Gurdaspur News: ਕਾਂਗਰਸੀ ਕੌਂਸਲਰ ਦੁਸਹਿਰੇ ਬਾਰੇ ਪੋਸਟ ਪਾ ਕੇ ਵਿਵਾਦਾਂ 'ਚ ਘਿਰਿਆ; ਧਾਰਮਿਕ ਜਥੇਬੰਦੀਆਂ ਥਾਣੇ ਪੁੱਜੀਆਂ
Advertisement
Article Detail0/zeephh/zeephh1931669

Gurdaspur News: ਕਾਂਗਰਸੀ ਕੌਂਸਲਰ ਦੁਸਹਿਰੇ ਬਾਰੇ ਪੋਸਟ ਪਾ ਕੇ ਵਿਵਾਦਾਂ 'ਚ ਘਿਰਿਆ; ਧਾਰਮਿਕ ਜਥੇਬੰਦੀਆਂ ਥਾਣੇ ਪੁੱਜੀਆਂ

Gurdaspur News: ਗੁਰਦਾਸਪੁਰ ਸ਼ਹਿਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਇੱਕ ਕੌਂਸਲਰ ਵੱਲੋਂ ਫੇਸਬੁੱਕ ਉਪਰ ਦੁਸਹਿਰੇ ਬਾਰੇ ਗਲਤ ਟਿੱਪਣੀ ਵਾਲੀ ਪੋਸਟ ਸਾਂਝੀ ਕਰਨ ਦਾ ਮਾਮਲਾ ਕੌਂਸਲਰ ਦੇ ਮਾਫੀ ਮੰਗਣ ਦੇ ਬਾਵਜੂਦ ਤੂਲ ਫੜਦਾ ਨਜ਼ਰ ਆ ਰਿਹਾ ਹੈ।

Gurdaspur News: ਕਾਂਗਰਸੀ ਕੌਂਸਲਰ ਦੁਸਹਿਰੇ ਬਾਰੇ ਪੋਸਟ ਪਾ ਕੇ ਵਿਵਾਦਾਂ 'ਚ ਘਿਰਿਆ; ਧਾਰਮਿਕ ਜਥੇਬੰਦੀਆਂ ਥਾਣੇ ਪੁੱਜੀਆਂ

Gurdaspur News: ਗੁਰਦਾਸਪੁਰ ਸ਼ਹਿਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਇੱਕ ਕੌਂਸਲਰ ਵੱਲੋਂ ਫੇਸਬੁੱਕ ਉਪਰ ਦੁਸਹਿਰੇ ਬਾਰੇ ਗਲਤ ਟਿੱਪਣੀ ਵਾਲੀ ਪੋਸਟ ਸਾਂਝੀ ਕਰਨ ਦਾ ਮਾਮਲਾ ਕੌਂਸਲਰ ਦੇ ਮਾਫੀ ਮੰਗਣ ਦੇ ਬਾਵਜੂਦ ਤੂਲ ਫੜਦਾ ਨਜ਼ਰ ਆ ਰਿਹਾ ਹੈ। ਕੌਂਸਲਰ ਖਿਲਾਫ਼ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਗੀਤਾ ਭਵਨ ਮੰਦਰ ਵਿਖੇ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਕਿ ਕੌਂਸਲਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

ਮੀਟਿੰਗ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਥਾਣਾ ਸਿਟੀ ਗੁਰਦਾਸਪੁਰ ਪਹੁੰਚੇ ਅਤੇ ਕੌਂਸਲਰ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਕੌਂਸਲਰ ਨੇ ਕਿਹਾ ਹੈ ਕਿ ਉਸਦੀ ਪੋਸਟ ਦਾ ਗਲਤ ਅਰਥ ਕੱਢਿਆ ਗਿਆ ਫਿਰ ਵੀ ਉਸ ਨੇ ਪੋਸਟ ਡਿਲੀਟ ਕਰ ਦਿੱਤੀ ਸੀ। ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਤਾਂ ਉਹ ਇਸ ਲਈ ਮਾਫੀ ਮੰਗਦੇ ਹਨ।

