ਬੰਬੀਹਾ ਗਰੁੱਪ ਵੱਲੋਂ ਫੇਸਬੁਕ 'ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਜਿਸ਼ਕਰਤਾ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੋਲਡੀ ਬਰਾੜ ਨੇ ਵੀ ਬੰਬੀਹਾ ਗਰੁੱਪ ਨੂੰ ਜਵਾਬ ਦਿੱਤਾ।
Trending Photos
ਚੰਡੀਗੜ੍ਹ- ਪੰਜਾਬ ਵਿੱਚ ਗੈਂਗਵਾਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਗੈਂਗਸਟਰਾਂ ਦੇ ਦੋ ਵੱਡੇ ਗਰੁੱਪਾਂ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨੂੰ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੀ ਅਲਰਟ 'ਤੇ ਹਨ।
ਦੱਸਦੇਈਏ ਕਿ ਬੀਤੇ ਦਿਨੀ ਬੰਬੀਹਾ ਗਰੁੱਪ ਵੱਲੋਂ ਫੇਸਬੁਕ 'ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਜਿਸ਼ਕਰਤਾ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਸੀ। ਬੰਬੀਹਾ ਗਰੁੱਪ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਕਿਹਾ ਕਿ ਉਹ ਪਹਿਲਾ ਪੰਜਾਬ ਆ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਵੇ ਐਵੇ ਬੇਕਸੂਰ ਲੋਕਾਂ ਨੂੰ ਨਾ ਮਾਰ। ਬੰਬੀਹਾ ਗਰੁੱਪ ਨੇ ਕਿਹਾ ਕਿ ਅਸੀ ਤੈਨੂੰ ਪੰਜਾਬ ਮਿਲਾਂਗੇ, ਮੁਕਾਬਲਾ ਆਹਮੋ-ਸਾਹਮਣੇ ਹੋਵੇਗਾ। ਇਸ ਦੇ ਨਾਲ ਹੀ ਬੰਬੀਹਾ ਗਰੁੱਪ ਨੇ ਪੁਲਿਸ ਨੂੰ ਕਿਹਾ ਕਿ ਪਾਕਿਸਤਾਨ ਬੈਠੇ ਰਿੰਦੇ ਨਾਲ ਸਾਡੇ ਗਰੁੱਪ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਦੂਜੇ ਪਾਸੇ ਬੰਬੀਹਾ ਗਰੁੱਪ ਨੂੰ ਜਵਾਬ ਦਿੰਦੇ ਹੋਏ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਖਾਮੋਸ਼ੀ ਦੀ ਵੀ ਕੋਈ ਵਜਾਹ ਹੁੰਦੀ ਆ ਜਨਾਬ ਸਬਰ ਰੱਖੋ ਸਾਡਾ ਨਾਮ ਤੁਹਾਨੂੰ ਫਿਰ ਤਕਲੀਫ ਦੇਵੇਗਾ।
ਜ਼ਿਕਰਯੋਗ ਹੈ ਕਿ ਇਸ ਧਮਕੀਆਂ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ 'ਤੇ ਹੈ। ਕੁਝ ਦਿਨ ਪਹਿਲਾ ਹੀ NIA ਵੱਲੋਂ ਗੈਂਗਸਟਰਾਂ ਦੇ ਘਰਾਂ ਤੇ ਰੇਡ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਤੇ ਸ਼ਿੰਕਜਾ ਕੱਸਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਘਟਨਾ ਨਾ ਵਾਪਰੇ।