Narayan Singh Chaura: ਨਰਾਇਣ ਸਿੰਘ ਚੌੜਾ 'ਤੇ ਦਰਜ FIR ਦੀ Exclusive ਕਾਪੀ ZEE ਮੀਡੀਆ ਕੋਲ
Advertisement
Article Detail0/zeephh/zeephh2550944

Narayan Singh Chaura: ਨਰਾਇਣ ਸਿੰਘ ਚੌੜਾ 'ਤੇ ਦਰਜ FIR ਦੀ Exclusive ਕਾਪੀ ZEE ਮੀਡੀਆ ਕੋਲ

Narayan Singh Chaura: ਇੰਸਪੈਕਟਰ ਹਰਸੰਦੀਪ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਦੇ ਚਲਦਿਆਂ ਨਾਰਾਇਣ ਸਿੰਘ ਚੌੜਾ ਖਿਲਾਫ ਧਾਰਾ 109 ਦੇ ਨਾਲ ਨਾਲ ਆਰਮਸ ਐਕਟ 25 ਅਤੇ 27 ਦੇ ਤਹਿਤ ਥਾਣਾ ਈ ਡਿਵੀਜ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।

Narayan Singh Chaura: ਨਰਾਇਣ ਸਿੰਘ ਚੌੜਾ 'ਤੇ ਦਰਜ FIR ਦੀ Exclusive ਕਾਪੀ ZEE ਮੀਡੀਆ ਕੋਲ

Narayan Singh Chaura: ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਖਿਲਾਫ ਦਰਜ ਕੀਤੀ ਗਈ  FIR ਦੀ Exclusive ਕਾਪੀ ZEE ਮੀਡੀਆ ਦੇ ਹੱਥ ਲੱਗੀ ਹੈ। ਇਹ FIR ਵਿੱਚ ਕਈ ਅਹਿਮ ਤੱਥ ਸਹਾਮਣੇ ਆਏ ਹਨ। ਐਫਆਈਆਰ ਵਿੱਚ ਦੇਖਿਆ ਜਾ ਰਿਹਾ ਹੈ ਕਿ ਡਵੀਜ਼ਨ ਈ ਥਾਣੇ ਵਿੱਚ ਹਰਸੰਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ। 

ਇੰਸਪੈਕਟਰ ਹਰਸੰਦੀਪ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਦੇ ਚਲਦਿਆਂ ਨਰਾਇਣ ਸਿੰਘ ਚੌੜਾ ਖਿਲਾਫ ਧਾਰਾ 109 ਦੇ ਨਾਲ ਨਾਲ ਆਰਮਸ ਐਕਟ 25 ਅਤੇ 27 ਦੇ ਤਹਿਤ ਥਾਣਾ ਈ ਡਿਵੀਜ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਸਾਬਕਾ ਖਾੜਕੂ ਨਰਾਇਣ ਸਿੰਘ ਚੋੜਾ ਨੂੰ ਸੰਗਤ ਦਾ ਹਿੱਸਾ ਦੱਸਿਆ ਗਿਆ ਹੈ।

fallback

ਪੁਲਿਸ ਵੱਲੋਂ ਦਰਜ ਕੀਤੀ ਗਈ FIR ਵਿੱਚ ਇਕ ਹੋਰ ਤੱਥ ਸਹਾਮਣੇ ਆਇਆ ਹੈ। FIR ਵਿੱਚ  ਦੇਖਿਆ ਗਿਆ ਹੈ ਕਿ ਪੁਲਿਸ ਨੇ ਇਹ ਮਾਮਲਾ ਦੁਪਹਿਰ 03:56 ਵਜੇ ਦਰਜ ਕੀਤਾ ਗਿਆ ਹੈ। ਜਦਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਸਵੇਰ 9: 30 ਵਜੇ ਦੇ ਕਰੀਬ ਹੁੰਦਾ ਹੈ। 

 

Trending news