Dengue Cases Update: ਪਟਿਆਲਾ 'ਚ ਵਧਿਆ ਡੇਂਗੂ ਦਾ ਕਹਿਰ; 28 ਨਵੇਂ ਮਾਮਲੇ ਆਏ ਸਾਹਮਣੇ
Advertisement
Article Detail0/zeephh/zeephh1448153

Dengue Cases Update: ਪਟਿਆਲਾ 'ਚ ਵਧਿਆ ਡੇਂਗੂ ਦਾ ਕਹਿਰ; 28 ਨਵੇਂ ਮਾਮਲੇ ਆਏ ਸਾਹਮਣੇ

Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਸੂਬੇ ਦੇ ਹਸਪਤਾਲਾਂ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਡੇਂਗੂ ਵਿਚ ਬੁਖਾਰ 5 ਤੋਂ 7 ਦਿਨਾਂ ਤੱਕ ਰਹਿ ਸਕਦਾ ਹੈ। ਇਸ ਨਾਲ ਮਰੀਜ਼ ਦਵਾਈਆਂ ਅਤੇ ਡਾਇਟ ਸਹੀ ਕਰਨ ਨਾਲ ਠੀਕ ਹੋ ਜਾਂਦਾ ਹੈ। 

 

Dengue Cases Update: ਪਟਿਆਲਾ 'ਚ ਵਧਿਆ ਡੇਂਗੂ ਦਾ ਕਹਿਰ;  28 ਨਵੇਂ ਮਾਮਲੇ ਆਏ ਸਾਹਮਣੇ

Patiala Dengue Case Update:  ਪੰਜਾਬ ਵਿਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜ਼ਿਆਦਾਤਰ ਡੇਂਗੂ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਨਵੰਬਰ ਮਹੀਨੇ ਦੇ ਸ਼ੁਰੂ ਹੁੰਦੇ ਹੀ ਡੇਂਗੂ (Dengue) ਦਾ ਕਹਿਰ ਘੱਟਣ ਦੀ ਬਜਾਏ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ।  ਅਜਿਹੇ ਵਿਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਿਕ ਪਟਿਆਲਾ ਵਿਚ ਡੇਂਗੂ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਡੇਂਗੂ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ (Patiala Dengue Case) ਡੇਂਗੂ ਦੀ ਕੁੱਲ ਗਿਣਤੀ 772 ਹੋ ਗਈ ਹੈ।

ਇਸ ਦੌਰਾਨ ਜ਼ਿਲ੍ਹੇ ਵਿੱਚ ਡੇਂਗੂ ਨਾਲ ਇੱਕ ਹੋਰ ਮੌਤ ਦਰਜ ਕੀਤੀ ਗਈ ਹੈ। ਘੱਟੋ-ਘੱਟ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਦਾਖ਼ਲ ਰਹਿਣ ਤੋਂ ਬਾਅਦ ਇੱਕ 70 ਸਾਲਾ ਔਰਤ ਦੀ ਡੇਂਗੂ  ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਨੇ ਜ਼ਿਲ੍ਹੇ ਦੀਆਂ 209 ਥਾਵਾਂ 'ਤੇ ਡੇਂਗੂ ਦੇ ਲਾਰਵੇ ਦਾ ਪਤਾ ਲਗਾਇਆ। ਡੇਂਗੂ ਵਿਰੋਧੀ ਮੁਹਿੰਮ ਦੌਰਾਨ ਸਿਹਤ ਅਮਲੇ ਵੱਲੋਂ ਲਾਰਵੇ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਐਲਾਨ- ਆਪਣੀਆਂ ਹੱਕੀ ਮੰਗਾਂ ਲਈ ਅੱਜ ਮਰਨ ਵਰਤ 'ਤੇ ਬੈਠਣਗੇ 

ਇਕ ਰਿਪੋਰਟ ਦੇ ਮੁਤਾਬਕ ਅੱਜ ਦੇ ਸਮੇਂ ਵਿਚ ਹਰ ਕਿਸੇ ਬੇਸ਼ੱਕ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਜੋੜਾਂ ਹੱਥਾਂ ਪੈਰਾਂ ਵਿਚ  ਦਰਦ ਹੈ ਅਤੇ ਪਲੇਟਲੈਟਸ ਘੱਟ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਤੇਜ਼ ਬੁਖਾਰ ਵੀ ਹੋ ਰਿਹਾ ਹੈ। ਇਸ ਦੌਰਾਨ ਜੇਕਰ ਤੁਹਾਨੂੰ ਤੇਜ਼ ਬੁਖਾਰ ਹੁੰਦਾ ਹੈ ਤਾਂ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ। ਦੱਸ ਦਈਏ ਕਿ ਪਲੇਟਲੈਟਸ ਦੇ ਘਟਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ ਹੈ।

ਇਹਨਾਂ ਚੀਜ਼ਾਂ ਦਾ ਰੱਖੋਂ ਧਿਆਨ
ਮੱਛਰਾਂ ਤੋਂ ਦੂਰੀ ਬਣਾ ਕੇ ਰੱਖੋ, ਲੰਬੀਆਂ ਬਾਹਾਂ ਵਾਲੇ ਕੱਪੜੇ ਪਾਓ , ਆਪਣੇ ਘਰ ਦੇ ਅੰਦਰ ਅਤੇ ਬਾਹਰ ਦਵਾਈਆਂ ਦਾ ਛਿੜਕਾਅ ਕਰੋ ਅਤੇ ਪਾਣੀ ਨੂੰ ਜਮਾ ਹੋਣ ਤੋਂ ਰੋਕੋ। ਛੋਟੇ-ਛੋਟੇ ਤਰੀਕੇ ਅਪਣਾ ਕੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ, ਸਹੀ ਤਰੀਕੇ ਨਾਲ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਡੇਂਗੂ 'ਚ ਨਾਰੀਅਲ ਪਾਣੀ, ਹਲਦੀ, ਪਪੀਤੇ ਦੇ ਪੱਤੇ ਦਾ ਜੂਸ ਅਤੇ ਖੱਟੇ ਫਲ ਜਿਵੇ ਕੀਵੀ, ਸੰਤਰਾ ਆਦਿ ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਡੇਂਗੂ ਬੁਖਾਰ ਤੋਂ ਬਾਅਦ ਇਨ੍ਹਾਂ ਫਲਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ।

ਕੀ ਹਨ ਲੱਛਣ 
ਡੇਂਗੂ ਦੌਰਾਨ ਇਹ ਲੱਛਣ ਵੇਖਣ ਨੂੰ ਮਿਲ ਸਕਦੇ ਹਨ -ਪੇਟ ਦਰਦ, ਵਾਰ ਵਾਰ ਉਲਟੀ ਆਉਣਾ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ। 

Trending news