Education News: ਉਨ੍ਹਾਂ ਵੱਲੋਂ ਹੁਣ ਤੱਕ ਪੜਾਏ ਗਏ 85 ਦੇ ਕਰੀਬ ਬੱਚੇ ਫੌਜ ਵਿੱਚ ਸੇਵਾ ਨਿਭਾ ਰਹੇ ਹਨ ਤੇ 35 ਤੋਂ ਵੱਧ ਬੱਚੇ ਨਵੋਦਿਆ ਦਾ ਟੈਸਟ ਪਾਸ ਕਰਕੇ ਉੱਥੇ ਪੜ੍ਹਾਈ ਕਰ ਰਹੇ ਹਨ ।
Trending Photos
Education News/ Bimal Kumar : ਸੁਰਜੀਤ ਸਿੰਘ ਸਰਕਾਰੀ ਸਕੂਲ ਵਿਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ ਉਥੇ ਹੀ ਸਕੂਲ ਟਾਈਮ ਤੋਂ ਬਾਅਦ ਉਹ ਇਲਾਕੇ ਦੇ ਇਕ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੋਜਵਾਨ ਬੱਚੇ ਬੱਚੀਆਂ ਨੂੰ ਵੱਖ ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਫ੍ਰੀ ਕੋਚਿੰਗ ਦਿੰਦੇ ਹਨ । ਜੋ ਬਾਕੀ ਅਧਿਆਪਕਾਂ ਲਈ ਇੱਕ ਪ੍ਰੇਰਨਾ ਦਾ ਸ੍ਰੋਤ ਹਨ।
ਉਨ੍ਹਾਂ ਵੱਲੋਂ ਹੁਣ ਤੱਕ ਪੜਾਏ ਗਏ 85 ਦੇ ਕਰੀਬ ਬੱਚੇ ਫੌਜ ਵਿੱਚ ਸੇਵਾ ਨਿਭਾ ਰਹੇ ਹਨ ਤੇ 35 ਤੋਂ ਵੱਧ ਬੱਚੇ ਨਵੋਦਿਆ ਦਾ ਟੈਸਟ ਪਾਸ ਕਰਕੇ ਉੱਥੇ ਪੜ੍ਹਾਈ ਕਰ ਰਹੇ ਹਨ । ਅਧਿਆਪਕਾਂ ਨੂੰ ਰਾਸ਼ਟਰ ਦੇ ਨਿਰਮਾਤਾ ਕਿਹਾ ਜਾਂਦਾ ਹੈ ਤੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਨ ਲਈ ਅਧਿਆਪਕ ਲਗਾਤਾਰ ਯਤਨਸ਼ੀਲ ਹੁੰਦੇ ਹਨ ਪ੍ਰੰਤੂ ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਦੂਜਿਆਂ ਦੀ ਮਦਦ ਕਰਨ ਲਈ ਬਾਕੀ ਦੇ ਅਧਿਆਪਕਾਂ ਨਾਲੋਂ ਵੱਧ ਮਿਹਨਤ ਕਰਦੇ ਹਨ ਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।ਅਜਿਹੇ ਹੀ ਇੱਕ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨਾਨੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਚ ਸੇਵਾਵਾਂ ਦੇ ਰਹੇ ਅਧਿਆਪਕ ਸੁਰਜੀਤ ਸਿੰਘ ਹਨ। ਸੁਰਜੀਤ ਜਿੱਥੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਹਨ ਉਥੇ ਹੀ ਸਕੂਲ ਟਾਈਮ ਤੋਂ ਬਾਅਦ ਉਹ ਇਲਾਕੇ ਦੇ ਇਕ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੋਜਵਾਨ ਬੱਚੇ ਬੱਚੀਆਂ ਨੂੰ ਵੱਖ ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਫ੍ਰੀ ਕੋਚਿੰਗ ਦਿੰਦੇ ਹਨ।
