ਸ਼ਰਧਾ ਕਤਲ ਕਾਂਡ 'ਚ ਵੱਡੇ ਖੁਲਾਸੇ ਹੋ ਰਹੇ ਹਨ ਤੇ ਹਰ ਖੁਲਾਸਾ ਹੈਰਾਨ ਕਰ ਦੇਣ ਵਾਲਾ ਹੈ। ਇਸ ਘਟਨਾ ਦੇ ਬਾਰੇ ਸੁਣਨ ਤੋਂ ਬਾਅਦ ਹਰ ਕੋਈ ਇਹ ਹੀ ਸੋਚ ਰਿਹਾ ਹੈ ਕਿ ਕੋਈ ਅਜਿਹਾ ਕਾਰਾ ਕਿਵੇਂ ਕਰ ਸਕਦਾ ਹੈ।
Trending Photos
Delhi Shraddha Murder Case News: ਦਿੱਲੀ 'ਚ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਦੇ ਕਤਲ ਮਾਮਲੇ 'ਚ ਦੋਸ਼ੀ ਆਫਤਾਬ ਨੇ ਆਪਣਾ ਅਪਰਾਧ ਕਬੂਲ ਲਿਆ ਹੈ। ਆਫਤਾਬ ਨੂੰ ਉਸ ਦੀ ਸੋਸ਼ਲ ਮੀਡੀਆ ਦੀ ਗਤੀਵਿਧੀ, ਬੈਂਕ ਦੇ ਲੈਣ-ਦੇਣ ਅਤੇ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਫਤਾਬ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਖਤਾ ਸਬੂਤਾਂ ਕਰਕੇ ਉਸ ਨੇ ਸ਼ਰਧਾ ਦਾ ਕਤਲ ਕਬੂਲ ਲਿਆ।
ਜੇ ਰਿਪੋਰਟਾਂ ਦੀ ਮੰਨੀ ਜਾਵੇ ਤਾਂ ਆਫਤਾਬ ਨੇ ਸ਼ਰਧਾ ਦੇ ਪਿਤਾ ਵੱਲ ਦੇਖਦੇ ਹੋਏ ਕਿਹਾ, ''ਮਾਫ ਕਰਨਾ ਅੰਕਲ, ਮੇਰੇ ਤੋਂ ਗਲਤੀ ਹੋ ਗਈ। ਮੈਂ ਤੁਹਾਡੀ ਧੀ ਨੂੰ ਮਾਰ ਦਿੱਤਾ ਹੈ।" ਮਿਲੀ ਜਾਣਕਾਰੀ ਮੁਤਾਬਕ ਸ਼ਰਧਾ ਦੇ ਖਾਤੇ 'ਚ ਹੋਏ ਲੈਣ-ਦੇਣ ਤੋਂ ਆਫਤਾਬ ਦੇ ਖਿਲਾਫ ਅਹਿਮ ਸੁਰਾਗ ਮਿਲੇ। ਕਿਹਾ ਜਾ ਰਿਹਾ ਹੈ ਕਿ ਮਈ 'ਚ ਸ਼ਰਧਾ ਦੇ ਕਤਲ ਤੋਂ ਬਾਅਦ ਜੂਨ-ਜੁਲਾਈ ਤੱਕ ਆਫਤਾਬ ਸ਼ਰਧਾ ਦੇ ਤੌਰ 'ਤੇ ਉਸਦੇ ਦੋਸਤਾਂ ਨਾਲ ਗੱਲ ਕਰਦਾ ਰਿਹਾ ਪਰ ਇਹ ਹੀ ਆਫਤਾਬ ਦੇ ਗਲੇ 'ਚ ਫਾਂਸੀ ਬਣ ਗਿਆ।
ਪੁਲਿਸ ਵੱਲੋਂ ਸ਼ਰਧਾ ਦੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਰਧਾ ਦੇ ਖਾਤੇ ਚੋਂ 54,000 ਰੁਪਏ ਦਾ ਲੈਣ-ਦੇਣ ਹੋਇਆ ਸੀ ਜਿਨ੍ਹਾਂ ਵਿੱਚੋਂ ਆਫਤਾਬ ਨੇ 18,000 ਰੁਪਏ ਆਪਣੇ ਖਾਤੇ 'ਚ ਟਰਾਂਸਫਰ ਕੀਤੇ ਸਨ।
