Ludhiana News: ਚਾਇਲਡ ਪ੍ਰੋਟੈਕਸ਼ਨ ਅਫਸਰ ਤੇ ਵੈਲਫੇਅਰ ਕਮੇਟੀ ਦੀ ਛਾਪੇਮਾਰੀ; ਸਨਅਤਾਂ ਤੇ ਹੋਟਲਾਂ 'ਚੋਂ 95 ਬੱਚੇ ਛੁਡਵਾਏ
Advertisement
Article Detail0/zeephh/zeephh2291558

Ludhiana News: ਚਾਇਲਡ ਪ੍ਰੋਟੈਕਸ਼ਨ ਅਫਸਰ ਤੇ ਵੈਲਫੇਅਰ ਕਮੇਟੀ ਦੀ ਛਾਪੇਮਾਰੀ; ਸਨਅਤਾਂ ਤੇ ਹੋਟਲਾਂ 'ਚੋਂ 95 ਬੱਚੇ ਛੁਡਵਾਏ

Ludhiana News:  ਬਾਲ ਮਜ਼ਦੂਰੀ ਭਾਰਤੀ ਸਮਾਜ ਉਤੇ ਬਹੁਤ ਵੱਡਾ ਧੱਬਾ ਹੈ।  ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਅਫਸਰ ਅਤੇ ਵੈਲਫੇਅਰ ਕਮੇਟੀ ਨੇ ਕਰਕੇ  ਛਾਪੇਮਾਰੀ 95 ਬੱਚਿਆਂ ਨੂੰ ਛੁਡਵਾਇਆ ਹੈ।

Ludhiana News: ਚਾਇਲਡ ਪ੍ਰੋਟੈਕਸ਼ਨ ਅਫਸਰ ਤੇ ਵੈਲਫੇਅਰ ਕਮੇਟੀ ਦੀ ਛਾਪੇਮਾਰੀ; ਸਨਅਤਾਂ ਤੇ ਹੋਟਲਾਂ 'ਚੋਂ 95 ਬੱਚੇ ਛੁਡਵਾਏ

Ludhiana News (ਤਰਸੇਮ ਲਾਲ ਭਾਰਦਵਾਜ):  ਲੁਧਿਆਣਾ ਵਿੱਚ ਵੱਖ-ਵੱਖ ਸਨਅਤਾਂ ਤੇ ਹੋਟਲ ਇਕਾਈਆਂ ਵਿੱਚ ਬਾਲ ਮਜ਼ਦੂਰੀ ਕਰ ਰਹੇ 95 ਬੱਚਿਆਂ ਨੂੰ ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਅਫਸਰ ਅਤੇ ਵੈਲਫੇਅਰ ਕਮੇਟੀ ਨੇ ਛਾਪੇਮਾਰੀ ਕਰਕੇ ਛੁਡਵਾਇਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ 21 ਜੂਨ ਤੱਕ ਮੁਹਿੰਮ ਜਾਰੀ ਰਹੇਗੀ। ਲੁਧਿਆਣਾ ਵਿੱਚ 11 ਜੂਨ ਤੋਂ 21 ਜੂਨ ਤੱਕ ਬਾਲ ਮਜ਼ਦੂਰੀ ਖਾਤਮਾ ਹਫ਼ਤਾ ਮੁਹਿੰਮ ਵਜੋਂ ਮਨਾਇਆ ਜਾ ਰਿਹਾ ਹੈ।

ਜ਼ਿਲ੍ਹਾ ਪੱਧਰੀ ਟੀਮਾਂ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸ਼ਾਮਲ ਸਨ, ਉਨ੍ਹਾਂ ਨੇ ਲੁਧਿਆਣਾ ਵਿੱਚ ਉਦਯੋਗਿਕ ਇਕਾਈਆਂ ਤੇ ਕੰਮ ਵਾਲੇ ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। ਲੁਧਿਆਣਾ ਵਿੱਚ ਵੱਖ-ਵੱਖ ਉਦਯੋਗਿਕ ਇਕਾਈਆਂ ਵਿਚੋਂ 11 ਜੂਨ ਨੂੰ 21 ਬੱਚਿਆ ਨੂੰ ਰਿਹਾਅ ਕਰਵਾਇਆ ਗਿਆ ਉਥੇ ਹੀ 12 ਜੂਨ ਨੂੰ ਤੋਂ 74 ਬੱਚਿਆਂ ਨੂੰ ਬਾਲ ਮਜ਼ਦੂਰੀ ਕਰਦੇ ਹੋਏ ਵੱਖ-ਵੱਖ ਉਦਯੋਗਿਕ ਇਕਾਈਆਂ ਅਤੇ ਹੋਟਲਾਂ ਤੋਂ ਬਾਲ ਸੁਧਾਰ ਭਵਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੀ ਗਿਣਤੀ 95 ਹੈ। 95 ਬਾਲ ਮਜ਼ਦੂਰਾਂ ਨੂੰ ਛੁਡਵਾਇਆ ਗਿਆ ਤੇ ਚਾਰ ਨੂੰ ਇੱਕ ਹੋਟਲ ਤੇ ਇੱਕ ਦੁਕਾਨ ਅਤੇ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ ਦੁਕਾਨ ਤੋਂ ਬਚਾਇਆ ਗਿਆ।