ਸੁਰਜੀਤ ਦਾ ਕਹਿਣਾ ਹੈ ਕੇ ਉਹ ਆਪ ਗਰੀਬੀ ਵਿਚੋਂ ਨਿਕਲੇ ਹਨ ਤੇ ਉਹ ਇਹ ਦਰਦ ਸਮਝਦੇ ਹਨ ਕਿ ਬਿਨਾਂ ਪੈਸੇ ਤੋਂ ਜ਼ਿੰਦਗੀ ਬਤੀਤ ਕਰਨੀ ਕਿੰਨੀ ਮੁਸ਼ਕਿਲ ਹੁੰਦੀ ਹੈ। ਓਹਨਾ ਕਿਹਾ ਕਿ ਆਰਥਿਕ ਤੌਰ ਤੇ ਗਰੀਬ ਇਲਾਕੇ ਦੇ ਬੱਚੇ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਤਿਆਰੀ ਇੰਸ ਕਰਕੇ ਨਹੀਂ ਕਰ ਪਾਉਂਦੇ ਕਿਉਕਿ ਓਹਨਾ ਕੋਲ ਮਹਿੰਗੇ ਕੋਚਿੰਗ ਸੈਂਟਰਾਂ ਵਿਚ ਜਾਣ ਲਈ ਪੈਸੇ ਨਹੀਂ ਹੁੰਦੇ। ਸੁਰਜੀਤ ਨੇ ਕਿਹਾ ਕਿ ਐਸੇ ਨੌਜਵਾਨਾਂ ਦੀ ਮਦਦ ਲਈ ਉਹ ਸਕੂਲ ਤੋਂ ਬਾਅਦ ਫ੍ਰੀ ਕੋਚਿੰਗ ਦੇ ਰਹੇ ਹਨ ਅਤੇ ਓਹਨਾ ਦੇ ਪੜ੍ਹਾਹੈ ਵੱਡੀ ਗਿਣਤੀ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ, ਤੇ ਹੁਣ ਵੀ ਲਗਾਤਾਰ ਬੱਚੇ ਓਹਨਾ ਕੋਲ ਪੜ੍ਹਨ ਲਈ ਪੁੱਜ ਰਹੇ ਹਨ।
ਆਪਣੇ ਸਾਥੀ ਅਧਿਆਪਕ ਵੱਲੋਂ ਕੀਤੀ ਜਾਂਦੀ ਇਸ ਫ੍ਰੀ ਸੇਵਾ ਤੇ ਜਿਥੇ ਸੁਰਜੀਤ ਸਿੰਘ ਦੇ ਸਾਥੀ ਅਧਿਆਪਕ ਮਾਂਨ ਕਰਦੇ ਹਨ ਉਥੇ ਹੀ ਓਹਨਾ ਕੋਲ ਪੜ੍ਹਨ ਵਾਲੇ ਬੱਚੇ ਬੱਚੀਆਂ ਵੀ ਆਪਣੇ ਅਧਿਆਪਕ ਦੀ ਮਿਹਨਤ ਤੇ ਲਗਨ ਨੂੰ ਸਜਦਾ ਕਰਦੇ ਹਨ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਬਿਨਾ ਕੋਈ ਪੈਸੇ ਲਾਏ ਜਿਥੇ ਉਨ੍ਹਾਂ ਨੂੰ ਫ੍ਰੀ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ ਓਥੇ ਹੀ ਓਹਨਾ ਨੂੰ ਉਮੀਦ ਹੈ ਕੇ ਆਪਣੇ ਸੀਨੀਅਰ ਸਾਥੀਆਂ ਦੀ ਤਰਾਂ ਉਨ੍ਹਾਂ ਦੇ ਵੀ ਸੁਪਨੇ ਪੂਰੇ ਹੋਣਗੇ ਤੇ ਉਹ ਆਪਣੀ ਮੰਜਿਲ ਤੇ ਪੁੱਜਣਗੇ।
ਇਹ ਵੀ ਪੜ੍ਹੋ: Abohar News: ਦਿੱਲੀ ਤੋਂ ਆਈ ਚੀਫ਼ ਵਿਜੀਲੈਂਸ ਅਫ਼ਸਰ ਦੀ ਟੀਮ ਨੂੰ ਕਿਸਾਨਾਂ ਨੇ ਬੰਦੀ ਬਣਾਇਆ