ਹੋਰ ਪੜ੍ਹੋ: ਚੀਨੀ ਮਾਂਝੇ ਨੂੰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਐਕਸ਼ਨ 'ਚ ਪੰਜਾਬ ਸਰਕਾਰ, ਹੋਵੇਗੀ ਸਖ਼ਤ ਕਾਰਵਾਈ
ਗੌਰਤਲਬ ਹੈ ਕਿ ਆਫਤਾਬ ਨੇ ਉਨ੍ਹਾਂ ਪੈਸਿਆਂ ਤੋਂ ਸ਼ਰਧਾ ਦੇ ਸ਼ਰੀਰ ਦੇ ਟੁਕੜੇ ਕਰਨ ਲਈ ਮਿੰਨੀ ਆਰਾ ਅਤੇ 250 ਪਰਫਿਊਮ ਦੀਆਂ ਬੋਤਲਾਂ ਖ਼ਰੀਦੀ। ਇਸ ਤੋਂ ਇਲਾਵਾ ਆਫਤਾਬ ਨੇ ਡੈਬਿਟ ਕਾਰਡਾਂ ਦੀ ਫੇਰਬਦਲ ਕਰਕੇ ਫਰਿਜ ਅਤੇ ਰਿਸ਼ੀਕੇਸ਼ ਟੂਰ ਲਈ ਪੈਸਿਆਂ ਦੀ ਵਰਤੋਂ ਕੀਤੀ। ਇਸ ਦੌਰਾਨ ਆਫਤਾਬ ਦੀ ਮੋਬਾਈਲ ਲੋਕੇਸ਼ਨ ਉਸਦੇ ਖ਼ਿਲਾਫ਼ ਇੱਕ ਹੋਰ ਅਹਿਮ ਸਬੂਤ ਬਣ ਗਈ।
3 ਨਵੰਬਰ ਨੂੰ ਵਸਈ ਪੁਲਿਸ ਵੱਲੋਂ ਆਫਤਾਬ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਸ਼ਰਧਾ ਆਪਣਾ ਫੋਨ ਲੈ ਕੇ 22 ਮਈ ਨੂੰ ਘਰੋਂ ਚਲੀ ਗਈ ਸੀ। ਹਾਲਾਂਕਿ ਜਦੋਂ ਪੁਲਿਸ ਵੱਲੋਂ ਮੋਬਾਈਲ ਦੀ ਲੋਕੇਸ਼ਨ ਨੂੰ ਟਰੇਸ ਕੀਤਾ ਗਿਆ ਤਾਂ ਫ਼ੋਨ ਦੀ ਲੋਕੇਸ਼ਨ ਛਤਰਪੁਰ ਇਲਾਕੇ ਦੀ ਹੀ ਨਜ਼ਰ ਆ ਰਹੀ ਸੀ। ਆਫ਼ਤਾਬ ਛਤਰਪੁਰ ਵਿੱਚ ਹੀ ਰਹਿੰਦਾ ਸੀ। ਇਸ ਤੋਂ ਬਾਅਦ 8 ਨਵੰਬਰ ਨੂੰ ਪੁਲਿਸ ਆਫਤਾਬ ਦੇ ਛੱਤਰਪੁਰ ਦੇ ਘਰ ਗਈ, ਪਰ ਉਸ ਨੂੰ ਤਾਲਾ ਲੱਗਾ ਹੋਇਆ ਸੀ।
ਹੋਰ ਪੜ੍ਹੋ: ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਲੁਧਿਆਣਾ ਜਾਣਗੇ CM ਮਾਨ, ਟਵੀਟ ਕਰ ਕੀਤਾ ਸਿਜਦਾ
(For more news related to Shraddha's murder case in Delhi, stay tuned to Zee News PHH)