰੋਜ਼ 10 ਮਿੰਟ ਲਈ ਕਰੋ ਇਹ 3 ਕਸਰਤਾਂ
ਹਾਲਾਂਕਿ ਸਾਡਾ ਬੱਚਾ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਨੇ ਪਰਿਵਾਰ ਨੂੰ ਕੋਈ ਮਦਦ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੇਰੇ ਪੁੱਤਰ ਨੂੰ ਫੌਜ ਵਿੱਚ ਨੌਕਰੀ ਦੌਰਾਨ ਪੈਨਸ਼ਨ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਪਰ ਮੇਰੇ ਪੋਤਰੇ ਦੀ ਸ਼ਹਾਦਤ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ। ਸਾਡੇ ਨਾਲ ਜੋ ਵੀ ਵਾਅਦੇ ਕੀਤੇ ਗਏ ਉਹ ਅੱਜ ਤੱਕ ਪੂਰੇ ਨਹੀਂ ਹੋਏ।
ਇਹ ਵੀ ਪੜ੍ਹੋ : Batala News: ਪਿੰਡ ਦੇ ਸ਼ਾਮਸ਼ਾਨਘਾਟ 'ਤੇ ਬਾਬੇ ਦੇ ਕਰਿੰਦਿਆਂ ਨੇ ਕੀਤਾ ਕਬਜ਼ਾ; ਕਾਰਵਾਈ ਨਾ ਹੋਣ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