ਚਾਈਨਾ ਡੋਰ ਦਾ ਪ੍ਰਕੋਪ: ਹਾਦਸੇ ’ਚ ਜਖ਼ਮੀ ਹੋਏ ਵਿਅਕਤੀ ਦੇ ਲੱਗੇ 56 ਟਾਂਕੇ
Advertisement

ਚਾਈਨਾ ਡੋਰ ਦਾ ਪ੍ਰਕੋਪ: ਹਾਦਸੇ ’ਚ ਜਖ਼ਮੀ ਹੋਏ ਵਿਅਕਤੀ ਦੇ ਲੱਗੇ 56 ਟਾਂਕੇ

ਰਵੀਦੀਪ ਨੇ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਚਲਾਉਂਦਾ ਹੈ ਅਤੇ ਉਹ ਕਿਸੇ ਕੰਮ ਲਈ ਐਕਟਿਵਾ ’ਤੇ ਜਾ ਰਿਹਾ ਸੀ, ਇਸ ਦੌਰਾਨ ਉਹ ਕੱਟੀ ਹੋਈ ਪਤੰਗ ਦੀ ਪਲਾਸਟਿਕਨੁਮਾ ਡੋਰ ਦੀ ਲਪੇਟ ’ਚ ਆ ਗਿਆ।

ਚਾਈਨਾ ਡੋਰ ਦਾ ਪ੍ਰਕੋਪ: ਹਾਦਸੇ ’ਚ ਜਖ਼ਮੀ ਹੋਏ ਵਿਅਕਤੀ ਦੇ ਲੱਗੇ 56 ਟਾਂਕੇ

Chinese dor (Manja) News: ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੇ ਇਸਤੇਮਾਲ ’ਤੇ ਮੁਕੰਮਲ ਪਾਬੰਦੀ ਲਗਾਈ ਜਾ ਚੁੱਕੀ ਹੈ, ਇਸ ਦੇ ਬਾਵਜੂਦ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਲੁਧਿਆਣਾ ਦੇ ਜਗਰਾਂਓ ਕਸਬੇ ਤੋਂ 45 ਸਾਲਾਂ ਰਵੀਦੀਪ ਦੇ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਜਖ਼ਮੀ ਹੋਣ ਦਾ ਖ਼ਬਰ ਹੈ। 

ਜਖ਼ਮੀ ਰਵੀਦੀਪ ਨੇ ਦੱਸਿਆ ਕਿ ਉਸਦੇ ਮੱਥੇ ’ਚ ਇੱਕ ਤਾਰਨੁਮਾ ਚੀਜ਼ ਆ ਕੇ ਫਸ ਗਈ, ਜਦੋਂ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੱਥਾ ਅਤੇ ਦੋ ਉਂਗਲਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ। ਖ਼ੂਨ ਨਾਲ ਲੱਥਪੱਥ ਉਹ ਸੜਕ ਦੇ ਵਿਚਕਾਰ ਡਿੱਗ ਪਿਆ, ਆਸ-ਪਾਸ ਦੇ ਲੋਕਾਂ ਦਾ ਜਦੋਂ ਉਸ ’ਤੇ ਧਿਆਨ ਗਿਆ ਤਾਂ ਤੁਰੰਤ ਉਸਨੂੰ ਇਲਾਜ ਲਈ ਕਲਿਆਣੀ ਹਸਪਤਾਲ ਪਹੁੰਚਾਇਆ ਗਿਆ। 

ਰਵੀਦੀਪ ਨੇ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਚਲਾਉਂਦਾ ਹੈ ਅਤੇ ਉਹ ਕਿਸੇ ਕੰਮ ਲਈ ਐਕਟਿਵਾ ’ਤੇ ਜਾ ਰਿਹਾ ਸੀ। ਇਸ ਦੌਰਾਨ ਉਹ ਕੱਟੀ ਹੋਈ ਪਤੰਗ ਦੀ ਚਾਈਨਾ ਡੋਰ ਦੀ ਲਪੇਟ ’ਚ ਆ ਗਿਆ। ਰਵੀਦੀਪ ਨੇ ਦੱਸਿਆ ਕਿ ਮੱਥਾ ਵੱਢੇ ਜਾਣ ਤੋਂ ਬਾਅਦ ਉਹ ਅੱਖਾਂ ਨਾਲ ਸਾਫ਼ ਨਹੀਂ ਦੇਖ ਸਕਿਆ। ਉਸਦੇ ਦੱਸਣ ਅਨੁਸਾਰ ਮੱਥੇ ’ਤੇ 45 ਅਤੇ ਵੱਢੀਆਂ ਗਈਆਂ ਉਂਗਲਾਂ ’ਤੇ 11 ਟਾਂਕੇ ਲੱਗੇ ਹਨ।

 
ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਪ੍ਰਸ਼ਾਸਨ ਪ੍ਰਤੀ ਕਾਫ਼ੀ ਗੁੱਸਾ ਦੇਖਿਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੁਕਾਨਾਂ ’ਚ ਚਾਈਨਾ ਡੋਰ ਨੂੰ ਨਜਾਇਜ਼ ਤੌਰ ’ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਉਸਦਾ ਕਹਿਣਾ ਹੈ ਕਿ ਜੇਕਰ ਉਸਨੇ ਗਲ਼ੇ ’ਚ ਮਫ਼ਲਰ ਨਾ ਪਾਇਆ ਹੁੰਦਾ ਤਾਂ ਚਾਈਨਾ ਡੋਰ ਕਾਰਨ ਉਸਦਾ ਗਲ਼ਾ ਵੀ ਵੱਢਿਆ ਜਾ ਸਕਦਾ ਸੀ। ਰਵੀਦੀਪ ਨੇ ਪੁਲਿਸ ਕੋਲ ਸ਼ਿਕਾਇਤ ’ਚ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਸ ਘਟਨਾ ਉਸਦੀ ਜਾਨ ਵੀ ਜਾ ਸਕਦੀ ਸੀ। 

ਥਾਣਾ ਸਿਟੀ ਜਗਰਾਉਂ ਦੇ ਐਸਐਚਓ ਇੰਸਪੈਕਟਰ ਇੰਦਰਜੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਪੀੜਤ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਨਾਮ ਭਗਵੰਤ ਬੇਈਮਾਨ ਹੋਣਾ ਚਾਹੀਦਾ ਹੈ: ਹਰਸਿਮਰਤ ਕੌਰ ਬਾਦਲ

 

Trending news