ਮਾਮਲਾ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਦਾ ਹੈ ਜਦੋਂ ਵਾਰਡ ਨੰਬਰ 26 ਦੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਨਰਿੰਦਰ ਕੁਮਾਰ ਬਾਬਾ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਪਾਈ ਕਿ ਧਰਮਾਤਮਾ ਰਾਵਣ ਦੇ ਪੁਤਲੇ ਫੂਕਣ ਦੀ ਬਜਾਏ ਇਸ ਪੈਸੇ ਨਾਲ ਜ਼ਰੂਰਤਮੰਦਾਂ ਦੇ ਘਰ ਬਣਾਏ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਕੌਂਸਲਰ ਨਰਿੰਦਰ ਬਾਬਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਸੋਸ਼ਲ ਮੀਡੀਆ ਉਤੇ ਉਸ ਨੂੰ ਟ੍ਰੋਲ ਕੀਤਾ ਜਾਣ ਲੱਗਾ ਤਾਂ ਕੌਂਸਲਰ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

ਉਸ ਤੋਂ ਬਾਅਦ ਦੁਸਹਿਰੇ ਦੀ ਸਟੇਜ ਉਤੇ ਹਿੰਦੂ ਆਗੂਆਂ ਵੱਲੋਂ ਕੌਂਸਲਰ ਨੂੰ ਸਨਮਾਨਿਤ ਕਰਨ ਦੇ ਵਿਰੋਧ ਵਿੱਚ ਵੀ ਸੋਸ਼ਲ ਮੀਡੀਆ ਉਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਨਰਿੰਦਰ ਬਾਬਾ ਨੇ ਕਿਹਾ ਕਿ ਉਨ੍ਹਾਂ ਦੀ ਪੋਸਟ ਦਾ ਗਲਤ ਅਰਥ ਕੱਢਿਆ ਗਿਆ ਹੈ ਤੇ ਉਨ੍ਹਾਂ ਦਾ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਬਲਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਗਵਾਨ ਕਿਸੇ ਦੀ ਮਦਦ ਕਰਨ ਨਾਲ ਜ਼ਿਆਦਾ ਖੁਸ਼ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਵੀ ਧਰਮ ਦਾ ਉਨਾ ਹੀ ਸਨਮਾਨ ਕਰਦੇ ਹਨ ਜਿੰਨਾ ਕਿ ਬਾਕੀ ਸਾਰੇ। ਫਿਰ ਵੀ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਹਨ ਤੇ ਇਸ ਲਈ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਵੀ ਸਵੇਰੇ ਹੀ ਪਾ ਚੁੱਕੇ ਹਨ। ਬਾਵਜੂਦ ਇਸਦੇ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂ ਗੀਤਾ ਭਵਨ ਮੰਦਰ ਵਿਖੇ ਇਕੱਠੇ ਹੋਏ ਅਤੇ ਬਾਅਦ ਵਿੱਚ ਪੁਲਿਸ ਥਾਣੇ ਆ ਕੇ ਨਰਿੰਦਰ ਬਾਬਾ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੌਂਸਲਰ ਨਰਿੰਦਰ ਬਾਬਾ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ।

ਜਥੇਬੰਦੀਆਂ ਦੇ ਆਗੂ ਪ੍ਰਵੀਨ ਕੁਮਾਰ ਅਤੇ ਹਰਦੀਪ ਸਿੰਘ ਰਿਆੜ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਦਾ ਇੱਕ ਰੀਤ ਜਿਹੀ ਚੱਲ ਪਈ ਹੈ ਅਤੇ ਸਮਾਜ ਵਿਰੋਧੀ ਅਨਸਰ ਜਾਣਬੁੱਝ ਕੇ ਅਜਿਹਾ ਕਰ ਰਹੇ ਹਨ। ਸਿਰਫ਼ ਮਾਫੀ ਮੰਗਣ ਨਾਲ ਇਹ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਨੇ ਮੰਗ ਕੀਤੀ ਕਿ ਨਰਿੰਦਰ ਬਾਬਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਉਹ ਸੰਘਰਸ਼ ਦੀ ਰਾਹ ਅਪਣਾਉਣਗੇ। ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਨੂੰ ਕੌਂਸਲਰ ਖਿਲਾਫ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab Weather News: ਰਾਤ ਨੂੰ ਦਸੰਬਰ ਵਰਗੀ ਠੰਢ, ਡਿੱਗਿਆ ਤਾਪਮਾਨ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news