Moga Encounter: ਮੋਗਾ ਵਿੱਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ; ਮੁਲਜ਼ਮ ਜ਼ਖ਼ਮੀ
Advertisement
Article Detail0/zeephh/zeephh2523541

Moga Encounter: ਮੋਗਾ ਵਿੱਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ; ਮੁਲਜ਼ਮ ਜ਼ਖ਼ਮੀ

Moga Encounter: ਮੋਗਾ ਵਿੱਚ ਸੀਆਈਏ ਅਤੇ ਥਾਣਾ ਸਿਟੀ 1 ਪੁਲਿਸ ਨੇ ਸੁਨੀਲ ਬਾਬਾ ਨਾਮ ਦੇ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। 

Moga Encounter: ਮੋਗਾ ਵਿੱਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ;  ਮੁਲਜ਼ਮ ਜ਼ਖ਼ਮੀ

Moga Encounter: ਮੋਗਾ ਵਿੱਚ ਸੀਆਈਏ ਅਤੇ ਥਾਣਾ ਸਿਟੀ 1 ਪੁਲਿਸ ਨੇ ਸੁਨੀਲ ਬਾਬਾ ਨਾਮ ਦੇ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। ਮੁਲਜ਼ਮ ਸੁਨੀਲ ਬਾਬਾ ਦੀ ਲੱਤ ਵਿੱਚ ਗੋਲੀ ਲੱਗੀ ਹੈ। ਦੱਸ ਦਈਏ ਕਿ ਸੁਨੀਲ ਬਾਬਾ ਉਤੇ 17 ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਕੱਲ੍ਹ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ।

ਅੱਜ ਜਦ ਸਵੇਰੇ ਪੁਲਿਸ ਉਸ ਦੀ ਨਿਸ਼ਾਨਦੇਹੀ ਉਤੇ ਉਸ ਵੱਲੋਂ ਰੱਖੇ ਗਏ ਅਸਲੇ ਨੂੰ ਰਿਕਵਰ ਕਰਨ ਪਹੁੰਚੀ ਤਾਂ ਮੌਕਾ ਦੇਖਦੇ ਹੀ ਸੁਨੀਲ ਬਾਬਾ ਵੱਲੋਂ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬ ਵਿੱਚ ਪੁਲਿਸ ਵੱਲੋਂ ਵੀ ਕੀਤੇ ਗਏ ਫਾਇਰ। ਇਸ ਫਾਇਰਿੰਗ ਵਿੱਚ ਮੁਲਜ਼ਮ ਸੁਨੀਲ ਬਾਬਾ ਦੇ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਂਦਾ ਗਿਆ ਸੀ। ਅੱਜ ਉਸ ਨੇ ਮੋਗਾ ਦੀ ਐੱਮ.ਪੀ. ਬਸਤੀ ਵਿਚ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਿਸ 'ਤੇ 2 ਫ਼ਾਇਰ ਕਰ ਦਿੱਤੇ। ਪੁਲਿਸ ਨੇ ਜਵਾਬ ਵਿਚ 2 ਫ਼ਾਇਰ ਕੀਤੇ ਜਿਸ ਵਿਚੋਂ 1 ਗੋਲ਼ੀ ਮੁਲਜ਼ਮ ਦੀ ਖੱਬੀ ਲੱਤ ਵਿਚ ਲੱਗੀ ਤੇ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮਗਰੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।

ਇਸ ਮੁਲਜ਼ਮ 'ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਜਿਸ 'ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਨੇ 2 ਭਰਾਵਾਂ 'ਤੇ ਹਮਲਾ ਕੀਤਾ ਸੀ। ਫ਼ਿਰ ਇਹ ਇੱਥੋਂ ਫ਼ਰਾਰ ਹੋ ਗਿਆ ਸੀ। ਕੱਲ੍ਹ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਦੱਸਣ 'ਤੇ ਅੱਜ ਉਸ ਨੂੰ ਰਿਕਵਰੀ ਲਈ ਐਮਪੀ ਬਸਤੀ ਵਿਚ ਲਿਆਂਦਾ ਗਿਆ ਸੀ।

ਉਸ ਨੇ ਉੱਥੋਂ 2 ਪਿਸਟਲ ਕੱਢ ਕੇ ਪੁਲਿਸ 'ਤੇ ਫ਼ਾਇਰ ਕਰ ਦਿੱਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ 2 ਜਵਾਬੀ ਫ਼ਾਇਰ ਕੀਤੇ ਗਏ, ਜਿਸ ਨਾਲ ਸੁਨੀਲ ਕੁਮਾਰ ਦੀ ਲੱਤ 'ਤੇ ਗੋਲ਼ੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ : Punjab Breaking Live Updates: ਭਾਜਪਾ ਕਰੇਗੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

 

 

Trending news