Bathinda News: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਟਰੱਸਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਤੇ 50 ਲੈਬੋਰੇਟਰੀਆਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ।
Trending Photos
Bathinda News: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਮ ਲੋਕਾਂ ਨੂੰ ਘੱਟ ਰੇਟਾਂ ਉੱਤੇ ਟੈਸਟ ਕਰਵਾਉਣ ਲਈ ਵੱਖ-ਵੱਖ ਸੂਬਿਆਂ ਵਿੱਚ ਲੈਬੋਰੇਟਰੀ ਅਤੇ ਡਾਇਗਨੌਸਟਿਕ ਸੈਂਟਰ ਖੋਲ੍ਹਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਕਿ ਆਮ ਲੋਕ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਟਰੱਸਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਤੇ 50 ਲੈਬੋਰੇਟਰੀਆਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ। ਇਹ 50 ਲੈਬੋਰੇਟਰੀਆਂ ਖੋਲ੍ਹ ਕੇ ਫਿਰ 50 ਲੈਬੋਰੇਟਰੀਆਂ ਹੋਰ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ। ਹੁਣ ਤਕਰੀਬਨ 100 ਤੋਂ ਵੱਧ ਲੈਬੋਰੇਟਰੀਆਂ ਟਰੱਸਟ ਵੱਲੋਂ ਖੋਲ੍ਹੀਆਂ ਗਈਆਂ ਹਨ ਜੋ 11 ਸਟੇਟਾਂ ਵਿੱਚ ਚੱਲ ਰਹੀਆਂ ਹਨ। ਬਾਕੀ ਹੋਰ 20-25 ਲੈਬੋਰੇਟਰੀਆਂ ਖੋਲ੍ਹਣ ਦਾ ਕੰਮ ਜਾਰੀ ਹੈ। ਬ
ਠਿੰਡਾ ਵਿੱਚ ਸਰਬੱਤ ਦਾ ਭਲਾ ਟਰੱਸਟ ਅਧੀਨ ਕਈ ਲੈਬੋਰੇਟਰੀਆਂ ਕੰਮ ਕਰ ਰਹੀਆਂ ਹਨ। ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਚਾਉਕੇ ਬਾਲਿਆਂਵਾਲੀ, ਮਹਿਰਾਜ ਅਤੇ ਕੁਲੈਕਸ਼ਨ ਸੈਂਟਰ ਭਾਈ ਮਤੀ ਦਾਸ ਨਗਰ ਬਠਿੰਡਾ ਦਾ ਉਦਘਾਟਨ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 125 ਲੈਬੋਰੇਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਜਲਦੀ ਹੀ 150 ਲੈਬੋਰੇਟਰੀਆਂ ਖੋਲਣ ਦਾ ਟੀਚਾ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਮਹਾਰਾਸ਼ਟਰ ਵਿਚ 5 ਲੈਬੋਰੇਟਰੀਆਂ ਖੋਲੀਆਂ ਜਾ ਰਹੀਆਂ ਹਨ। ਡਾ. ਓਬਰਾਏ ਨੇ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਕਸਬਿਆਂ ਭਗਤਾ ਭਾਈ ਕਾ, ਨਥਾਣਾ, ਗੁਨਿਆਣਾ ਮੰਡੀ, ਭਾਈ ਰੂਪਾ ਅਤੇ ਰਾਮਾਂ ਮੰਡੀ ਵਿਖੇ ਹੋਰ 5 ਲੈਬੋਰੇਟਰੀਆਂ ਅਤੇ 4 ਹੋਰ ਕੁਲੈਕਸ਼ਨ ਸੈਂਟਰ ਖੋਲ੍ਹਣ ਦੀ ਮੰਜ਼ੂਰੀ ਦਿੱਤੀ।
ਅੱਗੇ ਭਵਿੱਖ ਵਿਚ ਹੋਰ ਸਟੇਟਾਂ ਵਿੱਚ ਵਧਦਿਆਂ ਵਧਦਿਆਂ ਇਨ੍ਹਾਂ ਲੈਬੋਰੇਟਰੀਆਂ ਦੀ ਗਿਣਤੀ 200 ਤੱਕ ਕਰ ਦਿੱਤੀ ਜਾਵੇਗੀ। ਜਿੱਥੋਂ ਤੱਕ ਇਨ੍ਹਾਂ ਲੈਬੋਰੇਟਰੀਆਂ ਦੇ ਰੇਟਾਂ ਦਾ ਸਵਾਲ ਹੈ ਅਸੀਂ ਸਿਰਫ਼ ਇਸ ਵਿੱਚ 10 ਪ੍ਰਤੀਸ਼ਤ ਉੱਤੇ ਕੰਮ ਕਰ ਰਹੇ ਹਾਂ ਜੋ ਕਿ ਮਾਰਕਿਟ ਰੇਟਾਂ ਨਾਲੋਂ ਬਹੁਤ ਹੀ ਘੱਟ ਰੇਟਾਂ ਉਤੇ ਉਪਲਬਧ ਹਨ।
ਇੱਥੇ ਈਸੀਜੀ ਸਿਰਫ਼ 20 ਰੁਪਏ ਵਿੱਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸਰੀਰ ਦੇ ਸਾਰੇ ਟੈਸਟ ਬਹੁਤ ਹੀ ਘੱਟ ਕੀਮਤਾਂ ਉਤੇ ਕੀਤੇ ਜਾ ਰਹੇ ਹਨ। ਸੋ ਇਸ ਤਰੀਕੇ ਨਾਲ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਲੋਕ ਵੱਧ ਰੇਟਾਂ ਕਰਕੇ ਟੈਸਟ ਨਹੀਂ ਕਰਵਾ ਸਕਦੇ ਉਨ੍ਹਾਂ ਵਾਸਤੇ ਇਹ ਲੈਬੋਰੇਟਰੀਆਂ ਵਰਦਾਨ ਸਾਬਤ ਹੋ ਰਹੀਆਂ ਹਨ।
ਇਨ੍ਹਾਂ ਲੈਬੋਰੇਟਰੀਆਂ ਵਿੱਚ ਹਰ ਮਹੀਨੇ ਤਕਰੀਬਨ ਇੱਕ ਲੱਖ ਤੋਂ ਵੱਧ ਲੋਕ ਟੈਸਟ ਕਰਵਾ ਕੇ ਫਾਇਦਾ ਉਠਾ ਰਹੇ ਹਨ। ਪਿਛਲੇ ਸਾਲ ਇਨ੍ਹਾਂ ਲੈਬੋਰੇਟਰੀਆਂ ਵਿੱਚ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ 12 ਲੱਖ ਤੋਂ ਜ਼ਿਆਦਾ ਸੀ। ਇਸ ਸਾਲ ਵੀ ਤਕਰੀਬਨ 15 ਲੱਖ ਤੋਂ ਵਧੇਰੇ ਲੋਕ ਇਨ੍ਹਾਂ ਲੈਬੋਰੇਟਰੀਆਂ ਵਿਚ ਟੈਸਟ ਕਰਵਾ ਕੇ ਫਾਇਦਾ ਲੈ ਸਕਣਗੇ।
ਡਾ. ਓਬਰਾਏ ਵੱਲੋਂ ਪਿੰਡ ਦਿਉਣ ਦੀ ਬੇ-ਘਰ ਵਿਧਵਾ ਰੀਨਾ ਰਾਣੀ ਦੇ ਨਵੇਂ ਮਕਾਨ ਲਈ 1,50,000 ਰੁ. ਮੰਜ਼ੂਰ ਕੀਤਾ ਗਿਆ।