Punjab Corona Cases: ਹਰਿਆਣਾ ਲਈ ਰਾਹਤ ਦੀ ਗੱਲ ਹੈ ਕਿ ਮਰੀਜ਼ ਗੰਭੀਰ ਨਹੀਂ ਹੈ। ਆਮ ਤੌਰ 'ਤੇ, ਮਰੀਜ਼ ਤਿੰਨ ਤੋਂ ਚਾਰ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ ਅਤੇ ਮਰੀਜ਼ਾਂ ਨੂੰ ਵੈਂਟੀਲੇਟਰ ਜਾਂ ਆਈਸੀਯੂ ਦੀ ਜ਼ਰੂਰਤ ਨਹੀਂ ਹੁੰਦੀ ਹੈ।
Trending Photos
Coronavirus Punjab Update: ਪੰਜਾਬ 'ਚ ਕੋਰੋਨਾ (Coronavirus) ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 271 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1546 ਹੋ ਗਈ ਹੈ। ਸਿਹਤ ਵਿਭਾਗ ਨੇ ਪੂਰੇ ਸੂਬੇ ਵਿੱਚ ਟੈਸਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਂਦੇ ਹੋਏ 4600 ਸੈਂਪਲ ਲਏ ਹਨ।
ਭਾਵੇਂ 24 ਘੰਟਿਆਂ ਦੌਰਾਨ ਇਨ੍ਹਾਂ ਵਿੱਚੋਂ ਸਿਰਫ਼ 3748 ਸੈਂਪਲਾਂ ਦੀ ਹੀ ਜਾਂਚ ਹੋ ਸਕੀ ਪਰ ਸਾਰੇ ਜ਼ਿਲ੍ਹਿਆਂ ਵਿੱਚ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੂਬੇ ਵਿਚ ਕੋਰੋਨਾ ਦੀ ਲਾਗ ਦਰ ਵਧ ਕੇ 7.23 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ BJP ਆਗੂ ਬਲਵਿੰਦਰ ਗਿੱਲ 'ਤੇ ਤੇਜ਼ ਰਫ਼ਤਾਰ ਫਾਇਰਿੰਗ, ਜਬਾੜੇ 'ਚ ਲੱਗੀ ਗੋਲੀ
ਸਿਹਤ ਵਿਭਾਗ ਮੁਤਾਬਕ ਸੂਬੇ 'ਚ 29 ਕੋਰੋਨਾ ਪੀੜਤ ਲਾਈਫ ਸਪੋਰਟ ਸਿਸਟਮ 'ਤੇ ਹਨ। ਲੈਵਲ-2 ਦੇ 20 ਕੋਰੋਨਾ ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ ਲੈਵਲ-3 ਦੇ 9 ਕੋਰੋਨਾ ਮਰੀਜ਼ ਵੈਂਟੀਲੇਟਰ 'ਤੇ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ।
ਜਾਣੋ ਜ਼ਿਲ੍ਹਿਆਂ ਦਾ ਹਾਲ
ਪਿਛਲੇ 24 ਘੰਟਿਆਂ ਦੌਰਾਨ ਮੋਹਾਲੀ ਵਿੱਚ ਸਭ ਤੋਂ ਵੱਧ 69 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਪਟਿਆਲਾ ਵਿੱਚ 45, ਲੁਧਿਆਣਾ ਵਿੱਚ 43, ਫਾਜ਼ਿਲਕਾ ਵਿੱਚ 18, ਬਠਿੰਡਾ ਵਿੱਚ 17, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ 14-14, ਪਠਾਨਕੋਟ ਵਿੱਚ 9, ਜਲੰਧਰ ਅਤੇ ਮੋਗਾ ਵਿੱਚ 8-8 ਮਰੀਜ਼ ਸਾਹਮਣੇ ਆਏ ਹਨ। ਬਰਨਾਲਾ ਵਿੱਚ 7, ਫਰੀਦਕੋਟ ਵਿੱਚ 6, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿੱਚ 3-3, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ 2-2, ਮਲੇਰਕੋਟਲਾ ਵਿੱਚ 1 ਮਰੀਜ਼ ਦੀ ਪੁਸ਼ਟੀ ਹੋਈ ਹੈ।
ਇਸ ਦੌਰਾਨ ਸਾਰੇ ਜ਼ਿਲ੍ਹਿਆਂ ਵਿੱਚ ਟੈਸਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 998 ਸੈਂਪਲ ਟੈਸਟ ਕੀਤੇ ਗਏ ਜਦਕਿ ਨਵਾਂਸ਼ਹਿਰ ਵਿੱਚ ਸਭ ਤੋਂ ਘੱਟ 13 ਸੈਂਪਲ ਟੈਸਟ ਕੀਤੇ ਗਏ।