ਇੱਕ ਹਫਤੇ ਲਈ ਜਰਮਨੀ ਦੌਰੇ 'ਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਵੱਲੋੰ ਟਵੀਟ ਕਰਕੇ ਦੱਸਿਆ ਗਿਆ ਕਿ ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਕੰਪਨੀਆਂ ਵੱਲੋਂ ਹਾਮੀ ਭਰੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਅਤੇ ਜ਼ਮੀਨੀ ਪਾਣੀਆਂ ਨਾਲ ਸੰਬੰਧਤ ਕੰਪਨੀਆਂ ਨਾਲ ਵੀ ਵਿਚਾਰ ਚਰਚਾ ਕੀਤੀ ਗਈ।
Trending Photos
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਲਈ ਜਰਮਨੀ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਇੰਟਰਨੈਸ਼ਨਲ Trade Fair 'ਚ ਹਿੱਸਾ ਲਿਆ ਗਿਆ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਜਰਮਨੀ ਦੀਆਂ ਕੰਪਨੀਆਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਫਾਰਮਾਸਿਊਟੀਕਲ, ਸੁਧਰੇ ਹੋਏ ਖੇਤੀ ਅਭਿਆਸਾਂ ਤੇ ਕਈ ਕੰਪਨੀਆਂ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕਰਨ ਨੂੰ ਲੈ ਕੇ ਹਾਮੀ ਵੀ ਭਰੀ ਹੈ।
ਦੱਸਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਖੇਤੀ ਅਤੇ ਜ਼ਮੀਨੀ ਪਾਣੀਆਂ ਨਾਲ ਸੰਬੰਧਤ ਦੁਨੀਆਂ ਦੀ ਮੰਨੀ ਪ੍ਰਮੰਨੀ ਜਰਮਨ ਕੰਪਨੀ BayWa ਦੇ ਸੀਈਓ ਸ਼੍ਰੀਮਾਨ ਮਾਰਕਸ ਪੋਲਿੰਗਰ, ਵਿਸਟਾ ਦੇ ਸੀਈਓ ਸ਼੍ਰੀਮਤੀ ਡਾ ਹੇਇਕ ਬਾਕ ਅਤੇ ਸੀਨੀਅਰ ਕੰਸਲਟੈਂਟ ਸਮਾਰਟ ਫਾਰਮਿੰਗ ਸ਼੍ਰੀ ਜੋਸੇਫ ਥੋਮਾ ਦੀ ਪੂਰੀ ਟੀਮ ਨਾਲ ਪੰਜਾਬ ਦੀ ਖੇਤੀ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਖੇਤੀ ਅਤੇ ਜ਼ਮੀਨੀ ਪਾਣੀਆਂ ਨਾਲ ਸੰਬੰਧਤ ਦੁਨੀਆਂ ਦੀ ਮੰਨੀ ਪ੍ਰਮੰਨੀ ਜਰਮਨ ਕੰਪਨੀ BayWa ਦੇ CEO Mr Marcus Pollinger , CEO of Vista Mrs Dr Heike Bach and Senior Consultant Smart Farming Mr Josef Thoma ਦੀ ਪੂਰੀ ਟੀਮ ਨਾਲ ਪੰਜਾਬ ਦੀ ਖੇਤੀ ਨਾਲ ਜੁੜੇ ਮਸਲਿਆਂ ਬਾਰੇ detail discussion ਹੋਈ.. pic.twitter.com/ZhsbG1VREX
— Bhagwant Mann (@BhagwantMann) September 12, 2022
ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਤੇ ਦੱਸਿਆ ਕਿ ਮੈਂ ਅੱਜ ਇੰਟਰਨੈਸ਼ਨਲ ਟਰੇਡ ਫੇਅਰ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕਰਨ ਨੂੰ ਲੈ ਕੇ ਹਾਮੀ ਵੀ ਭਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ’ਚ ਜ਼ੈਪੇਲਿਨ, ਬੁਹਿਲਰ, ਪ੍ਰੋ ਮਾਈਨੈਂਟ, ਡੋਨਾਲਡਸਨ, ਆਈ. ਜੀ. ਯੂ. ਐੱਸ., ਸਿਪ੍ਰਿਆਨੀ ਹੈਰੀਸਨ ਵਾਲਵਜ਼ ਤੇ ਪੇਂਟੇਅਰ ਸ਼ਾਮਲ ਹਨ।
जर्मनी में अंतर्राष्ट्रीय trade fair में हिस्सा लिया.. पंजाब में निवेश के लिए कंपनियों ने अपना भरोसा जताया। जल्द पंजाब एक बड़े व्यापार केंद्र के रूप में उभरेगा...इन कंपनियों के साथ बैठक हुई...
ZEPPELIN
BUEHLER
PRO MINENT
DONALDSON
IGUS
CIPRIANI HARRISON VALVES
PENTAIR pic.twitter.com/bTDPyIXC17— Bhagwant Mann (@BhagwantMann) September 12, 2022
WATCH LIVE TV