Coronavirus India Updates: ਭਾਰਤ ਲਈ ਅਗਲੇ 40 ਦਿਨ ਮਹੱਤਵਪੂਰਨ, ਕੋਰੋਨਾ ਫੜ ਸਕਦਾ ਹੈ ਰਫ਼ਤਾਰ
Advertisement
Article Detail0/zeephh/zeephh1505048

Coronavirus India Updates: ਭਾਰਤ ਲਈ ਅਗਲੇ 40 ਦਿਨ ਮਹੱਤਵਪੂਰਨ, ਕੋਰੋਨਾ ਫੜ ਸਕਦਾ ਹੈ ਰਫ਼ਤਾਰ

ਕਈ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਵਿੱਚ ਹੁਣ ਤੱਕ 39 ਵਿਦੇਸ਼ੀਆਂ ਵਿੱਚ ਕੋਰੋਨਾ ਪਾਇਆ ਗਿਆ ਹੈ। 

 

Coronavirus India Updates: ਭਾਰਤ ਲਈ ਅਗਲੇ 40 ਦਿਨ ਮਹੱਤਵਪੂਰਨ, ਕੋਰੋਨਾ ਫੜ ਸਕਦਾ ਹੈ ਰਫ਼ਤਾਰ

Coronavirus India Updates: ਜਿੱਥੇ ਚੀਨ, ਅਮਰੀਕਾ ਸਣੇ ਦੁਨੀਆਂ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਭਾਰਤ ਸਰਕਾਰ ਵੀ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਲਰਟ 'ਤੇ ਹੈ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।  

ਇਸ ਦੌਰਾਨ ਅਧਿਕਾਰਤ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਆਉਣ ਵਾਲੇ ਅਗਲੇ 40 ਦਿਨ ਭਾਰਤ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ।  

ਮਿਲੀ ਜਾਣਕਾਰੀ ਮੁਤਾਬਕ ਨਿਊਜ਼ ਏਜੇਂਸੀ ANI ਵੱਲੋਂ ਅਧਿਕਾਰਤ ਸੂਤਰਾਂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅਗਲੇ 40 ਦਿਨ ਬਹੁਤ ਮਹੱਤਵਪੂਰਨ ਹੋਣਗੇ ਕਿਉਂਕਿ ਭਾਰਤ ਵਿੱਚ ਜਨਵਰੀ ਦੇ ਅੱਧ ਵਿੱਚ ਕੋਵਿਡ -19 ਦੇ ਕੇਸਾਂ ਵਿੱਚ ਪਿਛਲੇ ਰੁਝਾਨਾਂ ਦੇ ਮੁਤਾਬਕ ਵਾਧਾ ਹੋ ਸਕਦਾ ਹੈ। 

ਇਸ ਦੌਰਾਨ ਤਾਮਿਲਨਾਡੂ ਦੇ ਮਦੁਰਾਈ ਹਵਾਈ ਅੱਡੇ 'ਤੇ ਜਾਂਚ ਦੌਰਾਨ, ਇੱਕ ਔਰਤ ਅਤੇ ਉਸ ਦੀ 6 ਸਾਲ ਦੀ ਬੇਟੀ ਕੋਵਿਡ -19 ਨਾਲ ਸੰਕਰਮਿਤ ਪਾਈ ਗਈ, ਜੋ ਕੋਲੰਬੋ ਦੇ ਰਸਤੇ ਚੀਨ ਤੋਂ ਪਰਤੀ ਸੀ। 

ਕਈ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਵਿੱਚ ਹੁਣ ਤੱਕ 39 ਵਿਦੇਸ਼ੀਆਂ ਵਿੱਚ ਕੋਰੋਨਾ ਪਾਇਆ ਗਿਆ ਹੈ। ਬੀਤੇ ਦਿਨੀ ਪੰਜਾਬ ਵਿੱਚ ਵੀ 24 ਘੰਟਿਆਂ ਵਿੱਚ 8 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਕੱਲ੍ਹ ਦੇ ਮੁਕਾਬਲੇ ਅੱਜ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ। 

ਇਹ ਵੀ ਪੜ੍ਹੋ: ਪ੍ਰੇਮੀ ਦੀ ਘਰਵਾਲੀ ਨੇ ਅਸ਼ਲੀਲ ਵੀਡੀਓ ਕੀਤੀ ਵਾਇਰਲ ਤਾਂ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ!

ਕੋਰੋਨਾ ਦੇ ਨਵੇਂ ਵੇਰੀਐਂਟ ਬਾਰੇ ਅਲਰਟ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਸਾਰੇ ਹਸਪਤਾਲਾਂ ਵਿੱਚ ਮੌਕ ਡਰਿੱਲ ਕਰਵਾਈ ਗਈ। ਇਸ ਵਿੱਚ ਸਾਰੀਆਂ ਸਹੂਲਤਾਂ ਦੀ ਜਾਂਚ ਕੀਤੀ ਗਈ ਅਤੇ ਆਕਸੀਜਨ ਪਲਾਂਟ ਚੱਲਦਾ ਦੇਖਿਆ ਗਿਆ। 

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ

(For more updates related to coronavirus situation in India, stay tuned to Zee PHH)

Trending news