Pathankot News: ਬਮਿਆਲ ਦੇ ਸਰਹੱਦੀ ਇਲਾਕੇ 'ਚ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਮਨਜ਼ੂਰ
Advertisement
Article Detail0/zeephh/zeephh1842325

Pathankot News: ਬਮਿਆਲ ਦੇ ਸਰਹੱਦੀ ਇਲਾਕੇ 'ਚ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਮਨਜ਼ੂਰ

Pathankot News: ਪਠਾਨਕੋਟ ਦੇ ਬਮਿਆਲ ਸਰਹੱਦ ਦੇ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹ ਕਾਰਨ ਨੁਕਸਾਨੀਆਂ ਫਸਲਾਂ ਲਈ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ।

Pathankot News: ਬਮਿਆਲ ਦੇ ਸਰਹੱਦੀ ਇਲਾਕੇ 'ਚ ਫ਼ਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਮਨਜ਼ੂਰ

Pathankot News: ਪਠਾਨਕੋਟ ਦੇ ਬਮਿਆਲ ਸਰਹੱਦ ਦੇ ਜਿਨ੍ਹਾਂ ਇਲਾਕਿਆਂ ਵਿੱਚ ਜ਼ੀ ਮੀਡੀਆ ਨੇ ਪੁੱਜ ਕੇ ਹੜ੍ਹ ਕਾਰਨ ਫਸਲਾਂ ਦੇ ਹੋਏ ਨੁਕਾਸਨ ਦੀ ਕਵਰੇਜ ਕਰਕੇ ਉਨ੍ਹਾਂ ਦੇ ਇਲਾਕਿਆਂ ਵਿੱਚ ਸਰਕਾਰ ਵੱਲੋਂ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ।

ਜ਼ੀ ਮੀਡੀਆ ਨੇ ਆਪਣੀ ਗਰਾਊਂਡ ਰਿਪੋਰਟ ਵਿੱਚ ਦਿਖਾਇਆ ਸੀ ਕਿ ਪਿੰਡ ਮਾਖਨਪੁਰ ਤਾਸ਼ ਪੱਤਣ ਅਦਾਲਤਗੜ੍ਹ, ਲਸਿਆਣ ਤੇ ਹੋਰ ਪਿੰਡਾਂ ਵਿੱਚ ਕਾਫੀ ਨੁਕਸਾਨ ਹੋਇਆ ਹੈ ਅਤੇ ਉਦੋਂ ਕੋਈ ਵੀ ਅਧਿਕਾਰੀ ਉਥੇ ਪੁੱਜਿਆ ਨਹੀਂ ਸੀ।

ਹੜ੍ਹ ਦਾ ਪਾਣੀ ਚਾਰੇ ਪਾਸੇ ਸੀ ਅਤੇ ਫਸਲਾਂ ਡੁੱਬ ਚੁੱਕੀਆਂ ਸਨ। ਹੁਣ ਸਰਕਾਰ ਵੱਲੋਂ ਜ਼ਿਲ੍ਹੇ ਦੇ ਇਨ੍ਹਾਂ ਸਾਰੇ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਮਨਜ਼ੂਰੀ ਕੀਤੀ ਗਈ ਹੈ ਜੋ ਅੱਜ ਤੋਂ ਵੰਡੀ ਜਾਵੇਗੀ। ਪੂਰੇ ਜ਼ਿਲ੍ਹੇ ਵਿੱਚ ਹੜ੍ਹ ਤੋਂ ਹੋਏ ਨੁਕਸਾਨ ਦਾ 64.60 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੁਆਵਜ਼ੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

ਸਰਹੱਦੀ ਇਲਾਕਾ ਤਾਰਾਗੜ੍ਹ ਦਾ ਗੱਜੂ ਜਗੀਰ ਪਿੰਡ ਵੀ ਰਾਵੀ ਦਰਿਆ 'ਚ ਆਏ ਹੜ੍ਹ ਦੇ ਪਾਣੀ ਨਾਲ ਘਿਰ ਗਿਆ ਸੀ ਤੇ ਉਥੇ ਗੁੱਜਰਾਂ ਦੇ ਡੇਰੇ ਪਾਣੀ 'ਚ ਡੁੱਬ ਗਏ। ਭਾਰੀ ਬਾਰਿਸ਼ ਹੋਣ ਨਾਲ ਪਿੰਡ ਕੋਠੇ ਮਨਵਾਲ ਦੇ ਮੁਹੱਲਾ ਘੱਟ ਗਿਣਤੀ ਗੁੱਜਰਾਂ ਦੇ ਡੇਰਿਆਂ ਤੇ ਪਿੰਡ ਚੱਕ ਮਾਧੋ ਸਿੰਘ ਦੇ ਮੁਹੱਲਾ ਚੁੰਬਰ ਖੱਡ 'ਚ ਪਾਣੀ ਆ ਗਿਆ ਜਿਸ ਨਾਲ ਦੋਹਾਂ ਮੁਹੱਲੇ ਟਾਪੂ ਬਣ ਗਏ ਸਨ। ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ 'ਚ ਆਏ ਹੜ੍ਹ ਦੇ ਪਾਣੀ ਨਾਲ ਭੂਮੀ ਕਟਾਅ ਤੇਜ਼ ਹੋ ਗਿਆ ਸੀ। ਇਸ ਨਾਲ ਸੈਲੀ ਕੁੱਲੀਆਂ ਤੇ ਬੱਜਰੀ ਕੰਪਨੀ ਕੋਲ ਰਹਿੰਦੀ ਆਬਾਦੀ ਨੂੰ ਵਧ ਖ਼ਤਰਾ ਸੀ।

ਇਹ ਵੀ ਪੜ੍ਹੋ : National Space Day: PM ਨਰਿੰਦਰ ਮੋਦੀ ਦਾ ਐਲਾਨ- ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ'

ਹੜ੍ਹ ਕਾਰਨ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਦੇ ਆਲਮ ਵਿੱਚ ਸਨ। ਹਾਲਾਂਕਿ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗਿਰਦਾਵਰੀ ਮਗਰੋਂ ਮੁਆਵਜ਼ਾ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ : Chandrayaan-3: ਗ੍ਰੀਸ ਤੋਂ ਸਿੱਧੇ ਬੈਂਗਲੁਰੂ ਪਹੁੰਚੇ PM ਮੋਦੀ, ISRO ਹੈੱਡਕੁਆਰਟਰ 'ਚ 'ਚੰਦਰਵਿਜੇ' ਵਿਗਿਆਨੀਆਂ ਨਾਲ ਕਰਨਗੇ ਮੁਲਾਕਾਤ

Trending news