ਸਰਦੀਆਂ ਸ਼ੁਰੂ ਹੁੰਦਿਆਂ ਹੀ ਅੰਡੇ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਹਨ ਕਿ ਅੰਡਿਆਂ ਦੇ ਭਾਅ ਅਸਮਾਨ ਛੂਹ ਰਹੇ ਹਨ।ਪਰ ਅੰਡਾ ਕਾਰੋਬਾਰੀ ਇਸਤੋਂ ਖੁਸ਼ ਹਨ ਕਿ ਉਹਨਾਂ ਨੂੰ ਚੰਗਾ ਮੁਨਾਫ਼ਾ ਹੋਵੇਗਾ।
Trending Photos
ਚੰਡੀਗੜ: ਉੱਤਰੀ ਭਾਰਤ ਵਿਚ ਠੰਢ ਨੇ ਦਸਤਕ ਦੇਣੀ ਅਜੇ ਸ਼ੁਰੂ ਹੀ ਕੀਤੀ ਹੈ ਕਿ ਠੰਢ ਵਿਚ ਖਾਧੀਆਂ ਜਾਣ ਵਾਲੀਆਂ ਖੁਰਾਕਾਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਲੱਗ ਗਿਆ ਹੈ।ਅਜਿਹਾ ਹੀ ਹਾਲ ਅੰਡੇ ਦਾ ਜਿਸਦੇ ਭਾਅ ਲਗਾਤਾਰ ਵੱਧਦੇ ਜਾ ਰਹੇ ਹਨ। ਹਾਲਾਂਕਿ ਅੰਡੇ ਦੀ ਵਰਤੋਂ ਸਦਾਬਹਾਰ ਹੁੰਦੀ ਹੈ।ਪਰ ਠੰਢ ਵਿਚ ਇਸਦੀ ਵਰਤੋਂ ਜ਼ਿਅਦਾ ਕੀਤੀ ਜਾਂਦੀ ਹੈ। ਜਿਸ ਕਰਕੇ ਇਸ ਭਾਅ ਸਰਦੀਆਂ ਦੀ ਆਮਦ ਵਿਚ ਵਿਚ ਹੀ ਅਸਮਾਨ 'ਤੇ ਪਹੁੰਚ ਗਏ ਹਨ।ਹੁਣ ਬਾਜ਼ਾਰ ਦੇ ਵਿਚ ਅੰਡੇ ਦੀਆਂ ਕੀਮਤਾਂ 510 ਰੁਪਏ ਪ੍ਰਤੀ ਸੈਂਕੜਾ ਹੋ ਗਈਆਂ ਹਨ। ਜਦਕਿ ਇਸ ਤੋਂ ਪਹਿਲਾਂ ਅੰਡੇ ਦੀਆਂ ਕੀਮਤਾਂ 452 ਰੁਪਏ ਪ੍ਰਤੀ ਸੈਂਕੜਾ ਸਨ।
ਅੰਡੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ
ਅੰਡੇ ਦੀਆਂ ਕੀਮਤਾਂ ਵਿਚ 85 ਰੁਪਏ ਦਾ ਉਛਾਲ ਦਰਜ ਕੀਤਾ ਗਿਆ ਹੈ। ਅੰਡਾ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਰਦੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਅੰਡੇ ਦੀ ਮੰਗ ਲਗਾਤਾਰ ਵਧ ਰਹੀ ਹੈ ਇਸ ਲਈ ਅੰਡਿਆਂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ ਅਤੇ ਇਹ ਵਾਧਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਧ ਸਕਦੀਆਂ ਹਨ ਕੀਮਤਾਂ
ਅਜੇ ਤਾਂ ਪੂਰੀ ਤਰ੍ਹਾਂ ਸਰਦੀ ਦਾ ਮੌਸਮ ਆਇਆ ਵੀ ਨਹੀਂ ਤੇ ਅੰਡੇ ਦੀਆਂ ਕੀਮਤਾਂ ਨੇ ਆਪਣਾ ਰੋਅਬ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਤੋਂ ਸੌਖਿਆਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅੰਡੇ ਦੀਆਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਹਲਾਂਕਿ ਅਜਿਹਾ ਵਰਤਾਰ ਦੋ ਸਾਲ ਬਾਅਦ ਸ਼ੁਰੂ ਹੋਇਆ ਹੈ ਕਿਉਂਕਿ 2 ਸਾਲਾਂ ਤੋਂ ਅੰਡੇ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਇਆ। ਅੰਡੇ ਦੀਆਂ ਕੀਮਤਾਂ ਵਿਚ ਇਜਾਫ਼ਾ ਹੋਣ ਤੇ ਪੋਲਟਰੀ ਮਾਲਕ ਖੁਸ਼ ਵੀ ਹਨ ਕਿ ਇਸ ਸੀਜ਼ਨ ਵਿਚ ਉਹਨਾਂ ਨੂੰ ਚੰਗਾ ਮੁਨਾਫ਼ਾ ਮਿਲੇਗਾ।