ਲੁਧਿਆਣਾ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਫਸਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਉਤੇ ਬਾਲ ਮਜ਼ਦੂਰੀ ਖਤਮ ਕਰਨ ਲਈ 11 ਜੂਨ ਤੋਂ 21 ਜੂਨ ਤੱਕ ਬਾਲ ਮਜ਼ਦੂਰੀ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਛਾਪੇਮਾਰੀ ਜਾਰੀ ਰੱਖਣ ਦੀ ਗੱਲ ਆਖੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ।

ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਕੀਤੀ ਕਾਰਵਾਈ ਵਿੱਚ ਅੱਠ ਤੋਂ 10 ਸਾਲ 14 ਸਾਲ ਤੇ 15 ਸਾਲ ਦੀ ਉਮਰ ਤੋਂ ਘੱਟ ਬੱਚੇ ਵੱਖ-ਵੱਖ ਇਕਾਈਆ ਤੂੰ ਲਿਆ ਕੇ ਸਰਕਾਰ ਦੇ ਬਾਲ ਸੁਰੱਖਿਆ ਘਰਾਂ ਵਿੱਚ ਭੇਜਿਆ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਮਾਪੇ ਇੱਥੇ ਬੁਲਾਏ ਗਏ ਹਨ ਤੇ ਉਨ੍ਹਾਂ ਦੇ ਪੂਰੇ ਦਸਤਾਵੇਜ਼ ਦੇਖੇ ਜਾ ਰਹੇ ਹਨ। ਜੇ ਕੋਈ ਬਾਲਗ ਹਨ ਤਾਂ ਉਨ੍ਹਾਂ ਨੂੰ ਉਹਨਾਂ ਦੇ ਮਾਤਾ ਪਿਤਾ ਨਾਲ ਭੇਜਿਆ ਜਾ ਰਿਹਾ ਹੈ।

ਜੇਕਰ ਨਾ ਬਾਲਗ ਵੀ ਕੋਈ ਸ਼ਾਮਿਲ ਹੈ ਤਾਂ ਉਸਦੇ ਕਾਗਜ਼ ਦੇਖੇ ਜਾ ਰਹੇ ਹਨ। ਜਿਨ੍ਹਾਂ ਦੇ ਮਾਤਾ-ਪਿਤਾ ਨਹੀਂ ਹਨ ਉਨ੍ਹਾਂ ਨੂੰ ਸਰਕਾਰ ਦੇ ਬਾਲ ਸੁਰੱਖਿਆ ਘਰਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜੇਕਰ ਕੋਈ ਫੈਕਟਰੀ ਵਾਲਾ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਉਤੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਵੀ ਲਿਖਿਆ ਜਾ ਰਿਹਾ ਪਰ ਦੂਸਰੇ ਪਾਸੇ ਜਿਹੜੇ ਬੱਚੇ ਰਿਹਾਅ ਕਰਵਾਇਆ ਗਏ ਹਨ।

ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਹੁੰਚੇ ਜਿਨ੍ਹਾਂ ਵਿਚੋਂ ਕੁਝ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ। ਉਨ੍ਹਾਂ ਨੂੰ ਵੀ ਇਹ ਇੱਥੇ ਲਿਆਏ ਹਨ ਪਰ ਉਹ ਆਪਣੇ ਦਸਤਾਵੇਜ਼ ਅਧਿਕਾਰੀਆਂ ਨੂੰ ਦਿਖਾ ਰਹੇ ਹਨ।

Trending news