Sangrur News: ਪਰਾਲੀ ਸਾੜਨ ਦੇ ਕੇਸਾਂ ਕਾਰਨ ਸੈਂਟਰ ਪ੍ਰਦੂਸ਼ਣ ਬੋਰਡ ਨੇ ਸੰਗਰੂਰ ਦੇ ਡੀਸੀ ਤੇ ਐਸਐਸਪੀ ਨੂੰ ਨੋਟਿਸ ਕੀਤਾ ਜਾਰੀ
Advertisement
Article Detail0/zeephh/zeephh2511078

Sangrur News: ਪਰਾਲੀ ਸਾੜਨ ਦੇ ਕੇਸਾਂ ਕਾਰਨ ਸੈਂਟਰ ਪ੍ਰਦੂਸ਼ਣ ਬੋਰਡ ਨੇ ਸੰਗਰੂਰ ਦੇ ਡੀਸੀ ਤੇ ਐਸਐਸਪੀ ਨੂੰ ਨੋਟਿਸ ਕੀਤਾ ਜਾਰੀ

Sangrur News:  ਸੈਂਟਰ ਪ੍ਰਦੂਸ਼ਣ ਬੋਰਡ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ। 

Sangrur News: ਪਰਾਲੀ ਸਾੜਨ ਦੇ ਕੇਸਾਂ ਕਾਰਨ ਸੈਂਟਰ ਪ੍ਰਦੂਸ਼ਣ ਬੋਰਡ ਨੇ ਸੰਗਰੂਰ ਦੇ ਡੀਸੀ ਤੇ ਐਸਐਸਪੀ ਨੂੰ ਨੋਟਿਸ ਕੀਤਾ ਜਾਰੀ

Sangrur News: ਸੈਂਟਰ ਪ੍ਰਦੂਸ਼ਣ ਬੋਰਡ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ। ਦਰਰਅਸਲ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਏਅਰ ਕੁਆਲਿਟੀ ਖ਼ਰਾਬ ਹੋ ਰਹੀ ਹੈ।

ਸੈਂਟਰ ਪ੍ਰਦੂਸ਼ਣ ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਵਿੱਚ ਐਸਐਸਪੀ ਅਤੇ ਡੀਸੀ ਸੰਗਰੂਰ ਅਤੇ ਫਿਰੋਜ਼ਪੁਰ ਦੇ ਡੀਸੀ ਅਤੇ ਐਸਐਸਪੀ ਨੂੰ ਪੁੱਛਿਆ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਕਿਉਂ ਨਹੀਂ ਰੁਕ ਰਿਹਾ ਹੈ।

ਇਹ ਵੀ ਪੜ੍ਹੋ : Dera Baba Nanak News: ਜ਼ਿਮਨੀ ਚੋਣਾਂ ਵਿਚਾਲੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ; ਡੇਰਾ ਬਾਬਾ ਨਾਨਕ ਦੇ ਡੀਐਸਪੀ ਨੂੰ ਕੀਤਾ ਲਾਂਭੇ

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਕਿਉਂ ਵੱਧ ਰਹੇ ਹਨ। ਇਨ੍ਹਾਂ ਕੇਸਾਂ ਨੂੰ ਲੈ ਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਨੂੰ ਨੋਟਿਸ ਜਾਰੀ ਕੀਤੇ ਹਨ ਤੇ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਇਸ ਮੁੱਦੇ ਉਤੇ 14 ਨਵੰਬਰ ਸ਼ਾਮ 5 ਵਜੇ ਤੱਕ ਸਪੱਸ਼ਟੀਕਰਨ ਭੇਜਣਾ ਜ਼ਰੂਰੀ ਹੈ।

ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲੇ 7,000 ਦੇ ਅੰਕੜੇ ਨੂੰ ਪਾਰ ਕਰ ਗਏ ਹਨ ਅਤੇ ਸੂਬੇ ਵਿੱਚ ਸੋਮਵਾਰ ਨੂੰ 418 ਤਾਜ਼ਾ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਦੌਰਾਨ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ ਰਹੀ। ਹਾਲਾਂਕਿ, ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 'ਬਹੁਤ ਖਰਾਬ' ਜ਼ੋਨ ਵਿੱਚ ਸੀ। 

ਪੰਜਾਬ ਵਿੱਚ ਪਰਾਲੀ ਸਾੜਨ ਦੇ ਕੇਸ

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ 15 ਸਤੰਬਰ ਤੋਂ 11 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਕੁੱਲ 7,029 ਘਟਨਾਵਾਂ ਸਾਹਮਣੇ ਆਈਆਂ ਹਨ। ਜ਼ਿਲ੍ਹਿਆਂ ਵਿੱਚੋਂ, ਸੰਗਰੂਰ ਵਿੱਚ ਸੋਮਵਾਰ ਨੂੰ 103 ਖੇਤਾਂ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਹੋਈਆਂ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹਨ, ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 72, ਮੁਕਤਸਰ ਵਿੱਚ 46, ਮੋਗਾ ਵਿੱਚ 40, ਮਾਨਸਾ ਵਿੱਚ 37, ਫਰੀਦਕੋਟ ਵਿੱਚ 29 ਅਤੇ ਬਠਿੰਡਾ ਵਿੱਚ 24 ਹਨ।

ਇਹ ਵੀ ਪੜ੍ਹੋ : Mansa News: ਸਿੱਧੂ ਮੂਸੇਵਾਲਾ ਦੇ ਤਾਏ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮ ਦੀ ਗੋਲੀ ਚੱਲਣ ਨਾਲ ਮੌਤ

 

Trending news