ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ 'ਚ ਵੀ ਅੰਗੂਰ ਖਾਣਾ ਫਾਇਦੇਮੰਦ ਹੁੰਦਾ ਹੈ। ਅੰਗੂਰ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਇਸ ਤੋਂ ਇਲਾਵਾ ਇਸ 'ਚ ਮੌਜੂਦ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਦਿਲ ਦੀ ਦੇਖਭਾਲ ਕਰਨ 'ਚ ਮਦਦ ਕਰਦੀ ਹੈ।
Trending Photos
ਚੰਡੀਗੜ: ਫਲਾਂ ਵਿਚ ਅੰਗੂਰ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ, ਸਗੋਂ ਤੁਸੀਂ ਲੰਮੀ ਉਮਰ ਵੀ ਜਿਊਂਦੇ ਹੋ। ਵੈਸੇ ਤਾਂ ਅੰਗੂਰ ਆਮ ਫਲਾਂ ਵਿਚ ਸ਼ਾਮਲ ਹੁੰਦੇ ਹਨ। ਕਈ ਲੋਕ ਅੰਗੂਰ ਦਾ ਸੇਵਨ ਵੀ ਕਰਦੇ ਹਨ। ਪਰ ਸ਼ਾਇਦ ਹੀ ਲੋਕ ਅੰਗੂਰ ਖਾਣ ਦੇ ਚਮਤਕਾਰੀ ਗੁਣਾਂ ਬਾਰੇ ਜਾਣਦੇ ਹੋਣਗੇ। ਕਈ ਖੋਜਾਂ ਦੁਆਰਾ ਇਹ ਸਾਬਤ ਕੀਤਾ ਗਿਆ ਹੈ ਕਿ ਅੰਗੂਰ ਵਿਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਡੀ ਲੰਬੀ ਉਮਰ ਲਈ ਜ਼ਰੂਰੀ ਹਨ। ਅੰਗੂਰ ਵਿਚ ਚੰਗੀ ਗੁਣਵੱਤਾ ਵਾਲੀ ਚਰਬੀ ਵੀ ਮੌਜੂਦ ਹੁੰਦੀ ਹੈ ਜੋ ਸਰੀਰ ਵਿੱਚ ਫੈਟੀ ਲਿਵਰ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਇਸ ਤੋਂ ਇਲਾਵਾ ਅੰਗੂਰ ਖਾਣ ਦੇ ਹੋਰ ਵੀ ਵੱਡੇ ਫਾਇਦੇ ਹਨ। ਆਓ ਜਾਣਦੇ ਹਾਂ ਕਿ ਕਿਵੇਂ ਅੰਗੂਰ ਖਾਣਾ ਸਿਹਤ ਲਈ ਫਾਇਦੇਮੰਦ ਹੈ......
ਦਿਲ ਦੇ ਰੋਗ ਲਈ ਸੰਪੂਰਣ ਇਲਾਜ
ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ 'ਚ ਵੀ ਅੰਗੂਰ ਖਾਣਾ ਫਾਇਦੇਮੰਦ ਹੁੰਦਾ ਹੈ। ਅੰਗੂਰ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਇਸ ਤੋਂ ਇਲਾਵਾ ਇਸ 'ਚ ਮੌਜੂਦ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਦਿਲ ਦੀ ਦੇਖਭਾਲ ਕਰਨ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਅੰਗੂਰ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਇਨਸੌਮਨੀਆ, ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਰੱਖੋ
ਬਹੁਤ ਸਾਰੇ ਲੋਕਾਂ ਨੂੰ ਹਾਈ ਬੀ. ਪੀ. ਹੋਣ ਦੀ ਸਮੱਸਿਆ ਹੁੰਦੀ ਹੈ ਤੁਹਾਡੀ ਸਿਹਤ ਨਾਲ ਜੁੜੀ ਇਸ ਵੱਡੀ ਸਮੱਸਿਆ ਵਿਚ ਵੀ ਅੰਗੂਰ ਦਾ ਸੇਵਨ ਸਹੀ ਮੰਨਿਆ ਜਾਂਦਾ ਹੈ। ਅੰਗੂਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਬੀ. ਪੀ. ਕੰਟਰੋਲ 'ਚ ਰਹਿੰਦਾ ਹੈ। ਕਿਉਂਕਿ ਅੰਗੂਰ ਵਿਚ ਮੌਜੂਦ ਸੋਡੀਅਮ ਦੀ ਘੱਟ ਮਾਤਰਾ ਬੀ. ਪੀ. ਨੂੰ ਕੰਟਰੋਲ ਕਰਨ ਵਿਚ ਕਾਰਗਰ ਸਾਬਤ ਹੁੰਦੀ ਹੈ।
ਇਮਊਨਿਟੀ ਬੂਸਟਰ ਦਾ ਕੰਮ ਕਰਦਾ ਹੈ ਅੰਗੂਰ
ਬਿਮਾਰੀਆਂ ਤੋਂ ਦੂਰ ਰਹਿਣ ਲਈ ਇਮਿਊਨਿਟੀ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਕੋਰੋਨਾ ਤੋਂ ਬਾਅਦ ਹਰ ਕਿਸੇ ਦਾ ਧਿਆਨ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਵੱਲ ਲੱਗ ਗਿਆ ਹੈ। ਇਸ ਦੇ ਲਈ ਅੰਗੂਰ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ। ਅੰਗੂਰ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਰੱਖਦੇ ਹਨ ਅਤੇ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ।