Amritsar Nihang Attack: ਮੱਸਿਆ ਦੇ ਲੰਗਰ ਦੌਰਾਨ ਨਿਹੰਗ ਸਿੰਘ ਨੇ ਤਕਰਾਰ ਮਗਰੋਂ ਨੌਜਵਾਨ 'ਤੇ ਤਲਵਾਰ ਨਾਲ ਕੀਤਾ ਹਮਲਾ
Advertisement
Article Detail0/zeephh/zeephh2371275

Amritsar Nihang Attack: ਮੱਸਿਆ ਦੇ ਲੰਗਰ ਦੌਰਾਨ ਨਿਹੰਗ ਸਿੰਘ ਨੇ ਤਕਰਾਰ ਮਗਰੋਂ ਨੌਜਵਾਨ 'ਤੇ ਤਲਵਾਰ ਨਾਲ ਕੀਤਾ ਹਮਲਾ

Amritsar Nihang Attack:  ਨਿਹੰਗ ਸਿੰਘ ਬਾਣੇ ਵਿੱਚ ਸਖ਼ਸ਼ ਨੇ ਇਕ ਨੌਜਵਾਨ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ।

Amritsar Nihang Attack: ਮੱਸਿਆ ਦੇ ਲੰਗਰ ਦੌਰਾਨ ਨਿਹੰਗ ਸਿੰਘ ਨੇ ਤਕਰਾਰ ਮਗਰੋਂ ਨੌਜਵਾਨ 'ਤੇ ਤਲਵਾਰ ਨਾਲ ਕੀਤਾ ਹਮਲਾ

Amritsar Nihang Attack (ਭਰਤ ਸ਼ਰਮਾ):  ਗੁਰੂ ਘਰ ਵਿੱਚ ਲੰਗਰ ਦੌਰਾਨ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਬਾਣੇ ਵਿੱਚ ਸਖ਼ਸ਼ ਵੱਲੋਂ ਇਕ ਨੌਜਵਾਨ ਨੂੰ ਬੁਰੀ ਤਰੀਕੇ ਵੱਢ ਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੈ, ਉਥੇ ਹੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਖਲਚੀਆ ਅਧੀਨ ਪੈਂਦੇ ਖੇਤਰ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਕਥਿਤ ਨਿਹੰਗ ਸਿੰਘ ਵੱਲੋਂ ਚਾਹ ਦਾ ਲੰਗਰ ਛਕਣ ਆਏ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਵੱਢ ਦਿੱਤਾ ਗਿਆ। ਇਸ ਤੋਂ ਬਾਅਦ ਲਹੂ ਲੁਹਾਣ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਹੈ। ਉਕਤ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਜਖਮੀ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਮੌਕੇ ਉੱਤੋਂ ਫ਼ਰਾਰ ਹੋ ਗਿਆ ਹੈ ਜਦਕਿ ਜ਼ਖ਼ਮੀ ਹਾਲਤ ਵਿੱਚ ਨੌਜਵਾਨ ਦੀ ਉਕਤ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਉਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨਾਲ ਰਾਬਤਾ ਕਰਨ ਉਤੇ ਉਨ੍ਹਾਂ ਨੇ ਦੱਸਿਆ ਕਿ ਮੱਸਿਆ ਵਾਲੇ ਦਿਨ ਨੌਜਵਾਨ ਨਿਸ਼ਾਨਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੁਟਾਰੀ ਗੁਰਦੁਆਰਾ ਸਾਹਿਬ ਮੋੜ ਪਿੰਡ ਭਿੰਡਰ ਵਿਖੇ ਚਾਹ ਦਾ ਲੰਗਰ ਲੈਣ ਗਿਆ ਸੀ ਕਿ ਇਸ ਦੌਰਾਨ ਕਿਸੇ ਵਜ੍ਹਾ ਕਰਕੇ ਗ੍ਰੰਥੀ ਹਰਪ੍ਰੀਤ ਸਿੰਘ ਦਾ ਉਕਤ ਨੌਜਵਾਨ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।

ਇਸ ਮਗਰੋਂ ਮੁਲਜ਼ਮ ਹਰਪ੍ਰੀਤ ਸਿੰਘ ਨੇ ਨੌਜਵਾਨ ਨਿਸ਼ਾਨਬੀਰ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਕਾਫੀ ਗੰਭੀਰ ਸੱਟਾਂ ਮਾਰੀਆਂ ਗਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਗਿਆ ਉਕਤ ਘਟਨਾ ਪੁਲਿਸ ਦੇ ਧਿਆਨ ਵਿੱਚ ਆਉਣ ਉਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਗੰਭੀਰ ਹਾਲਤ ਵਿੱਚ ਜਖਮੀ ਨੌਜਵਾਨ ਨਿਸ਼ਾਨ ਸਿੰਘ ਦੇ ਬਿਆਨ ਹਸਪਤਾਲ ਵਿੱਚ ਲਏ ਗਏ ਹਨ ਅਤੇ ਕਥਿਤ ਮੁਲਜ਼ਮ ਖਿਲਾਫ ਮੁਕਦਮਾ ਨੰਬਰ 93 ਵੱਖ ਵੱਖ ਧਾਰਾਵਾਂ ਤਹਿਤ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਘਟਨਾ ਸਥਾਨ ਉਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ। ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Trending news