ਔਲਾਦ ਨਾ ਹੋਣ ਕਾਰਨ ਬਜ਼ੁਰਗ ਜੋੜੇ ਨੇ ਦਾਨ ਕੀਤੀ ਕਰੋੜਾਂ ਰੁਪਏ ਦੀ ਕੋਠੀ, ਬਣੇਗਾ ਹਸਪਤਾਲ
Advertisement
Article Detail0/zeephh/zeephh1334969

ਔਲਾਦ ਨਾ ਹੋਣ ਕਾਰਨ ਬਜ਼ੁਰਗ ਜੋੜੇ ਨੇ ਦਾਨ ਕੀਤੀ ਕਰੋੜਾਂ ਰੁਪਏ ਦੀ ਕੋਠੀ, ਬਣੇਗਾ ਹਸਪਤਾਲ

ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਬਜ਼ੁਰਗ ਜੋੜੇ ਵੱਲੋਂ ਔਲਾਦ ਨਾ ਹੋਣ ਕਾਰਨ ਆਪਣੀ ਡੇਢ ਕਰੋੜ ਦੀ ਕੀਮਤ ਵਾਲੀ ਕੋਠੀ ਗੁਰਦੁਆਰ ਸਾਹਿਬ ਨੂੰ ਦਾਨ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਉਸ ਜਗ੍ਹਾਂ ‘ਤੇ ਹਸਪਤਾਲ ਬਣਾਇਆ ਜਾਵੇਗਾ।

ਔਲਾਦ ਨਾ ਹੋਣ ਕਾਰਨ ਬਜ਼ੁਰਗ ਜੋੜੇ ਨੇ ਦਾਨ ਕੀਤੀ ਕਰੋੜਾਂ ਰੁਪਏ ਦੀ ਕੋਠੀ, ਬਣੇਗਾ ਹਸਪਤਾਲ

ਚੰਡੀਗੜ੍ਹ-  ਕਹਿੰਦੇ ਹਨ ਔਲਾਦ ਮਾਂ ਪਿਓ ਦੀ ਦੌਲਤ ਹੁੰਦੇ ਹਨ ਪਰ ਜੇਕਰ ਔਲਾਦ ਹੀ ਨਾ ਹੋਵੇ ਤਾਂ ਫਿਰ ਕੀ ਕਰਨੀ ਦੌਲਤ। ਅਜਿਹੀ ਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਬੀਆਰਐਸ ਨਗਰ ਦੀ ਜਿਥੇ ਇੱਕ ਬਜ਼ੁਰਗ ਜੋੜੇ ਵੱਲੋਂ ਆਪਣੀ ਕੋਠੀ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ। ਦੱਸਦੇਈਏ ਕਿ ਬਜ਼ੁਰਗ ਜੋੜੇ ਦੀ ਔਲਾਦ ਨਾ ਹੋਣ ਕਾਰਨ 200 ਗਜ ਦੀ ਕੋਠੀ ਨੂੰ ਗੁਰੂ ਘਰ ਦਾਨ ਕੀਤਾ ਗਿਆ। ਕੋਠੀ ਦੀ ਕੀਮਤ ਤਕਰੀਬਨ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਪ੍ਰਮਾਤਮਾ ਨੇ ਇਹ ਉਪਰਾਲਾ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਇਦਾਦ  ‘ਤੇ ਰਿਸ਼ਤੇਦਾਰਾਂ ਦੀ ਨਜ਼ਰ ਸੀ ਪਰ ਉਨ੍ਹਾਂ ਵੱਲੋਂ ਇਹ ਕੋਠੀ ਨੂੰ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੀ ਗਈ।

ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜ਼ੁਰਗ ਜੋੜੇ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇੱਥੇ ਇੱਕ ਹਸਪਤਾਲ ਬਣਾਇਆ ਜਾਵੇਗਾ।

WATCH LIVE TV

Trending news