Gurdaspur News: ਭਾਈ ਲਾਲੋ ਚੌਕ ਨੂੰ ਢਾਹੁਣ ਨੂੰ ਲੈ ਕੇ ਹੋਇਆ ਵਿਵਾਦ; ਰਾਮਗੜ੍ਹੀਆ ਭਾਈਚਾਰੇ ਨੇ ਲਗਾਇਆ ਧਰਨਾ
trendingNow,recommendedStories0/zeephh/zeephh2002510

Gurdaspur News: ਭਾਈ ਲਾਲੋ ਚੌਕ ਨੂੰ ਢਾਹੁਣ ਨੂੰ ਲੈ ਕੇ ਹੋਇਆ ਵਿਵਾਦ; ਰਾਮਗੜ੍ਹੀਆ ਭਾਈਚਾਰੇ ਨੇ ਲਗਾਇਆ ਧਰਨਾ

Gurdaspur News: ਗੁਰਦਾਸਪੁਰ ਵਿੱਚ ਆਰਜ਼ੀ ਤੌਰ ਉਤੇ ਬਣੇ ਭਾਈ ਲਾਲੋ ਚੌਕ ਨੂੰ ਢਾਹੁਣ ਨੂੰ ਲੈ ਕੇ ਹੋਏ ਵਿਵਾਦ ਦੇ ਵਿਰੋਧ ਵਿੱਚ ਰਾਮਗੜ੍ਹੀਆ ਭਾਈਚਾਰੇ ਨੇ ਆਵਾਜਾਈ ਠੱਪ ਕਰਕੇ ਚੌਕ ਵਿੱਚ ਧਰਨਾ ਦਿੱਤਾ।

Gurdaspur News: ਭਾਈ ਲਾਲੋ ਚੌਕ ਨੂੰ ਢਾਹੁਣ ਨੂੰ ਲੈ ਕੇ ਹੋਇਆ ਵਿਵਾਦ; ਰਾਮਗੜ੍ਹੀਆ ਭਾਈਚਾਰੇ ਨੇ ਲਗਾਇਆ ਧਰਨਾ

Gurdaspur News: ਗੁਰਦਾਸਪੁਰ ਵਿੱਚ ਆਰਜ਼ੀ ਤੌਰ ਉਤੇ ਬਣੇ ਭਾਈ ਲਾਲੋ ਚੌਕ ਨੂੰ ਢਾਹੁਣ ਨੂੰ ਲੈ ਕੇ ਹੋਏ ਵਿਵਾਦ ਦੇ ਵਿਰੋਧ ਵਿੱਚ ਰਾਮਗੜ੍ਹੀਆ ਭਾਈਚਾਰੇ ਨੇ ਅੱਜ ਚਾਰੇ ਪਾਸਿਓਂ ਆਵਾਜਾਈ ਠੱਪ ਕਰਕੇ ਚੌਕ ਵਿੱਚ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਚੌਕ ਨੂੰ ਢਾਹੁਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਇਸ ਚੌਕ ਵਿੱਚ ਭਾਈ ਲਾਲੋ ਜੀ ਦਾ ਨਾਂ ਲਿਖਿਆ ਹੋਇਆ ਹੈ। ਚੌਕ ਵਿੱਚ ਲੱਗੇ ਫਲੈਕਸ ਨੂੰ ਤੋੜ ਕੇ ਸੁੱਟ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਸ ਚੌਕ ਨੂੰ ਤੋੜਿਆ ਹੈ, ਉਸ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਜਿਸ ਅਧਿਕਾਰੀ ਨੇ ਫਲੈਕਸ ਨੂੰ ਹੇਠਾਂ ਸੁੱਟਿਆ ਹੈ, ਉਹ ਚੌਕ ਵਿੱਚ ਆ ਕੇ ਸਾਰਿਆਂ ਤੋਂ ਮੁਆਫੀ ਮੰਗੇ, ਨਹੀਂ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸਤਿੰਦਰ ਸਿੰਘ ਅਤੇ ਰਾਮਗੜ੍ਹੀਆ ਭਰਾਵਾਂ ਨੇ ਦੱਸਿਆ ਕਿ ਪਿਛਲੇ 35 ਸਾਲਾਂ ਤੋਂ ਇਸ ਚੌਕ ਦਾ ਨਾਂ ਭਾਈ ਲਾਲੋ ਚੌਕ ਰੱਖਿਆ ਗਿਆ ਹੈ ਤੇ ਇਸ ਚੌਕ ਦਾ ਨਾਂ ਵੀ ਭਾਈ ਲਾਲੋ ਚੌਕ ਹੈ। ਨਗਰ ਪਾਲਿਕਾ ਵੱਲੋਂ ਜਿੱਥੇ ਇਸ ਚੌਕ ਦੀ ਨਿਸ਼ਾਨਦੇਹੀ ਕਰਨ ਲਈ ਇੱਕ ਬੋਰਡ ਲਗਾਇਆ ਗਿਆ ਹੈ, ਇਹ ਆਰਜ਼ੀ ਤੌਰ ਉਤੇ ਬਣਾਇਆ ਗਿਆ ਸੀ ਪਰ ਕੱਲ੍ਹ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਆ ਕੇ ਇਸ ਚੌਕ ਨੂੰ ਢਾਹ ਦਿੱਤਾ ਅਤੇ ਇਸ ਚੌਕ ਵਿੱਚ ਲਗਾਇਆ ਭਾਈ ਲਾਲੋ ਜੀ ਦਾ ਬੋਰਡ ਉਤਾਰ ਕੇ ਹੇਠਾਂ ਸੁੱਟ ਦਿੱਤਾ।

ਇਸ ਕਾਰਨ ਰਾਮਗੜ੍ਹੀਆ ਭਾਈਚਾਰੇ ਦੇ ਸਮੂਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਸ ਚੌਕ ਨੂੰ ਢਾਹਿਆ ਹੈ, ਉਸ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਜਿਸ ਨੇ ਭਾਈ ਲਾਲੋ ਜੀ ਦੇ ਨਾਂ ਦਾ ਬੋਰਡ ਸੁੱਟਿਆ ਹੈ, ਉਹ ਚੌਕ ਵਿੱਚ ਆ ਕੇ ਸਾਰਿਆਂ ਤੋਂ ਮੁਆਫ਼ੀ ਮੰਗੇ। ਅਜਿਹਾ ਨਹੀਂ ਕਰਦਾ ਤਾਂ ਉਹ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰੱਖਣਗੇ।

ਨਗਰ ਪਾਲਿਕਾ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਚੌਕ ਪਾਸ ਵੀ ਹੋ ਚੁੱਕਾ ਹੈ ਅਤੇ ਜਲਦ ਹੀ ਟੈਂਡਰ ਲਗਾ ਕੇ ਇਸ ਚੌਕ ਨੂੰ ਕੰਕਰੀਟ ਵਾਲਾ ਚੌਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਦਰਮਿਆਨ ਅੱਜ ਕਿਸੇ ਨੇ ਇਸ ਚੌਕ ਨੂੰ ਤੋੜ ਕੇ ਇਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਈ ਲਾਲੋ ਜੀ ਦਾ ਬੋਰਡ ਉਤਾਰ ਦਿੱਤਾ ਗਿਆ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : Fazilka Accident News: ਐਕਸੀਡੈਂਟ 'ਚ ਜ਼ਖ਼ਮੀ ਸਖ਼ਸ ਦੀ ਜਾਨ ਬਚਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ; ਘੁੜੱਕੇ ਨੇ ਪਤਨੀ ਤੇ ਬੱਚੇ ਨੂੰ ਕੁਚਲਿਆ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news