ਹੁਣ ਲੋਕਾਂ ਨੂੰ ਮਿਲੇਗਾ ਸਸਤਾ ਰੇਤਾ, ਪਹਿਲੀ ਸਰਕਾਰੀ ਮਾਈਨਿੰਗ ਸਾਈਟ ਦਾ ਕੀਤਾ ਉਦਘਾਟਨ
Advertisement

ਹੁਣ ਲੋਕਾਂ ਨੂੰ ਮਿਲੇਗਾ ਸਸਤਾ ਰੇਤਾ, ਪਹਿਲੀ ਸਰਕਾਰੀ ਮਾਈਨਿੰਗ ਸਾਈਟ ਦਾ ਕੀਤਾ ਉਦਘਾਟਨ

Punjab News: ਪੰਜਾਬ ਵਿੱਚ ਹੁਣ ਰੇਤ ਆਨਲਾਈਨ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸੀਆ ਕਾਦਰਬਖਸ਼ ਵਿਖੇ ਰੇਤ ਦੇ ਖੱਡ ਦਾ ਉਦਘਾਟਨ ਕੀਤਾ। 

 

ਹੁਣ ਲੋਕਾਂ ਨੂੰ ਮਿਲੇਗਾ ਸਸਤਾ ਰੇਤਾ, ਪਹਿਲੀ ਸਰਕਾਰੀ ਮਾਈਨਿੰਗ ਸਾਈਟ ਦਾ ਕੀਤਾ ਉਦਘਾਟਨ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਗੋਰਸੀਆ ਕਾਦਰਬਖਸ਼ ਵਿਖੇ ਰੇਤ ਦੇ ਟੋਏ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨੇ ਇੱਥੇ ਪੰਜਾਬੀਆਂ ਨੂੰ ਸਸਤੀ ਰੇਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਸਤਾ ਰੇਤਾ ਮਿਲੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹੁਣ ਰੇਤ ਦੇ 16 ਖੱਡ ਲੋਕਾਂ ਲਈ ਖੋਲ੍ਹੇ ਗਏ ਹਨ। ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਖੱਡਿਆਂ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਭਗਵੰਤ ਮਾਨ ਦੇ ਨਾਲ ਮਾਈਨਿੰਗ ਮੰਤਰੀ ਗੁਰਮੀਤ ਮੀਤ ਹੇਅਰ ਵੀ ਸਨ। ਰੇਤ ਦੀ ਜਗ੍ਹਾ 'ਤੇ ਜੋ ਰੇਟ 9.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਸੀ, ਉਸ ਦਾ ਰੇਟ 5.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਸੀ ਕਿ ਉਹ ਰੇਤ ਮਾਫੀਆ ਨੂੰ ਖਤਮ ਕਰਨਗੇ। ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ: ਦੇਖਦੇ ਹੀ ਦੇਖਦੇ ਕੁੱਟਮਾਰ 'ਤੇ ਉੱਤਰ ਆਇਆ ਇਹ ਜੋੜਾ; ਵੀਡੀਓ ਹੋਈ ਵਾਇਰਲ, ਜਾਣੋ ਵਜ੍ਹਾ!

ਉਹਨਾਂ ਨੇ ਟਵੀਟ ਕਰ ਲਿਖਿਆ,''16 ਰੇਤ ਦੀਆਂ ਖੱਡਾਂ ਆਮ ਲੋਕਾਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਮੋਬਾਇਲ APP ਰਾਹੀਂ ਸਭ ਤੋਂ ਨੇੜੇ ਦੀ ਖੱਡ ਬਾਰੇ ਪਤਾ ਲੱਗੇਗਾ। ਹੁਣ ₹5.50 ਪ੍ਰਤੀ ਫੁੱਟ ਰੇਤਾ ਮਿਲੇਗਾ।"

Trending news