CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ; ਜੱਦੀ ਪਿੰਡ ਕੱਟਿਆ ਕੇਕ
Advertisement
Article Detail0/zeephh/zeephh1919662

CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ; ਜੱਦੀ ਪਿੰਡ ਕੱਟਿਆ ਕੇਕ

CM Bhagwant Mann Birthday News:  ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।

CM Bhagwant Mann Birthday News:  ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ; ਜੱਦੀ ਪਿੰਡ ਕੱਟਿਆ ਕੇਕ

CM Bhagwant Mann Birthday News: ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਸੀਐਮ ਮਾਨ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਸਤੌਜ ਪੁੱਜੇ ਜਿਥੇ ਉਨ੍ਹਾਂ ਨੇ ਪੂਰੇ ਪਰਿਵਾਰ ਨਾਲ ਖੁਸ਼ੀ ਨੂੰ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਕੇਕ ਕੱਟਿਆ।

ਭਗਵੰਤ ਮਾਨ ਨਾਲ ਜੁੜੀਆਂ ਕੁਝ ਖਾਸ ਗੱਲਾਂ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ੀਮਾ ਮੰਡੀ ਨੇੜੇ ਪਿੰਡ ਸਤੋਜ ਵਿੱਚ ਹੋਇਆ ਸੀ।  ਉਹਨਾਂ ਦੇ ਪਿਤਾ ਪੇਸ਼ੇ ਤੋਂ ਅਧਿਆਪਕ ਸਨ ਅਤੇ ਉਹਨਾਂ ਦੀ ਮਾਤਾ ਹਰਪਾਲ ਕੌਰ ਇੱਕ ਘਰੇਲੂ ਔਰਤ ਹੈ। ਭਗਵੰਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਪਰੋਸੀ ਚੀਮਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਅੱਗੇ ਦੀ ਪੜ੍ਹਾਈ ਲਈ ਉਸਨੇ ਊਧਮ ਸਿੰਘ ਕਾਲਜ ਤੋਂ 12ਵੀਂ ਪਾਸ ਕੀਤੀ ਅਤੇ ਉੱਚ ਪੱਧਰੀ ਪੜ੍ਹਾਈ ਲਈ ਬੀ.ਕਾਮ ਕਰਨ ਲਈ ਇਸੇ ਕਾਲਜ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਬਾਅਦ 1992 ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਭਗਵੰਤ ਮਾਨ ਖੇਡਾਂ ਦੇ ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ।

-ਮਾਨ ਨੇ 2012 'ਚ ਪੀਪੀਪੀ ਤੋਂ ਹਲਕਾ ਲਹਿਰਾ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ।

-ਭਗਵੰਤ ਪਹਿਲੀ ਚੋਣ ਵਿੱਚ ਰਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ।
-2014 'ਚ ਉਨ੍ਹਾਂ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੇ।
-ਸਾਲ 2019 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੰਸਦ ਵਿੱਚ ਪਹੁੰਚੇ।
-ਸਾਲ 2022 ਵਿੱਚ ਉਨ੍ਹਾਂ ਨੇ ਧੂਰੀ ਤੋਂ ਚੋਣ ਲੜੀ ਅਤੇ 50 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਕਿਉਂ ਬੰਨ੍ਹਦੇ ਹਨ ਪੀਲੀ ਪੱਗ 
ਭਗਵੰਤ ਮਾਨ ਨੂੰ ਅਕਸਰ ਪੀਲੀ ਪੱਗ ਬੰਨ ਕੇ ਦੇਖਿਆ ਜਾਂਦਾ ਹੈ।  ਜਦੋਂ ਤੋਂ ਭਗਵੰਤ ਮਾਨ ਨੇ ਸਿਆਸਤ ਸ਼ੁਰੂ ਕੀਤੀ ਹੈ, ਉਦੋਂ ਤੋਂ ਉਨ੍ਹਾਂ ਨੂੰ ਸਿਰਫ਼ ਪੀਲੀ ਪੱਗ ਬੰਨ੍ਹੀ ਹੀ ਦੇਖਿਆ ਹੋਵੇਗਾ।  ਦੱਸ ਦੇਈਏ ਕਿ ਇਸਦੇ ਪਿੱਛੇ ਇੱਕ ਖਾਸ ਕਾਰਨ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ ਪਹਿਲੀ ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਗਏ ਸਨ। ਉੱਥੇ ਉਨ੍ਹਾਂ ਕਿਹਾ ਸੀ ਕਿ ਲੋਕ ਸਭਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਬੰਬ ਸੁੱਟੇ ਗਏ ਸਨ, ਮੈਂ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ ਅਤੇ ਪੀਲੀ  ਰੰਗ ਦੀ ਪੱਗ ਬੰਨ੍ਹਦਾ ਰਹਾਂਗਾ। ਮਾਨ ਨੇ ਇਹ ਵੀ ਕਿਹਾ ਸੀ ਕਿ ਪੀਲੀ ਪੱਗ ਹੁਣ ਉਨ੍ਹਾਂ ਦੀ ਪਛਾਣ ਹੈ।

ਇਹ ਵੀ ਪੜ੍ਹੋ : Sonu Sood News: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨਿੱਤਰੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ

Trending news